ਮੁੰਬਈ, 5 ਨਵੰਬਰ (ਪੋਸਟ ਬਿਊਰੋ): ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣ ਰਹੀ ਮੋਸਟ ਅਵੇਟਿਡ ਫਿਲਮ ਲਵ ਐਂਡ ਵਾਰ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਜਾ ਰਹੀ ਹੈ। ਆਲੀਆ ਭੱਟ, ਰਣਬੀਰ ਕਪੂਰ ਅਤੇ ਵਿੱਕੀ ਕੌਸ਼ਲ ਸਟਾਰਰ ਇਸ ਫਿਲਮ ਦਾ ਸੈੱਟ ਮੁੰਬਈ ਦੀ ਫਿਲਮ ਸਿਟੀ ਵਿੱਚ ਤਿਆਰ ਹੋ ਗਿਆ ਹੈ।
ਬਾਲੀਵੁੱਡ ਹੰਗਾਮਾ ਦੀ ਤਾਜ਼ਾ ਰਿਪੋਰਟ ਮੁਤਾਬਕ ਫਿਲਮ ਦਾ ਸੈੱਟ ਫਿਲਮ ਸਿਟੀ ਦੇ ਸਟੂਡੀਓ 5 ਵਿੱਚ ਤਿਆਰ ਹੋ ਗਿਆ ਹੈ। ਸੈੱਟ ਨੂੰ ਇਤਿਹਾਸਕ ਬਣਾਇਆ ਗਿਆ ਹੈ। ਸੰਜੇ ਲੀਲਾ ਭੰਸਾਲੀ ਇੱਥੇ 7 ਨਵੰਬਰ ਤੋਂ ਸ਼ੂਟਿੰਗ ਸ਼ੁਰੂ ਕਰਨਗੇ। ਫਿਲਮ ਦਾ ਪਹਿਲਾ ਸ਼ੈਡਿਊਲ ਰਣਬੀਰ ਕਪੂਰ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਵਿੱਕੀ ਕੌਸ਼ਲ ਇੱਕ ਹਫ਼ਤੇ ਬਾਅਦ ਸ਼ੂਟਿੰਗ ਦਾ ਹਿੱਸਾ ਹੋਣਗੇ, ਜਦਕਿ ਆਲੀਆ ਭੱਟ ਦਸੰਬਰ ਤੋਂ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰਨਗੇ।
ਲੀਡ ਕਾਸਟ ਤੋਂ ਇਲਾਵਾ ਪਹਿਲੇ ਸ਼ੈਡਿਊਲ ਵਿੱਚ 50 ਅਦਾਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਸਿਪਾਹੀਆਂ ਦੀਆਂ ਭੂਮਿਕਾਵਾਂ ਨਿਭਾਉਣਗੇ। ਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ਸੰਪੂਰਨਤਾ ਅਤੇ ਵੇਰਵਿਆਂ ਲਈ ਜਾਣੀਆਂ ਜਾਂਦੀਆਂ ਹਨ। ਫਿਲਮ ਲਵ ਐਂਡ ਵਾਰ ਇਕ ਜੰਗੀ ਫਿਲਮ ਹੈ, ਜਿਸ ਲਈ ਹਰ ਛੋਟੀ-ਛੋਟੀ ਗੱਲ 'ਤੇ ਧਿਆਨ ਦਿੱਤਾ ਜਾ ਰਿਹਾ ਹੈ।