ਲਾਸ ਏਂਜਲਸ, 31 ਦਸੰਬਰ (ਪੋਸਟ ਬਿਊਰੋ): 8 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ, ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਆਖਰਕਾਰ ਤਲਾਕ ਦੇ ਮਾਮਲੇ ਨੂੰ ਸੁਲਝਾਉਣ ਲਈ ਸਹਿਮਤ ਹੋ ਗਏ। 30 ਦਸੰਬਰ ਨੂੰ ਜੋੜੇ ਨੇ ਅਧਿਕਾਰਤ ਤੌਰ 'ਤੇ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕੀਤੇ।
ਬ੍ਰੈਡ ਪਿਟ ਅਤੇ ਐਂਜਲੀਨਾ ਜੋਲੀ ਦਾ ਵਿਆਹ 14 ਅਗਸਤ, 2014 ਨੂੰ ਹੋਇਆ ਸੀ। ਸਾਲ 2016 'ਚ ਹੀ ਦੋਨਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ। ਪਰ ਲੰਬੀ ਕਾਨੂੰਨੀ ਲੜਾਈ ਦੇ ਚੱਲਦਿਆਂ ਹੁਣ ਦੋਨਾਂ ਨੇ ਅਧਿਕਾਰਤ ਤੌਰ 'ਤੇ ਤਲਾਕ ਲੈ ਲਿਆ ਹੈ। ਇਹ ਤਲਾਕ ਪੂਰੀ ਦੁਨੀਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ 2014 'ਚ ਹੋਏ ਵਿਆਹ ਤੋਂ