ਟੋਰਾਂਟੋ, 13 ਜਨਵਰੀ (ਪੋਸਟ ਬਿਊਰੋ): ਟੋਰਾਂਟੋ ਦੇ ਕਰਦਾਤਾਵਾਂ ਨੂੰ ਨਵੇਂ ਸਟਾਫ ਵੱਲੋਂ ਪ੍ਰਸਤਾਵਿਤ ਬਜਟ ਤਹਿਤ ਪ੍ਰਤੀ ਸਾਲ ਔਸਤਨ ਕੁੱਝ ਸੌ ਡਾਲਰ ਦਾ ਵਾਧਾ ਦੇਖਣ ਨੂੰ ਮਿਲ ਸਕਦੀ ਹੈ, ਜੋ ਆਵਾਜਾਈ, ਆਵਾਸ ਅਤੇ ਹੋਰ ਸੇਵਾਵਾਂ ਵਿੱਚ ਲੱਖਾਂ ਡਾਲਰ ਦਾ ਨਿਵੇਸ਼ ਕਰੇਗਾ। ਟੋਰਾਂਟੋ ਸਿਟੀ ਹਾਲ ਵਿੱਚ ਸੋਮਵਾਰ ਨੂੰ ਜਾਰੀ ਕੀਤੇ ਗਏ ਬਜਟ ਵਿੱਚ ਸਿਟੀ ਬਿਲਡਿੰਗ ਫੰਡ ਵਿੱਚ ਸਾਲਾਨਾ 1.5 ਫ਼ੀਸਦੀ ਦੀ ਵਾਧੇ ਤੋਂ ਇਲਾਵਾ 5.4 ਫ਼ੀਸਦੀ ਪ੍ਰਾਪਰਟੀ ਟੈਕਸ ਵਾਧਾ ਸ਼ਾਮਿਲ ਹੈ, ਜੋ ਮਹੱਤਵਪੂਰਣ ਬੁਨਿਆਦੀ ਢਾਂਚਾ