Welcome to Canadian Punjabi Post
Follow us on

21

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਨਜਰਰੀਆ

ਕੈਨੇਡਾ ਵਿਚ ਪੰਜਾਬੀਆਂ ਤੇ ਪੰਜਾਬੀ ਭਾਸ਼ਾ ਦਾ ਮੁੱਢਲਾ ਦੌਰ: ਇਤਿਹਾਸਕ ਪਰਿਪੇਖ ‘ਚ

September 12, 2024 09:58 PM

  

ਡਾ. ਸੁਖਦੇਵ ਸਿੰਘ ਝੰਡ

 

ਭੂਮਿਕਾ

ਕੈਨੇਡਾ ਵਿੱਚ ਪੰਜਾਬੀ ਸੱਭ ਤੋਂ ਪਹਿਲਾਂ 1897 ਵਿਚ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿਚ ਆਏ। ਉਹ ਬ੍ਰਿਟਿਸ਼ ਆਰਮੀ ਦੇ ‘ਭਾਰਤੀ ਸਿੱਖ ਫ਼ੌਜੀ’ ਸਨਅਤੇ ਉਹ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਰਾਜ ਦੀ‘ਡਾਇਮੰਡ ਜੁਬਲੀ’ਦੇ ਮਨਾਉਣ ਦੇ ਜਸ਼ਨਾਂਵਿਚ ਸ਼ਾਮਲ ਹੋ ਕੇ ਉਸ ਨੂੰ ਸਲਾਮੀ ਦੇਣ ਲਈ ਇਸ ਦੇ ਸ਼ਹਿਰ ਵੈਨਕੂਵਰ ਆਏ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਵੈਨਕੂਵਰ ਸ਼ਹਿਰਤੇਉਸ ਦਾ ਸਮੁੱਚਾ ਮਾਹੌਲ ਏਨਾ ਚੰਗਾ ਲੱਗਾ ਕਿ ਉਨ੍ਹਾਂ ਨੇ ਉੱਥੇ ਹੀ ਰਹਿਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਨੇ ਬ੍ਰਿਟਿਸ਼ ਆਰਮੀ ਤੋਂ ਅਸਤੀਫ਼ੇ ਦਿੱਤੇ ਅਤੇ ਉਸ ਸਮੇਂ ਵੈਨਕੂਵਰ ਵਿਚ ਬਣਾਈ ਜਾ ਰਹੀ ‘ਕੈਨੇਡੀਅਨ ਪੈਸਿਫਿਕ ਰੇਲਵੇ’ ਦੇ ਟਰੈਕ ਵਿਛਾਉਣ, ਲੰਬਰ ਮਿੱਲਾਂ ਅਤੇ ਖਾਨਾਂ ਵਿਚ ਕੰਮ ਕਰਨ ਲੱਗ ਪਏ।ਇਨ੍ਹਾਂ ਵਿੱਚੋਂਸੱਭ ਤੋਂ ਪਹਿਲਾਂ ਕੈਨੇਡਾ ਵਿੱਚ ਸੈੱਟਲ ਹੋਣ ਵਾਲਿਆਂ ਵਿੱਚਫ਼ੌਜੀ ‘ਰਸਾਲਦਾਰ ਮੇਜਰ ਕੇਸਰ ਸਿੰਘ’ਦਾ ਕੈਨੇਡਾ ਦੇ ਇਤਿਹਾਸ ਵਿਚ ਹਵਾਲਾ ਮਿਲਦਾ ਹੈ। ਜ਼ਾਹਿਰ ਹੈ ਕਿਉਸ ਦੇ ਨਾਲ ਇੱਥੇਸੈੱਟ ਹੋਣ ਵਾਲਿਆਂ ਵਿਚ ਉਸ ਦੇ ਹੋਰ ਸਾਥੀ ਵੀ ਹੋਣਗੇ ਪਰ ਉਨ੍ਹਾਂ ਦੇ ਨਾਵਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ‘ਸਟੈਟਿਸਟਿਕਸ ਕੈਨੇਡਾ’ ਅਨੁਸਾਰ 1906 ਤੱਕ ਕੈਨੇਡਾ ਵਿਚ 1500 ਸਿੱਖਮੌਜੂਦ ਸਨ। 1907 ਵਿਚ ਬੁੱਕਮ ਸਿੰਘ 14 ਸਾਲ ਦੀ ਉਮਰ ਵਿਚ ਪੰਜਾਬ ਤੋਂ ਬ੍ਰਿਟਿਸ਼ ਕੋਲੰਬੀਆ ਆਇਆ। ਉਹ1915 ਵਿਚ ਕੈਨੇਡੀਅਨ ਆਰਮੀ ਵਿਚ ਭਰਤੀ ਹੋਇਆ ਅਤੇ ਇੰਗਲੈਂਡ ਵੱਲੋਂ ਪਹਿਲੀ ਵਿਸ਼ਵ ਜੰਗ ਵਿਚ ਲੜਦਿਆਂ ਗੰਭੀਰ ਜ਼ਖ਼ਮੀ ਹੋਇਆ। ਕੁਝ ਮਹੀਨੇਮਿਲਟਰੀ ਹਸਪਤਾਲ ਵਿਚ ਜ਼ੇਰੇ-ਇਲਾਜ ਰਹਿਣ ਪਿੱਛੋਂ ਕੈਨੇਡਾ ਵਿਚ 1916 ਵਿਚ ਟੀ.ਬੀ. ਨਾਲ ਜੂਝਦਿਆਂ ਉਸ ਨੇ ਇੱਥੋਂ ਦੇ ਕਿਚਨਰ ਹਸਪਤਾਲ ਵਿਚਆਖ਼ਰੀ ਸਾਹ ਲਏ।ਕਿਚਨਰ ਵਿਚ ਉਸ ਦੀ ਯਾਦਗਾਰ ਵੀਬਣੀ ਹੋਈ ਹੈ।

ਇਹ ਪੰਜਾਬੀ ਆਪਣੇ ਨਾਲ ਪੰਜਾਬੀ ਬੋਲੀ ਤੇ ਆਪਣਾ ਸੱਭਿਆਚਾਰ ਵੀ ਨਾਲ ਲੈ ਕੇ ਆਏ। ਇਸ ਤਰ੍ਹਾਂ ਇੱਥੇ ਕੈਨੇਡਾ ਵਿਚ ਪੰਜਾਬੀ ਮਾਂ-ਬੋਲੀ ਦਾ ਮੁੱਢਬੱਝਿਆ।ਮੁੱਢਲੇ ਦੌਰ ਵਿਚ ਇਨ੍ਹਾਂ ਪੰਜਾਬੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਆਪਣੀਆਂ ਪਤਨੀਆਂ ਤੇ ਬੱਚੇਇੱਥੇ ਲਿਆਉਣ ਦੀ ਆਗਿਆ ਨਹੀਂ ਸੀ ਅਤੇ ਕਈ ਸਾਲ ਉਹ ਇੱਥੇ ਇਕੱਲੇ-ਇਕੱਲੇ ਹੀ ਵਿਚਰੇ। ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੇ ਇਕ ਸਾਥੀ ਦੀ ਮੌਤ ਹੋ ਗਈ ਤਾਂ ਉਸ ਦੇ ਮਿਰਤਕ ਸਰੀਰ ਦਾ ਸਸਕਾਰ ਕਰਨ ਦੀ ਆਗਿਆ ਵੀ ਕੈਨੇਡਾ ਸਰਕਾਰ ਦੇ ਪ੍ਰਤੀਨਿਧ ਵੈਨਕੂਵਰ ਦੇ ‘ਮੁੱਖ-ਪ੍ਰਬੰਧਕ’ ਵੱਲੋਂ ਨਹੀਂ ਸੀ ਦਿੱਤੀ ਗਈ ਅਤੇ ਉਸ ਦਾ ਸਸਕਾਰ ਉਸ ਦੇ ਸਾਥੀਆਂ ਵੱਲੋਂ ਜੰਗਲ ਵਿਚ ਇਕ ਦਰਿਆ ਦੇ ਕੰਢੇ ਚੋਰੀ-ਛਿਪੇ ਕੀਤਾ ਗਿਆ ਸੀ ਤਾਂ ਜੋ ਸਸਕਾਰ ਤੋਂ ਬਾਅਦ ਸਿਵੇ ਦੀ ਬਚੀ-ਖੁਚੀ ਸਵਾਹ ਤੇ ਹੱਡੀਆਂ, ਆਦਿ ਨੂੰਵਗਦੇ ਪਾਣੀ ਵਿਚ ਰੋੜ੍ਹਿਆ ਜਾ ਸਕੇ। 1907-08 ਦੌਰਾਨਚੀਨੀ ਤੇ ਜਾਪਾਨੀ ਕਾਮੇ ਪੰਜਾਬੀ ਸਿੱਖਾਂ ਨਾਲ ਇਸ ਗੱਲੋਂ ਖ਼ਾਰ ਖਾਣ ਲੱਗ ਪਏ ਕਿ ਉਨ੍ਹਾਂ ਨੇ ਇੱਥੇ ਆ ਕੇ ਉਨ੍ਹਾਂ ਦੀਆਂ ਨੌਕਰੀਆਂ ਹਥਿਆਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਹਾਂ ਧਿਰਾਂ ਵਿਚਕਾਰ ਕਈ ਝੜਪਾਂ ਹੋਈਆਂ ਅਤੇ 1908 ਵਿਚ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਨੂੰ ਕੈਨੇਡਾ ਛੱਡ ਜਾਣ ਦਾ ਹੁਕਮ ਹੋਇਆ। 1911 ਤੱਕ ਪੰਜਾਬੀਆਂ ਦੀ ਗਿਣਤੀ 5000 ਤੱਕ ਪਹੁੰਚ ਗਈ ਜੋ ਅੱਗੋਂ ਕਈ ਕਾਰਨਾਂ ਕਰਕੇ ਕਦੇ ਵੱਧਦੀ ਤੇ ਕਦੇ ਘੱਟਦੀ ਰਹੀ। ਫਿਰ1914 ਵਿੱਚ ‘ਕਾਮਾਗਾਟਾ ਮਾਰੂ ਕਾਂਡ’ ਵਾਪਰਿਆਅਤੇ ਇਸ ਜਹਾਜ਼ ਵਿਚਲੇ 376 ਪੰਜਾਬੀਆਂ ਨੂੰ ਦੋ ਮਹੀਨੇ ਵੈਨਕੂਵਰ ਦੇ ਪਾਣੀਆਂ ਵਿਚ ਰਹਿਣ ਤੋਂ ਬਾਅਦ ਭਾਰਤ ਵਾਪਸ ਪਰਤਣਾ ਪਿਆ ਜਿੱਥੇ ਕਲਕੱਤੇ ਦੇ ‘ਬੱਜਬੱਜ ਘਾਟ’ ‘ਤੇ ਅੰਗਰੇਜ਼ੀ ਹਕੂਮਤ ਵੱਲੋਂ ਉਨ੍ਹਾਂ ਦਾ ‘ਸੁਆਗ਼ਤ’ ਗੋਲ਼ੀਆਂ ਨਾਲ ਕੀਤਾ ਗਿਆ।

 

 

ਸੱਠਵਿਆਂ ਤੇ ਸੱਤਰਵਿਆਂ ‘ਚ ਪੰਜਾਬੀ

ਸੱਠਵਿਆਂ ਤੇ ਸੱਤਰਵਿਆਂ ਦੌਰਾਨ ਕੈਨੇਡਾ ਵਿਚ ਪੰਜਾਬੀਹਜ਼ਾਰਾਂ ਦੀਗਿਣਤੀ ਵਿਚ ਆਏ ਅਤੇ ਉਹ ਵੈਨਕੂਵਰ ਤੋਂ ਇਲਾਵਾ ਟੋਰਾਂਟੋ ਤੋਂ ਵਿੰਨਸਰ ਪੱਟੀ ਵਿਚਸੈੱਟਲ ਹੁੰਦੇ ਗਏ। ਜੂਨ 1984 ਵਿਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੰਪਲੈੱਕਸ ਉੱਪਰ ਭਾਰਤੀ ਫ਼ੌਜ ਵੱਲੋਂ ਕੀਤੇ ਗਏ ‘ਬਲੂ ਸਟਾਰ ਆਪਰੇਸ਼ਨ’ ਤੋਂ ਬਾਅਦ ਪੰਜਾਬ ਦੇ ਹਾਲਾਤ ਹੋਰ ਵੀ ਵਿਗੜਦੇ ਗਏ ਅਤੇ ਪੰਜਾਬ ਪੋਲੀਸ ਵੱਲੋਂ 1986 ਤੋਂ 1990 ਦੌਰਾਨ ਸਿੱਖ ਨੌਜੁਆਨਾਂ ਵਿਰੁੱਧ ਕੀਤੇ ਗਏ ਪੋਲੀਸ ਮੁਕਾਬਲਿਆਂ ਤੋਂ ਬਚਣ ਲਈ ਕਈ ਨੌਜੁਆਨ ‘ਰਫ਼ਿਊਜੀਆਂ’ ਵਜੋਂ ਕੈਨੇਡਾ ਆਏ। ਉਸ ਤੋਂ ਬਾਅਦ ‘ਪੁਆਇੰਟ ਸਿਸਟਮ’ ‘ਤੇਇਮੀਗ੍ਰੇਸ਼ਨ ਲੈ ਕੇ ਬਹੁਤ ਸਾਰੇ ਪੜ੍ਹੇ-ਲਿਖੇ ਨੌਜੁਆਨ ਕੈਨੇਡਾ ਆਏ ਤੇ ਫਿਰ ਕੈਨੇਡਾ ਸਰਕਾਰ ਵੱਲੋਂ ‘ਸਟੂਡੈਂਟ ਵੀਜ਼ਾ’ ਖੋਲ੍ਹਣ ‘ਤੇ ‘ਪੰਜਾਬੀ ਪਾੜ੍ਹਿਆਂ’ ਦੀ ਗਿਣਤੀ ਲੱਖਾਂ ਵਿਚ ਪਹੁੰਚ ਗਈ।‘ਸਟੈਟਿਸਟਿਕਸ ਕੈਨੇਡਾ’ ਅਨੁਸਾਰ 2011 ਵਿਚ ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ 4,54,965 ਸੀ ਜੋ ਕੈਨੇਡਾ ਦੀ ਆਬਾਦੀ ਦਾ 1.38% ਸੀ।2021 ਵਿਚ ਇਹ ਵੱਧ ਕੇ 7,71,790 ਹੋ ਗਈ ਜੋ ਕੈਨੇਡਾ ਦੀ ਆਬਾਦੀ ਦਾ 2.12% ਬਣਦੀ ਹੈ।

ਪੰਜਾਬੀ ਪੜ੍ਹਨ/ਪੜ੍ਹਾਉਣ ਦੇ ਮੁੱਢਲੇ ਯਤਨ ਗੁਰਦੁਆਰਿਆਂ ‘ਚ ਹੋਏ

ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਜਦੋਂ ਪੰਜਾਬੀ ਕੈਨੇਡਾ ਅ=ਤੇ ਅਮਰੀਕਾ ਵਿਚ ਆਏਤਾਂਉਨ੍ਹਾਂ ਇੱਥੇਗੁਰਦੁਆਰੇ ਬਣਾਏ ਜੋ ਉਨ੍ਹਾਂ ਦੇ ਧਾਰਮਿਕ ਅਕੀਦਿਆਂ ਨੂੰ ਪੂਰੇਕਰਨ ਦੇ ਨਾਲ ਨਾਲ ‘ਕਮਿਊਨਿਟੀ ਸੈਂਟਰਾਂ’ਦਾ ਵੀ ਕੰਮ ਕਰਦੇ ਸਨ। ਇੱਥੇ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਸੀ ਅਤੇ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਦੇ ਯਤਨ ਕੀਤੇ ਜਾਂਦੇ ਸਨ। ਅਜਿਹਾ ਗੁਰਦੁਆਰਾ ਸੱਭ ਤੋਂ ਪਹਿਲਾਂ ਵੈਨਕੂਵਰ ਵਿਚ 1905 ਵਿਚ ਬਣਿਆ।ਫਿਰ ਦੂਸਰਾ ਗੁਰਦੁਆਰਾ 1908 ਵਿੱਚ ਵੈਨਕੂਵਰ ਦੇ ਨੇੜੇ ‘ਕਿਟਸਿਲਾਨੋ’ ਵਿਚ ਬਣਾਇਆ ਗਿਆ।ਤੀਸਰਾ ਗੁਰਦੁਆਰਾ ਐਬਟਸਫੋਰਡ ਵਿਚ 1911 ਵਿਚ ਬਣਿਆ‘ਗੁਰ ਸਿੱਖ ਟੈਂਪਲ’ ਹੈਜਿਸ ਨੂੰ 2002 ਵਿਚ ‘ਨੈਸ਼ਨਲ ਹਿਸਟੌਰਿਕ ਸਾਈਟ ਆਫ਼ਕੈਨੇਡਾ’ ਦਾ ਦਰਜਾ ਦਿੱਤਾ ਗਿਆ।ਇਨ੍ਹਾਂ ਗੁਰਦੁਆਰਿਆਂ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਯਤਨ ਆਰੰਭੇ ਗਏ, ਕਿਉਂਕਿਮਾਪਿਆਂ ਲਈ ਉਨ੍ਹਾਂ ਨੂੰ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦੇ ਨਾਲ ਜੋੜੀ ਰੱਖਣਾ ਜ਼ਰੂਰੀ ਸੀ।ਇਹ ਪ੍ਰਥਾ ਅੱਗੋਂ ਵੀ ਬਰਕਰਾਰ ਰਹੀ ਅਤੇ ਵੈਨਕੂਵਰ, ਟੋਰਾਂਟੋ ਏਰੀਆ, ਵਿੰਨਸਰ ਆਦਿ ਥਾਵਾਂ ‘ਤੇ ਜਿੱਥੇ ਵੀ ਪੰਜਾਬੀ ਗਏ, ਉਨ੍ਹਾਂ ਆਪਣੇ ਇਹ ਉਪਰਾਲੇ ਜਾਰੀ ਰੱਖੇ।

ਇਸ ਤਰ੍ਹਾਂ ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਸ਼ੁਰੂ ਕਰਨ ਅਤੇ ਇਸ ਨੂੰ ਅੱਗੋਂ ਪ੍ਰਫੁੱਲਤ ਕਰਨ ਵਿਚ ਗੁਰਦੁਆਰਿਆਂ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਇਹ ਹੁਣ ਵੀਜਾਰੀ ਹੈ। ਗੁਰਦੁਆਰਿਆਂ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਵਿਸ਼ੇਸ਼ ਕਲਾਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਕਲਾਸਾਂ ਆਮ ਤੌਰ ‘ਤੇ ਛੁੱਟੀ ਵਾਲੇ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਹੁੰਦੀਆਂ ਹਨ। ਕਈ ਗੁਰਦੁਆਰਾ ਸਾਹਿਬਾਨ ਦੇ ਨਾਲ ਖਾਲਸਾ ਸਕੂਲ ਵੀ ਜੁੜੇ ਹੋਏ ਹਨ ਜੋ ਗੁਰਦੁਆਰਾ ਮੈਨੇਜਮੈਂਟਾਂ ਵੱਲੋਂ ਚਲਾਏ ਜਾਂਦੇ ਹਨ। ਇਨ੍ਹਾਂ ਸਕੂਲਾਂ ਅਤੇ ਕਈ ਪਬਲਿਕ ਸਕੂਲਾਂ ਵਿਚ ਬੱਚਿਆਂ ਨੂੰ ਪ੍ਰਾਇਮਰੀਪੱਧਰ ਦੀਆਂ ਕਲਾਸਾਂ ਤੱਕ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਹੈ। ਕਈਸਕੂਲਾਂ ਵਿਚ ਇਸ ਤੋਂ ਅੱਗੋਂ ਵੀ ਪੰਜਾਬੀ ਨੂੰ ‘ਆਪਸ਼ਨਲ ਸਬਜੈੱਕਟ’ਵਜੋਂ ਕਰੈਡਿਟ ਕੋਰਸ ਦੇ ਤੌਰ ‘ਤੇ ਪੜ੍ਹਾਉਣ ਦੀ ਵੀ ਵਿਵਸਥਾ ਹੈ।.

ਬੀ.ਸੀ.ਵਿਚ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ

‘ਪਲੀ’ ਦਾ ਯੋਗਦਾਨ

ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਪੰਜਾਬੀ ਸੱਭ ਤੋਂ ਪਹਿਲਾਂ ਬੀ.ਸੀ. ਵਿਚ ਆਏ ਅਤੇ ਇੱਥੋਂ ਉਹ ਕੈਨੇਡਾ ਦੇ ਹੋਰ ਸੂਬਿਆਂ ਵਿਚ ਫੈਲੇ।ਨਤੀਜੇ ਵਜੋਂ, ਕੈਨੇਡਾ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਮੁੱਢ ਵੀ ਇੱਥੋਂ ਹੀ ਬੱਝਿਆ। ਇਸ ਵਿਚ ਪੰਜਾਬੀ ਭਾਸ਼ਾ ਨਾਲ ਜੁੜੀਆਂ ਕਈ ਵਿਦਿਅਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਨੇ ਆਪਣਾ ਵੱਡਾ ਯੋਗਦਾਨ ਪਾਇਆ ਜਿਨ੍ਹਾਂ ਵਿਚ ਵੈਨਕੂਵਰ ਦੀ ‘ਪਲੀ’ (ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ) ਦਾ ਨਾਂਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ। ਇਹ ਪਿਛਲੇ ਤਿੰਨ ਦਹਾਕਿਆਂ ਤੋਂ ਪੂਰੀ ਸਰਗਰਮੀ ਨਾਲ ਕਰਮਸ਼ੀਲ ਹੈ ਅਤੇ ਇਸ ਨੇ ਬੀ.ਸੀ. ਵਿਚ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿਚ ਪੜ੍ਹਾਉਣ ਲਈ ਭਾਰੀ ਜੱਦੋਜਹਿਦ ਕੀਤੀ ਹੈ। ਬੀ.ਸੀ. ਵਿਚ ਅੰਗਰੇਜ਼ੀ ਤੇ ਫ਼ਰੈਂਚ ਤੋਂ ਬਾਅਦ ਪੰਜਾਬੀ ਨੂੰਸੂਬੇ ਦੀ ਤੀਸਰੀ ਭਾਸ਼ਾ ਵਜੋਂ ਐਲਾਨ ਕਰਵਾਉਣ ਪਿੱਛੇ ਇਸ ਸੰਸਥਾ ‘ਪਲੀ’ ਦਾਵੱਡਾ ਯੋਗਦਾਨ ਹੈ।ਸਕੂਲ ਪੱਧਰ ਤੋਂ ਅੱਗੇ ਕਾਲਜਾਂ ਅਤੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.) ਵਿਚ ਮਾਸਟਰ ਪੱਧਰ ਤੱਕ ਪੰਜਾਬੀ ਪੜ੍ਹਾਏ ਜਾਣ ਪਿੱਛੇ ਇਸ ਸੰਸਥਾ ਦੀ ਮਿਹਨਤ ਹੀ ਰੰਗ ਲਿਆਈ ਹੈ। ਹੁਣ ਵੀ ਇਹ ਸੰਸਥਾ ਬੀ ਸੀ ਵਿਚ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।ਇਸ ਸੰਸਥਾ ਦੇ ਮੌਜੂਦਾ ਪ੍ਰਧਾਨ ਬਲਵੰਤ ਸੰਘੇੜਾ ਆਪਣੇ ਸਾਥੀਆਂ ਨਾਲ ਇਸ ਮਹੱਤਵਪੂਰਵਕ ਕਾਰਜ ਵਿੱਚ ਜੁੱਟੇ ਹੋਏ ਹਨ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਮੁੱਢਲੀ ਸਟੇਜ ਵਿਚ ਆਪਣੀ ਮਾਂ-ਬੋਲੀ ਨਾਲ ਜੁੜੇਪੰਜਾਬੀ ਬੱਚਿਆਂ ਲਈ ਪੰਜਾਬੀ ਭਾਸ਼ਾ ਅੱਗੇ ਜਾ ਕੇ ਬੜੀ ਲਾਹੇਵੰਦ ਸਾਬਤ ਹੁੰਦੀ ਹੈ। ਇਹ ਨਾ ਕੇਵਲ ਉਨ੍ਹਾਂ ਦੇ ਸੰਚਾਰ-ਸਕਿੱਲਾਂ ਵਿਚ ਹੀ ਵਾਧਾ ਕਰਦੀ ਹੈ ਅਤੇ ਦੋਭਾਸ਼ੀਆਂ ਵਜੋਂ ਨੌਕਰੀਆਂ ਮਿਲਣ ਵਿਚ ਸਹਾਈ ਹੁੰਦੀ ਹੈ, ਸਗੋਂਇਹ ਉਨ੍ਹਾਂ ਨੂੰ ਆਪਣੀ ਅਮੀਰ ਵਿਰਾਸਤ ਤੇ ਸੱਭਿਆਚਾਰ ਨਾਲ ਵੀ ਜੋੜਦੀ ਹੈ।

ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦਾ ਯੋਗਦਾਨ

ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.)ਨੇ 2010-11 ਵਿਚ ਕਈ ‘ਪੰਜਾਬੀ ਓਰਲ ਹਿਸਟਰੀ ਪ੍ਰੋਗਰਾਮ’ ਸ਼ੁਰੂ ਕੀਤੇ ਜਿਨ੍ਹਾਂ ਰਾਹੀਂ ਬੀ.ਸੀ. ਵਿਚ ਪੰਜਾਬੀ ਭਾਸ਼ਾ ਦੇ ਲਈ ਕੰਮ ਹੋਣਾ ਆਰੰਭ ਹੋਇਆ। 2012-13 ਵਿਚ ਯੂਨੀਵਰਸਿਟੀ ਵਿਚ ਪੰਜਾਬੀ ਕਲਾਸ ਬਾ-ਕਾਇਦਾ ਸ਼ੁਰੂ ਕਰ ਦਿੱਤੀ ਗਈ। 7 ਜੁਲਾਈ 2021 ਨੂੰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦਾ ਵਿਸ਼ਾ ਸੀ, “Shared Language Culture : Documenting and CreatingPunjabi Language Historyin BC”। ਇਸ ਵਿਚ ਬੀ.ਸੀ. ਵਿਚ ਪੰਜਾਬੀ ਭਾਸ਼ਾ ਵਿਚ ਹੋ ਰਹੇ ਕੰਮ ਨੂੰ ‘ਕਲਮਬੰਦ’ਕਰਨ (ਡਾਕੂਮੈਂਟੇਸ਼ਨ) ਅਤੇ ਕੈਨੇਡਾ ਵਿਚ ਪੰਜਾਬੀ ਬੋਲੀ ਦੇ ਇਤਿਹਾਸ ਨੂੰ ਲਿਖਤੀ ਰੂਪ ਵਿਚ ਲਿਆਉਣ ਬਾਰੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਏਸੇ ਹੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੀ ਮੁਖੀ ਡਾ. ਐਨੀ ਮਰਫ਼ੀ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਪ੍ਰਾਜੈੱਕਟ “ਯੂਬੀਸੀ ਪੰਜਾਬੀ ਓਰਲ ਹਿਸਟਰੀ ਪ੍ਰਾਜੈੱਕਟ” ਸ਼ੁਰੂ ਕੀਤਾ ਗਿਆ ਜਿਸ ਵਿਚ ਇਸ ਯੂਨੀਵਰਸਿਟੀ ਦੇ ਅੰਡਰ ਗਰੈਜੂਏਟ ਵਿਭਾਗ ਦੇ ਵਿਦਿਆਰਥੀਆਂਰਵਲੀਨ ਕੌਰ, ਗੁਰਮਨ ਧਾਲੀਵਾਲ, ਨੂਰ ਸੰਧਾਵਾਲਿਆ, ਆਦਿ ਨੂੰ ਸ਼ਾਮਲ ਕੀਤਾ ਗਿਆ। ਇਸ ਪ੍ਰਾਜੈਕਟ ਅਧੀਨ ਇਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਲੋਕਾਂ ਕੋਲੋਂ ਪੁਰਾਣੇ ਪੰਜਾਬੀ ਕੈਨੇਡੀਅਨਾਂ ਬਾਰੇ ਪ੍ਰਚੱਲਤ ਗੱਲਾਂ-ਬਾਤਾਂ ਤੇ ਮੌਖਿਕ ਕਹਾਣੀਆਂ ਦੀ ਰੀਕਾਰਡਿੰਗ ਕਰਨੀ ਸੀਜਿਨ੍ਹਾਂ ਨੇ ਕੈਨੇਡਾ ਵਿਚ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਪਾਇਆ ਹੈ। ਇਸ ਰੀਕਾਰਡਿੰਗ ਦੇ ਆਧਾਰ ‘ਤੇ ਅੱਗੋਂ ਪੰਜਾਬੀ ਤੇ ਅੰਗਰੇਜ਼ੀ ਵਿਚ ਕਈ ‘ਸਟੋਰੀ ਬੁੱਕਸ’ (ਕਹਾਣੀਆਂ ਦੀਆਂ ਕਿਤਾਬਾਂ) ਤਿਆਰ ਕੀਤੀਆਂ ਗਈਆਂ ਅਤੇ ਵੱਖ-ਵੱਖ ਵਿਸ਼ਿਆਂ ‘ਤੇ ਕਈ ਛੋਟੀਆਂ-ਛੋਟੀਆਂ ਫ਼ਿਲਮਾਂ ਵੀ ਬਣਾਈਆਂ ਗਈਆਂ।ਇਹ ਸੱਭ ਕਹਿਣ ਤੋਂ ਮੇਰਾ ਭਾਵ ਹੈ ਕਿ ਬੀ.ਸੀ. ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਵਧੀਆ ਉਪਰਾਲੇ ਹੋਏ ਤੇ ਇਹ ਲਗਾਤਾਰ ਹੋ ਰਹੇ ਹਨ ਅਤੇ ਇਨ੍ਹਾਂ ਵਿਚ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ। ਕੈਨੇਡਾ ਦੀ ਹੋਰ ਯੂਨੀਵਰਸਿਟੀਆਂ ਨੂੰ ਵੀ ਇਸ ਦੇ ਲਈ ਅੱਗੇ ਆਉਣਾ ਚਾਹੀਦਾ ਹੈ।

ਟੋਰਾਂਟੋ ਏਰੀਏ ਵਿਚ ਪੰਜਾਬੀ ਭਾਸ਼ਾ

ਟੋਰਾਂਟੋ ਏਰੀਏ ਵਿਚ ਪੰਜਾਬੀ 1960’ਵਿਆਂ ਦੇ ਅਖ਼ੀਰ ਵਿਚ ਤੇ 1970’ਵਿਆਂ ਦੇਸ਼ੁਰੂ ਵਿਚ ਆਏ। ਇੱਥੇ ਆ ਕੇ ਵੀ ਉਨ੍ਹਾਂ ਵੱਲੋਂਸੱਭ ਤੋਂ ਪਹਿਲਾਂ ਗੁਰਦੁਆਰੇ ਸਥਾਪਿਤ ਕੀਤੇ ਗਏ ਅਤੇ ਆਪਣੇ ਬੱਚਿਆਂ ਨੂੰ ਉੱਥੇ ਪੰਜਾਬੀ ਪੜ੍ਹਾਉਣੀ ਆਰੰਭ ਕੀਤੀ। ਹੁਣ ਇਹ ਬਰੈਂਪਟਨ ਦੇ ਪ੍ਰਾਈਵੇਟ ਖਾਲਸਾ ਸਕੂਲਾਂ ਤੋਂ ਇਲਾਵਾ ਕਈ ਪਬਲਿਕ ਸਕੂਲਾਂ ਵਿਚ ਵੀ ਪੜ੍ਹਾਈ ਜਾ ਰਹੀ ਹੈ। ਬਰੈਂਪਟਨ ਵਿਚ ਵਿਚਰ ਰਹੀਆਂ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਵੀ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਰਹੀਆਂ ਹਨ। ਇਨ੍ਹਾਂ ਵਿਚ ‘ਕਲਮਾਂ ਦਾ ਕਾਫ਼ਲਾ’, ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’, ‘ਕਲਮ ਫ਼ਾਂਊਂਡੇਸ਼ਨ’ ਵਰਗੀਆਂ ਸਾਹਿਤਕ ਸੰਸਥਾਵਾਂ ਬੜਾ ਵਧੀਆ ਕੰਮ ਕਰ ਰਹੀਆਂ ਹਨ।ਕਈ ਪੰਜਾਬੀ ਸੰਸਥਾਵਾਂ ਵੱਲੋਂ ਬੱਚਿਆਂ ਲਈ ਪੰਜਾਬੀ ਦੀ ਸੁੰਦਰ ਲਿਖਾਈ ਅਤੇ ਭਾਸ਼ਨਾਂ ਦੇ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ। ‘ਪੰਜਾਬੀਆਂ ਦੇ ਗੜ੍ਹ’ ਬਰੈਂਪਟਨ ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ 2009 ਵਿਚ ਕਰਵਾਈ ਗਈ ਜਿਸ ਵਿਚ ਪੰਜਾਬੀ ਭਾਸ਼ਾ ਨੂੰ ਕੈਨੇਡਾ ਵਿਚ ਵਿਕਸਿਤ ਕਰਨ ਲਈ ਉਪਰਾਲੇ ਕਰਨ ‘ਤੇ ਜ਼ੋਰ ਦਿੱਤਾ ਗਿਆ। ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹਰ ਸਾਲ ਜੂਨ-ਜੁਲਾਈ ਮਹੀਨੇ ਇੱਥੇ ਦੋ-ਤਿੰਨ ਜਾਂ ਇਸ ਤੋਂ ਵਧੇਰੇ ਕਾਨਫ਼ਰੰਸਾਂ ਹੋ ਜਾਂਦੀਆਂ ਹਨ। ਹਰੇਕ ਕਾਨਫ਼ਰੰਸ ਵਿਚ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਪ੍ਰਚਾਰ ਦੀ ਗੱਲ ਕੀਤੀ ਜਾਂਦੀ ਹੈ।ਪੰਜਾਬੀ ਭਾਸ਼ਾ ਨੂੰਹੋਰ ਅੱਗੇ ਵਧਾਉਣ ਲਈਕੀਤੇ ਜਾ ਰਹੇ ਉਪਰਾਲਿਆਂ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ। ਪਰ ਇਹ ਸੱਭ ਏਨਾ ਹੀ ਕਾਫ਼ੀਨਹੀਂ ਹੈ। ਇਸ ਨੂੰ ਅਮਲੀ ਰੂਪ ਵਿਚ ਅੱਗੋਂ ਬਹੁਤ ਕੁਝ ਕਰਨਾ ਬਾਕੀ ਹੈ ਜਿਸ ਦੇ ਲਈ ਇਕੱਠੇ ਹੋ ਕੇ ਸਮੂਹਿਕ ਯਤਨਾਂ ਦੀ ਲੋੜ ਹੈ।

 ਸਾਰ-ਅੰਸ਼

ਕੈਨੇਡਾ ਵਿਚ ਪੰਜਾਬੀਆਂ ਤੇ ਪੰਜਾਬੀ ਬੋਲੀ ਦੀਆਮਦ 1897 ਵਿਚ ਵੈਨਕੂਵਰਤੋਂ ਹੋਈ ਜਦੋਂ ਮਹਾਰਾਣੀ ਵਿਕਟੋਰੀਆ ਦੇ ਰਾਜ ਦੀ ‘ਡਾਇਮੰਡ ਜੁਬਲੀ’ ਮਨਾਉਣਲਈ ਬ੍ਰਿਟਿਸ਼ ਆਰਮੀ ਦੇ ਸਿੱਖ ਫ਼ੌਜੀਆਂ ਦਾ ਇੱਕ ਦਸਤਾ ਮਹਾਰਾਣੀ ਨੂੰ ਸਲਾਮੀ ਦੇਣ ਲਈ ਇੰਗਲੈਂਡਤੋਂ ਆਇਆ ਅਤੇ ਉਨ੍ਹਾਂ ਨੇ ਫਿਰ ਇੱਥੇ ਹੀ ਆਬਾਦ ਹੋਣ ਦਾ ਫ਼ੈਸਲਾ ਕਰ ਲਿਆ। ਨੇ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਆਏ ਪੰਜਾਬੀਆਂ ਧਾਰਮਿਕ ਅਕੀਦੇ ਪੂਰੇ ਕਰਨ ਲਈਪੰਜਾਬੀਆਂ ਗੁਰਦੁਆਰੇ ਬਣਾਏ ਜਿੱਥੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਸਿਖਾਉਣ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਇਹ ਕੈਨੇਡਾ ਵਿਚ ਪੰਜਾਬੀ ਦਾ ਮੁੱਢਲਾ ਦੌਰ ਸੀ ਜਿਸ ਵਿੱਚੋਂ ਗੁਜ਼ਰ ਕੇ ਹੌਲੀ-ਹੌਲੀ ਇਸ ਦਾ ਵਿਕਾਸ ਹੋਇਆ ਅਤੇ ਅੱਜ ਇਹ ਕੈਨੇਡਾ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਅੰਗਰੇਜ਼ੀ ਤੇ ਫ਼ਰੈਂਚ ਤੋਂ ਬਾਅਦ ਇਸ ਦਾ ਬੀ.ਸੀ. ਵਿਚ ਤੀਸਰਾ ਤੇ ਕੈਨੇਡਾ ਦੇ ਕਈ ਹੋਰ ਸੂਬਿਆਂ ਵਿਚ ਚੌਥਾ ਸਥਾਨ ਹੈ।

ਕੈਨੇਡਾ ਵਿਚ ਇਸ ਦੇ ਵਿਕਾਸ ਲਈ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ ਬੀ.ਸੀ. ਦੀ ਸੰਸਥਾ ‘ਪਲੀ’ (ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ) ਦਾ ਭਰਪੂਰਯੋਗਦਾਨ ਹੈ। ਟੋਰਾਂਟੋ ਏਰੀਏ ਵਿਚ ਪੰਜਾਬੀ ਪਿਛਲੀ ਸਦੀ ਦੇ ਸੱਠਵਿਆਂ ਤੇ ਸੱਤਰਵਿਆਂ ਵਿਚ ਆਏ ਅਤੇ ਇੱਥੇ ਵੀ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਫੈਲਾਉਣ ਦੇ ਯਤਨ ਕੀਤੇ। ਬਰੈਂਪਟਨ ਵਿਚ ਕਈ ਸਾਹਿਤਕ, ਸਮਾਜਿਕ ਤੇ ਸੱਭਿਆਚਾਰ ਸੰਸਥਾਵਾਂ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰ ਰਹੀਆਂ ਹਨ।ਇਸ ਦੇ ਵਿਕਾਸ ਲਈਹੁਣ ਤੀਕ ਕਈ ਵਿਸ਼ਵ ਪੰਜਾਬੀ ਕਾਨਫ਼ਰੰਸਾ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਹ ਸਿਲਸਿਲਾ ਨਿਰੰਤਰ ਜਾਰੀ ਹੈ।

ਅਖੀਰ ਵਿਚ ਮੈਂ ਏਹੀ ਕਹਿਣਾ ਚਾਹਾਂਗਾ ਕਿਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਅੱਗੋਂ ਹੋਰ ਸਾਰਥਿਕ ਯਤਨਾਂ ਦੀ ਲੋੜ ਹੈ।

ਹਵਾਲੇ

1.  ਸਟੈਟਿਸਟਿਕਸ ਕੈਨੇਡਾ-1906

2. ਸਟੈਟਿਸਟਿਕਸ ਕੈਨੇਡਾ-1911

3. ਸਟੈਟਿਸਟਿਕਸ ਕੈਨੇਡਾ -2011

4. Balwant Sangeda, “PLEA Jashan Report, October 28, 2023 Repot”,KwantlenPolytechnic University, Surrey.

5. Ravleen Kaur, “Shared Language and Culture : Documenting and Creating Punjabi History in BC”, Department of History, University of British Columbia, Vancouver.

6. Anny Murphy, “UBC Oral History Project”, University of British Columbia, Vancouver.

7. “Punjabi Studies Oral History Research Project and Program Development, 2019-2021”, University of British Columbia, Vancouver.

 

 

 

 

 

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ ਪੇਂਡੂ ਵੋਟਰੋ ਲੋਕ ਸੇਵਾ ਵਾਲੇ ਪੜ੍ਹੇ ਲਿਖੇ ਸਰਪੰਚ/ਪੰਚ ਚੁਣੋ! ਪ੍ਰੋ. ਕੁਲਬੀਰ ਸਿੰਘ ਦੇ ਟੋਰਾਂਟੋ ਆਉਣ `ਤੇ -- ਮੀਡੀਆ ਅਤੇ ਖੇਡਾਂ ਤੇ ਖਿਡਾਰੀ: ਪ੍ਰੋ. ਕੁਲਬੀਰ ਸਿੰਘ ਉਂਜ ਰਾਜ ਤਾਂ ਭਾਰਤ ਵਿੱਚ ਕਾਨੂੰਨ ਦਾ ਹੀ ਕਿਹਾ ਜਾਂਦੈ...