ਮਾਸਕੋ, 13 ਮਾਰਚ (ਪੋਸਟ ਬਿਊਰੋ): ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਕੁਰਸਕ ਸੂਬੇ ਦਾ ਦੌਰਾ ਕੀਤਾ। ਇਸ ਦੌਰਾਨ ਪੁਤਿਨ ਫੌਜ ਦੀ ਵਰਦੀ ਵਿੱਚ ਨਜ਼ਰ ਆਏ। ਪੁਤਿਨ ਬੁੱਧਵਾਰ ਨੂੰ ਮੋਰਚੇ 'ਤੇ ਇੱਕ ਫੌਜੀ ਕਮਾਂਡ ਪੋਸਟ 'ਤੇ ਪਹੁੰਚੇ। ਪੁਤਿਨ ਨੇ ਕੁਰਸਕ ਖੇਤਰ ਦੇ ਜਿ਼ਆਦਾਤਰ ਹਿੱਸੇ ਤੋਂ ਯੂਕਰੇਨੀ ਫੌਜਾਂ ਦੀ ਵਾਪਸੀ 'ਤੇ ਖੁਸ਼ੀ ਪ੍ਰਗਟ ਕੀਤੀ।
ਰੂਸ ਦੇ ਰਾਸ਼ਟਰਪਤੀ ਦਫ਼ਤਰ, ਕ੍ਰੇਮਲਿਨ ਨੇ ਪੁਤਿਨ ਦੀਆਂ ਫੋਟੋਆਂ ਜਾਰੀ ਕੀਤੀਆਂ। ਪੁਤਿਨ, ਹਰੇ ਰੰਗ ਦੀ ਵਰਦੀ ਪਹਿਨੇ ਹੋਏ, ਇੱਕ ਡੈਸਕ 'ਤੇ ਬੈਠੇ ਸਨ। ਉਨ੍ਹਾਂ ਦੇ ਸਾਹਮਣੇ ਬ