ਮੁੰਬਈ, 1 ਅਕਤੂਬਰ (ਪੋਸਟ ਬਿਊਰੋ): ਵਰੁਣ ਧਵਨ ਦੀ ਭਤੀਜੀ ਅੰਜਿਨੀ ਧਵਨ ਨੇ ਫਿ਼ਲਮ 'ਬਿੰਨੀ ਐਂਡ ਫੈਮਿਲੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਇਹ ਫਿ਼ਲਮ 27 ਸਤੰਬਰ ਨੂੰ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ। ਪਰ ਮੀਡੀਆ ਰਿਪੋਰਟਾਂ ਮੁਤਾਬਕ ਅੰਜਿਨੀ ਹੁਣ ਸਲਮਾਨ ਖਾਨ ਦੀ ਫਿ਼ਲਮ 'ਸਿਕੰਦਰ' 'ਚ ਨਜ਼ਰ ਆਵੇਗੀ।
ਜਾਣਕਾਰੀ ਮੁਤਾਬਕ ਸਲਮਾਨ ਖਾਨ ਦੀ ਫਿਲਮ ਸਿਕੰਦਰ 'ਚ ਲਈ ਨਵੇਂ ਚਿਹਰੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਅੰਜਿਨੀ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ, ਇਸੇ ਲਈ ਉਸ ਨੂੰ ਕਾਸਟ ਕੀਤਾ ਗਿਆ ਹੈ। ਹੁਣ ਉਹ ਜਲਦੀ ਹੀ ਇਸ ਫਿ਼ਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਹਾਲਾਂਕਿ ਫਿ਼ਲਮ 'ਚ ਸਲਮਾਨ ਖਾਨ ਨਾਲ ਉਸ ਦਾ ਰਿਸ਼ਤਾ ਕੀ ਹੋਵੇਗਾ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅੰਜਿਨੀ ਫਿ਼ਲਮ ਦਾ ਅਹਿਮ ਹਿੱਸਾ ਬਣਨ ਜਾ ਰਹੀ ਹੈ, ਇਸ ਲਈ ਨਿਰਮਾਤਾ ਉਸ ਦੇ ਕਿਰਦਾਰ ਨੂੰ ਲੁਕਾਉਣਾ ਚਾਹੁੰਦੇ ਹਨ।
ਫਿਲਮ 'ਸਿਕੰਦਰ' 'ਚ ਸਲਮਾਨ ਖਾਨ ਤੋਂ ਇਲਾਵਾ ਰਸ਼ਮਿਕਾ ਮੰਡਨਾ, ਸੁਨੀਲ ਸ਼ੈੱਟੀ, ਸਤਿਆਰਾਜ ਅਤੇ ਕਾਜਲ ਅਗਰਵਾਲ ਵਰਗੇ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਏ.ਆਰ ਮੁਰੁਗਦਾਸ ਕਰ ਰਹੇ ਹਨ।ਫਿਲਮ 'ਚ ਸਲਮਾਨ ਖਾਨ ਭ੍ਰਿਸ਼ਟਾਚਾਰ ਖਿਲਾਫ ਜੰਗ ਲੜਦੇ ਨਜ਼ਰ ਆਉਣਗੇ। ਉਨ੍ਹਾਂ ਦੀ ਇਹ ਫਿਲਮ 2025 'ਚ ਈਦ ਦੇ ਮੌਕੇ 'ਤੇ ਬਾਕਸ ਆਫਿਸ 'ਤੇ ਦਸਤਕ ਦੇਵੇਗੀ।