Welcome to Canadian Punjabi Post
Follow us on

21

January 2025
 
ਮਨੋਰੰਜਨ

ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ

August 13, 2024 09:07 AM

ਪੈਰਿਸ, 13 ਅਗਸਤ (ਪੋਸਟ ਬਿਊਰੋ): ਓਲੰਪਿਯਾਡ ਖੇਡਾਂ ਵਿੱਚ ਸ਼ਾਮਿਲ ਟੌਮ ਕਰੂਜ਼ ਨੇ ਪੈਰਿਸ ਨੂੰ ਲਾਸ ਏਂਜਲਸ 2028 ਨੰੁ ਸੌਂਪਣ ਵਿਚ ਅਹਿਮ ਭੂਮਿਕਾ ਨਿਭਾਈ। ਅਦਾਕਾਰ ਨੇ ਆਪਣੇ ਅੰਦਾਜ਼ ਨਾਲ ਸਮਾਪਤੀ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ।
ਪੈਰਿਸ ਓਲੰਪਿਕ ਐਤਵਾਰ ਨੂੰ ਖਤਮ ਹੋ ਗਿਆ। ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ 'ਚ ਹਾਲੀਵੁੱਡ ਐਕਟਰ ਟੌਮ ਕਰੂਜ਼ ਨੂੰ ਸ਼ਾਨਦਾਰ ਸਟੰਟ ਕਰਦੇ ਦੇਖਿਆ ਗਿਆ। ਉਨ੍ਹਾਂ ਨੇ ਆਪਣੇ ਸ਼ਾਨਦਾਰ ਸਟੰਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਟੌਮ ਕਰੂਜ਼, ਜੋ 26 ਜੁਲਾਈ ਨੂੰ ਉਦਘਾਟਨੀ ਸਮਾਰੋਹ ਤੋਂ ਬਾਅਦ ਓਲੰਪੀਆਡ ਦੀਆਂ ਖੇਡਾਂ ਵਿੱਚ ਸ਼ਾਮਿਲ ਹਨ, ਨੇ ਪੈਰਿਸ ਨੂੰ ਲਾਸ ਏਂਜਲਸ 2028 ਨੂੰ ਸੌਂਪਣ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦਾ ਸਟੰਟ ਪੂਰੀ ਤਰ੍ਹਾਂ ਹਾਲੀਵੁੱਡ 'ਤੇ ਆਧਾਰਿਤ ਸੀ।
ਟੌਮ ਕਰੂਜ਼ ਨੂੰ ਪੈਰਿਸ ਓਲੰਪਿਕ ਦੇ ਢਾਈ ਘੰਟੇ ਚੱਲੇ ਸਮਾਪਤੀ ਸਮਾਰੋਹ ਵਿੱਚ ਸਟੈਡ ਡੀ ਫਰਾਂਸ ਵਿੱਚ ਫੀਨਿਕਸ ਅਤੇ ਅਥਲੀਟਾਂ ਦੇ ਨਾਲ ਦੇਖਿਆ ਗਿਆ। ਕਰੂਜ਼ ਦਾ ਇਹ ਕਦਮ 'ਦਿ ਸਟਾਰ ਸਪੈਂਗਲਡ ਬੈਨਰ' ਦੇ ਪ੍ਰਦਰਸ਼ਨ ਤੋਂ ਬਾਅਦ ਆਇਆ ਹੈ। ਅਦਾਕਾਰ ਨੇ ਆਪਣੇ ਅੰਦਾਜ਼ ਨਾਲ ਸਮਾਪਤੀ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ। ਉਲੰਪਿਕ ਝੰਡਾ ਲਾਸ ਏਂਜਲਸ ਦੀ ਮੇਅਰ ਕੈਰਨ ਬਾਸ ਅਤੇ ਸਿਮੋਨ ਬਾਈਲਸ ਨੂੰ ਰਾਸ਼ਟਰੀ ਗੀਤ ਦੇ ਭਾਵਪੂਰਤ ਪ੍ਰਦਰਸ਼ਨ ਤੋਂ ਪਹਿਲਾਂ ਸੌਂਪਿਆ ਗਿਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!! ਬ੍ਰੈਡ ਪਿਟ ਅਤੇ ਐਂਜਲੀਨਾ ਜੋਲੀ ਅਧਿਕਾਰਤ ਤੌਰ 'ਤੇ ਹੋਏ ਵੱਖ ਕਿੰਗ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਰਾਏਪੁਰ ਤੋਂ ਮਿਲੀ ਧਮਕੀ ਭਰੀ ਕਾਲ, ਕੇਸ ਦਰਜ ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦੇ ਸੈੱਟ ਤੋਂ ਵੀਡੀਓ ਹੋਈ ਲੀਕ, ਰਸ਼ਮੀਕਾ ਮੰਦਾਨਾ ਦੀ ਝਲਕ ਸਾਹਮਣੇ ਆਈ ਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗ ਪੁਸ਼ਪਾ-2 ਦਾ ਟ੍ਰੇਲਰ 15 ਨਵੰਬਰ ਨੂੰ ਪਟਨਾ 'ਚ ਹੋਵੇਗਾ ਲਾਂਚ ਹੋਵੇਗਾ, 5 ਦਸੰਬਰ ਨੂੰ ਹੋਵੇਗੀ ਰਿਲੀਜ਼ ਸਲਮਾਨ ਦੀ ਫਿ਼ਲਮ ਸਿਕੰਦਰ 'ਚ ਨਜ਼ਰ ਆਵੇਗੀ ਵਰੁਣ ਧਵਨ ਦੀ ਭਤੀਜੀ ਅੰਜਿਨੀ ਧਵਨ ਰਜਨੀਕਾਂਤ ਚੇਨੱਈ ਦੇ ਅਪੋਲੋ ਹਸਪਤਾਲ ਵਿੱਚ ਦਾਖਲ, ਪੇਟ ਦਰਦ ਦੀ ਸਿ਼ਕਾਇਤ ਦਿਲਜੀਤ ਦੀ ਫਿ਼ਲਮ 'ਪੰਜਾਬ 95' `ਤੇ ਸੈਂਸਰ ਬੋਰਡ ਵੱਲੋਂ 120 ਕੱਟ ਲਾਉਣ ਦਾ ਹੁਕਮ ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼