ਆਪਣੀ ਲਗਜ਼ਰੀ ਅਤੇ ਮਹਿੰਗੀ ਲਾਈਫਸਟਾਈਲ ਲਈ ਮਸ਼ਹੂਰ ਬਾਲੀਵੁੱਡ ਦੇ ਕਈ ਸੁਪਰਸਟਾਰਸ ਕੋਲ ਕਾਫੀ ਪੈਸਾ ਹੈ। ਉਨ੍ਹਾਂ ਦੀ ਲਗਜ਼ਰੀ ਜਾਇਦਾਦ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਸ਼ਾਹਰੁਖ ਖਾਨ ਤੋਂ ਲੈ ਕੇ ਅਮਿਤਾਭ ਬੱਚਨ ਦੇ ਬੰਗਲੇ ਤੱਕ ਇਹ ਨਾਂ ਕਾਫੀ ਮਸ਼ਹੂਰ ਹੈ। ਇਨ੍ਹਾਂ ਫਿਲਮੀ ਸਿਤਾਰਿਆਂ ਦੇ ਆਲੀਸ਼ਾਨ ਬੰਗਲੇ ਦੇਖਣ ਲਈ ਮੁੰਬਈ 'ਚ ਭੀੜ ਦੇਖਣ ਨੂੰ ਮਿਲਦੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਿਤਾਰਿਆਂ ਦੇ ਕੋਲ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਲੀਸ਼ਾਨ ਘਰ ਹਨ। ਕਈਆਂ ਨੇ ਸਵਿਟਜ਼ਰਲੈਂਡ ਅਤੇ ਕੁਝ ਨੇ ਪੈਰਿਸ ਵਿੱਚ ਘਰ ਖਰੀਦਿਆ ਹੈ। ਆE ਜਾਣਦੇ ਹਾਂ ਕਿਹੜੇ-ਕਿਹੜੇ ਸਿਤਾਰੇ ਹਨ ਜਿਨ੍ਹਾਂ ਦੇ ਘਰ ਵਿਦੇਸ਼ਾਂ 'ਚ ਵੀ ਹਨ।
ਅਮਿਤਾਭ ਬੱਚਨ:
ਵਿਦੇਸ਼ਾਂ 'ਚ ਬੰਗਲਾ ਖਰੀਦਣ ਵਾਲਿਆਂ 'ਚ ਸਭ ਤੋਂ ਪਹਿਲਾ ਨਾਂ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਦਾ ਹੈ। ਬਿੱਗ ਬੀ ਦਾ ਭਾਰਤ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਆਲੀਸ਼ਾਨ ਘਰ ਹੈ। ਉਨ੍ਹਾਂ ਦਾ ਆਲੀਸ਼ਾਨ ਬੰਗਲਾ ਪੈਰਿਸ 'ਚ ਹੈ ਜੋ ਉਨ੍ਹਾਂ ਨੇ ਆਪਣੀ ਪਤਨੀ ਜਯਾ ਬੱਚਨ ਨੂੰ ਗਿਫਟ ਕੀਤਾ ਹੈ।
ਸ਼ਾਹਰੁਖ ਖਾਨ:
ਇਸ ਲਿਸਟ 'ਚ ਦੂਜਾ ਨਾਂ ਸੁਪਰਸਟਾਰ ਸ਼ਾਹਰੁਖ ਖਾਨ ਦਾ ਹੈ। ਸ਼ਾਹਰੁਖ ਖਾਨ ਦਾ ਮੁੰਬਈ 'ਚ ਬਣਿਆ ਬੰਗਲਾ 'ਮੰਨਤ' ਕਾਫੀ ਚਰਚਾ 'ਚ ਰਹਿੰਦਾ ਹੈ। ਕਿੰਗ ਖਾਨ ਦੇ ਵਿਦੇਸ਼ਾਂ 'ਚ ਇਕ ਨਹੀਂ ਕਈ ਬੰਗਲੇ ਹਨ। ਉਨ੍ਹਾਂ ਦਾ ਪਹਿਲਾ ਬੰਗਲਾ ਦੁਬਈ 'ਚ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੈਂਟਰਲ ਲੰਡਨ ਅਤੇ ਲਾਸ ਏਂਜਲਸ ਦੇ ਪਾਰਕ ਲੇਨ 'ਚ ਅਰਬਾਂ ਰੁਪਏ ਦਾ ਘਰ ਵੀ ਖਰੀਦਿਆ ਹੈ।
ਸੈਫ ਅਲੀ ਖਾਨ:
ਪਟੌਦੀ ਪਰਿਵਾਰ ਦੇ ਛੋਟੇ ਨਵਾਬ ਸੈਫ ਅਲੀ ਖਾਨ ਨਵਾਬਾਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਸ ਦੀਆਂ ਜਾਇਦਾਦਾਂ ਮੁੰਬਈ, ਹਰਿਆਣਾ ਅਤੇ ਭੋਪਾਲ ਵਿੱਚ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦੇਸ਼ 'ਚ ਵੀ ਘਰ ਬਣਾਇਆ ਹੋਇਆ ਹੈ। ਸੈਫ ਅਲੀ ਦਾ ਸਵਿਟਜ਼ਰਲੈਂਡ 'ਚ ਬਹੁਤ ਆਲੀਸ਼ਾਨ ਬੰਗਲਾ ਹੈ, ਜੋ ਕਿ ਉਥੋਂ ਦੇ ਪੌਸ਼ ਇਲਾਕੇ 'ਚ ਹੈ।
ਅਕਸ਼ੈ ਕੁਮਾਰ:
ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਨੇ ਵੀ ਵਿਦੇਸ਼ 'ਚ ਬੰਗਲਾ ਖਰੀਦਿਆ ਹੈ। ਅਕਸ਼ੇ ਕੁਮਾਰ ਨੇ ਕੈਨੇਡਾ ਦੇ ਟੋਰਾਂਟੋ ਵਿੱਚ ਆਪਣਾ ਘਰ ਖਰੀਦਿਆ ਹੈ, ਜੋ ਕਿ ਬਹੁਤ ਹੀ ਆਲੀਸ਼ਾਨ ਅਤੇ ਖੂਬਸੂਰਤ ਹੈ। ਅਕਸ਼ੇ ਕੁਮਾਰ ਨੇ ਟੋਰਾਂਟੋ ਵਿੱਚ ਇੱਕ ਪੂਰੀ ਪਹਾੜੀ ਖਰੀਦੀ ਹੈ। ਇਸ 'ਤੇ ਇਕ ਅਪਾਰਟਮੈਂਟ ਅਤੇ ਇਕ ਬੰਗਲਾ ਬਣਾਇਆ ਗਿਆ ਹੈ।