ਨਵੀਂ ਦਿੱਲੀ, 20 ਫਰਵਰੀ (ਪੋਸਟ ਬਿਊਰੋ): ਗਿਆਨੇਸ਼ ਕੁਮਾਰ ਨੇ ਦੇਸ਼ ਦੇ 26ਵੇਂ ਮੁੱਖ ਚੋਣ ਕਮਿਸ਼ਨਰ (ਸੀਈਸੀ) ਵਜੋਂ ਜਦੋਂਕਿ ਵਿਵੇਕ ਜੋਸ਼ੀ ਨੇ ਚੋਣ ਕਮਿਸ਼ਨਰ (ਈਸੀ) ਵਜੋਂ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਕੁਮਾਰ ਮਾਰਚ 2024 ਤੋਂ ਚੋਣ ਕਮਿਸ਼ਨਰ ਸਨ ਤੇ ਉਨ੍ਹਾਂ ਨੂੰ ਸੋਮਵਾਰ ਨੂੰ ਤਰੱਕੀ ਦੇ ਕੇ ਮੁੱਖ ਚੋਣ ਕਮਿਸ਼ਨਰ ਬਣਾਇਆ ਗਿਆ ਹੈ। ਗਿਆਨੇਸ਼ ਕੁਮਾਰ ਨੇ ਰਾਜੀਵ ਕੁਮਾਰ ਦੀ ਥਾਂ ਲਈ ਹੈ, ਜੋ ਮੰਗਲਵਾਰ ਨੂੰ ਸੇਵਾਮੁਕਤ ਹੋਏ ਹਨ। ਸੁਖਬੀਰ ਸਿੰਘ ਸੰਧੂ ਦੂਜੇ ਚੋਣ ਕਮਿਸ਼ਨਰ ਹਨ। ਜੋਸ਼ੀ, ਜੋ ਹ