ਮੁੰਬਈ, 25 ਅਗਸਤ (ਪੋਸਟ ਬਿਊਰੋ): ਇਨ੍ਹੀਂ ਦਿਨੀਂ ਇੱਕ ਹਾਰਰ ਕਾਮੇਡੀ ਫਿਲਮ 'ਇਸਤਰੀ 2' ਰਿਲੀਜ਼ ਹੋਈ ਹੈ, ਜੋ ਧੂੰਮਾਂ ਪਾ ਰਹੀ ਹੈ। ਇਸ ਫਿਲਮ ਤੋਂ ਪਹਿਲਾਂ ਇੱਕ ਹੋਰ ਹਾਰਰ ਕਾਮੇਡੀ ਫਿਲਮ ਰਿਲੀਜ਼ ਹੋਈ ਸੀ, ਜਿਸ ਦਾ ਨਾਂ ਸੀ ''ਮੁੰਜਿਆ'', ਇਸ ਫਿਲਮ ਦੀ ਸ਼ੁਰੂਆਤ ਤਾਂ ਧੀਮੀ ਸੀ ਹੌਲੀ-ਹੌਲੀ ਫਿਲਮ ਨੇ ਬਾਕਸ ਆਫਿਸ 'ਤੇ ਆਪਣੀ ਸਫਲਤਾ ਦਿਖਾਉਣੀ ਸ਼ੁਰੂ ਕਰ ਦਿੱਤੀ। ਫਿਲਮ ਨੇ ਦੁਨੀਆਂ ਭਰ 'ਚ 100 ਕਰੋੜ ਰੁਪਏ ਤੋਂ ਜਿ਼ਆਦਾ ਦੀ ਕਮਾਈ ਕੀਤੀ ਸੀ। ਫਿ਼ਲਮ ਮੁੰਜਿਆ ਦੀ ਕਹਾਣੀ ਤੋਂ ਲੈ ਕੇ ਕਿਰਦਾਰਾਂ ਅਤੇ ਅਦਾਕਾਰੀ ਤੱਕ ਹਰ ਚੀਜ਼ ਦੀ ਦਰਸ਼ਕਾਂ ਵੱਲੋਂ ਤਾਰੀਫ ਕੀਤੀ ਗਈ ਸੀ, ਉਥੇ ਹੀ ਹੁਣ ਇਹ ਵੀ ਜਾਣਕਾਰੀ ਮਿਲ ਗਈ ਹੈ ਕਿ ਦਰਸ਼ਕ ਫਿਲਮ ਮੁੰਜਿਆ ਨੂੰ ਕਦੋਂ ਅਤੇ ਕਿਸ ਪਲੇਟਫਾਰਮ 'ਤੇ ਦੇਖ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਬਾਕਸ ਆਫਿਸ 'ਤੇ ਧਮਾਲ ਮਚਾਉਣ ਤੋਂ ਬਾਅਦ 7 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ ਮੁੰਜਿਆ ਹੁਣ ਓਟੀਟੀ (OTT) ਪਲੇਟਫਾਰਮ 'ਤੇ ਰਾਜ ਕਰਨ ਲਈ ਆ ਗਈ ਹੈ। ਜਿਹੜੇ ਦਰਸ਼ਕ ਸਿਨੇਮਾਘਰਾਂ ਵਿੱਚ ਇਸ ਫਿਲਮ ਦਾ ਆਨੰਦ ਲੈਣ ਤੋਂ ਖੁੰਝ ਗਏ ਸਨ, ਉਹ ਹੁਣ ਇਸ ਫਿ਼ਲਮ ਦਾ ਘਰ ਬੈਠੇ ਆਨੰਦ ਲੈ ਸਕਦੇ ਹਨ, ਕਿਉਂਕਿ ਇਹ OTT ਪਲੇਟਫਾਰਮ 'ਤੇ ਰਿਲੀਜ਼ ਹੋ ਚੁੱਕੀ ਹੈ। ਨਿਰਮਾਤਾਵਾਂ ਨੇ ਪਲੇਟਫਾਰਮ ਡਿਜ਼ਨੀ+ਹਾਟਸਟਾਰ ਨਾਲ ਡੀਲ ਕੀਤੀ ਹੈ।