Welcome to Canadian Punjabi Post
Follow us on

26

September 2024
 
ਮਨੋਰੰਜਨ

ਦਿਲਜੀਤ ਦੀ ਫਿ਼ਲਮ 'ਪੰਜਾਬ 95' `ਤੇ ਸੈਂਸਰ ਬੋਰਡ ਵੱਲੋਂ 120 ਕੱਟ ਲਾਉਣ ਦਾ ਹੁਕਮ

September 26, 2024 12:06 PM

ਨਵੀਂ ਦਿੱਲੀ, 26 ਸਤੰਬਰ (ਪੋਸਟ ਬਿਊਰੋ): ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿ਼ਲਮ 'ਪੰਜਾਬ 95' ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਫਿ਼ਲਮ 'ਚ ਦਿਲਜੀਤ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਸੰਵੇਦਨਸ਼ੀਲ ਮੁੱਦਿਆਂ ਦੇ ਕਾਰਨ, ਸੈਂਸਰ ਬੋਰਡ ਨੇ ਫਿਲਮ ਵਿੱਚ 85 ਕੱਟਾਂ ਦੀ ਮੰਗ ਕੀਤੀ ਸੀ, ਹਾਲਾਂਕਿ, ਹੁਣ ਰਿਵਾਈਜ਼ਡ ਕਮੇਟੀ ਨੇ 85 ਨਹੀਂ, ਸਗੋਂ 120 ਕੱਟਾਂ ਦਾ ਹੁਕਮ ਦਿੱਤਾ ਹੈ। ਕਮੇਟੀ ਨੂੰ ਫਿਲਮ ਦੇ ਟਾਈਟਲ ਨੂੰ ਲੈ ਕੇ ਵੀ ਸਮੱਸਿਆ ਹੈ, ਜਿਸ 'ਚ ਬਦਲਾਅ ਦੀ ਮੰਗ ਕੀਤੀ ਗਈ ਹੈ।
ਸੈਂਸਰ ਬੋਰਡ ਦੀ ਨਵੀਂ ਕਮੇਟੀ ਨੇ ਫਿਲਮ ਨਿਰਮਾਤਾਵਾਂ ਨੂੰ ਫਿਲਮ ਦੇ ਉਨ੍ਹਾਂ ਸਾਰੇ ਦ੍ਰਿਸ਼ਾਂ 'ਚ ਬਦਲਾਅ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਪੰਜਾਬ ਅਤੇ ਇਸ ਦੇ ਜਿ਼ਲ੍ਹਾ ਤਰਨਤਾਰਨ ਦਾ ਜਿ਼ਕਰ ਕੀਤਾ ਗਿਆ ਹੈ। ਫਿਲਮ ਵਿੱਚ ਦਿਖਾਏ ਗਏ ਕੈਨੇਡਾ ਅਤੇ ਯੂਕੇ ਦੇ ਹਵਾਲੇ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ।
ਫਿਲਮ ਦਾ ਟਾਈਟਲ ਪੰਜਾਬ 95 ਰੱਖਿਆ ਗਿਆ ਹੈ। ਜਸਵੰਤ ਸਿੰਘ ਖਾਲੜਾ ਸਾਲ 1995 ਵਿੱਚ ਲਾਪਤਾ ਹੋ ਗਏ ਸਨ, ਇਸ ਲਈ ਸੈਂਸਰ ਬੋਰਡ ਕਮੇਟੀ ਨੇ ਸਿਰਲੇਖ ਬਦਲਣ ਦੀ ਮੰਗ ਕੀਤੀ ਸੀ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਕਮੇਟੀ ਮੰਗ ਕਰਦੀ ਹੈ ਕਿ ਫਿਲਮ ਦੇ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਂ ਵੀ ਬਦਲਿਆ ਜਾਵੇ। ਫਿਲਮ ਵਿੱਚੋਂ ਗੁਰਬਾਣੀ ਦੇ ਦ੍ਰਿਸ਼ ਵੀ ਹਟਾਉਣ ਲਈ ਕਿਹਾ।
ਖਬਰਾਂ ਮੁਤਾਬਕ ਫਿਲਮ ਨਿਰਮਾਤਾਵਾਂ ਨੇ ਸੈਂਸਰ ਬੋਰਡ ਵੱਲੋਂ ਕਹੇ ਗਏ ਬਦਲਾਅ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਖਾਲੜਾ ਪੰਜਾਬ ਦੇ ਸਤਿਕਾਰਤ ਵਿਅਕਤੀ ਸਨ, ਜਿਨ੍ਹਾਂ ’ਤੇ ਇਹ ਫਿਲਮ ਬਣੀ ਹੈ। ਅਜਿਹੇ 'ਚ ਉਨ੍ਹਾਂ ਦਾ ਨਾਂ ਫਿਲਮ ਤੋਂ ਹਟਾਉਣਾ ਗਲਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਲਮ ਪੰਜਾਬ 95 ਵਿਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿਚ ਹਨ। ਫਿਲਮ ਰੋਨੀ ਸਕਰੂਵਾਲਾ ਦੁਆਰਾ ਨਿਰਮਤ ਹੈ ਅਤੇ ਹਨੀ ਤ੍ਰੇਹਨ ਦੁਆਰਾ ਡਾਇਰੈਕਟ ਕੀਤੀ ਗਈ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼ ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਗਈ ਭਾਰਤੀ ਬਣੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਤੋੜਿਆ ਜਦੋਂ ਇੱਕ ਪ੍ਰਸੰਸਕ ਔਰਤ ਦਾ ਹੱਥ ਹੇਮਾ ਮਾਲਿਨੀ ਨੂੰ ਲੱਗਾ ਤਾਂ ਬੇਚੈਨ ਹੋਈ ਹੇਮਾ, ਚਿੜਕੇ ਕਿਹਾ-ਹੱਥ ਨਾ ਲਾਓ ਸ਼ਿਲੋਹ ਜੋਲੀ ਨੇ ਆਧਿਕਾਰਿਕ ਤੌਰ `ਤੇ ਪਿਤਾ ਬਰੈਡ ਪਿਟ ਦਾ ਉਪਨਾਮ ਹਟਾਇਆ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਟੇਲਰ ਸਵਿਫ਼ਟ ਦੇ ਵਿਏਨਾ ਸੰਗੀਤ ਪ੍ਰੋਗਰਾਮ ਰੱਦ ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ