ਵਿਏਨਾ, 8 ਅਗਸਤ (ਪੋਸਟ ਬਿਊਰੋ): ਆਈਐੱਸਆਈਐੱਸ ਦੀ ਇੱਕ ਸ਼ੱਕੀ ਅੱਤਵਾਦੀ ਸਾਜਿਸ਼ ਨਾਲ ਜੁੜੇ ਹੋਣ ਕਾਰਨ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿੱਚ ਵਿਏਨਾ ਵਿੱਚ ਟੇਲਰ ਸਵਿਫਟ ਦੇ ਅਗਲੇ ਸੰਗੀਤ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣਾ ਵੀ ਸ਼ਾਮਿਲ ਹੈ।
ਇਸਦੇ ਨਤੀਜੇ ਵਜੋਂ ਤਿੰਨੇ ਏਰਾਸ ਟੂਰ ਸ਼ੋਅ ਰੱਦ ਕਰ ਦਿੱਤੇ ਗਏ ਹਨ। ਆਯੋਜਕਾਂ ਨੇ ਬੁੱਧਵਾਰ ਨੂੰ ਇਸਦੀ ਪੁਸ਼ਟੀ ਕੀਤੀ।
ਬੈਰਾਕੁਡਾ ਮਿਊਜਿ਼ਕ ਨੇ ਇੰਸਟਾਗਰਾਮ `ਤੇ ਸਾਂਝਾ ਕੀਤਾ ਕਿ ਅਰਨਸਟ ਹੈਪਲ ਸਟੇਡੀਅਮ ਵਿੱਚ ਇੱਕ ਯੋਜਨਾਬੱਧ ਅੱਤਵਾਦੀ ਹਮਲੇ ਦੀ ਸਰਕਾਰੀ ਅਧਿਕਾਰੀਆਂ ਦੁਆਰਾ ਪੁਸ਼ਟੀ ਤੋਂ ਬਾਅਦ, ਸਾਡੇ ਕੋਲ ਸਾਰਿਆਂ ਦੀ ਸੁਰੱਖਿਆ ਲਈ ਤਿੰਨ ਨਿਰਧਾਰਤ ਸ਼ੋਅ ਰੱਦ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।
ਸਵਿਫਟ ਨੇ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰੋਗਰਾਮ ਕਰਨੇ ਸਨ। ਆਯੋਜਕਾਂ ਨੇ ਲਿਖਿਆ ਕਿ ਸਾਰੇ ਟਿਕਟ ਧਾਰਕਾਂ ਨੂੰ ਅਗਲੇ 10 ਕਾਰੋਬਾਰੀ ਦਿਨਾਂ ਵਿੱਚ ਉਨ੍ਹਾਂ ਦੇ ਪੈਸੇ ਵਾਪਿਸ ਕਰ ਦਿੱਤੇ ਜਾਣਗੇ।