ਡਾ. ਸੁਖਦੇਵ ਸਿੰਘ ਝੰਡ
ਬਲਜੀਤ ਰੰਧਾਵਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਲੇਖ ਨਹੀਂ ਜਾਣੇ ਨਾਲੇ’ ਕੈਨੇਡੀਅਨ ਸਮਾਜ ਦਾ ਸ਼ੀਸ਼ਾ ਹੈ ਤੇ ‘ਦਰਪਣ ਝੂਠ ਨਾ ਬੋਲੇ’। ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ। ਉਹ ਓਹੀ ਤਸਵੀਰ ਪੇਸ਼ ਕਰਦਾ ਹੈ ਜੋ ਕੁਝ ਉਸ ਦੇ ਸਾਹਮਣੇ ਹੁੰਦਾ ਹੈ। ਬਿਲਕੁਲ ਓਸੇ ਤਰ੍ਹਾਂ ਹੀ ਬਲਜੀਤ ਰੰਧਾਵਾ ਦੀ ਇਹ ਹਥਲੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਕੈਨੇਡੀਅਨ ਸਮਾਜਿਕ ਜੀਵਨ ਦੀ ਤਸਵੀਰ ਹੂ-ਬਹੂ ਪੇਸ਼ ਕਰਦੀ ਹੈ। ਬਲਜੀਤ ਨੇ ਇੱਥੇ ਕੈਨੇਡਾ ਆ ਕੇ ਜੋ ਆਪਣੇ ਅੱਖੀਂ ਵੇਖਿਆ ਤੇ ਹੱਡੀਂ ਹੰਡਾਇਆ ਹੈ, ਉਹੀ ਪੰਜਾਬੀ ਪਾਠਕਾਂ ਦੇ