ਬਿੱਗ ਬੌਸ 17 ਦਾ ਫਿਨਾਲੇ 28 ਜਨਵਰੀ ਨੂੰ ਹੋਣ ਜਾ ਰਿਹਾ ਹੈ, ਜਿਸ ਵਿੱਚ ਅੰਕਿਤਾ ਲੋਖੰਡੇ, ਮੁਨੱਵਰ ਫਾਰੂਕੀ, ਅਭਿਸ਼ੇਕ ਕੁਮਾਰ ਅਤੇ ਅਰੁਣ ਮਸ਼ੇਟੀ ਦੇ ਨਾਲ ਮਨਾਰਾ ਚੋਪੜਾ ਫਾਈਨਲਿਸਟ ਬਣ ਗਈ ਹੈ। ਇਸ ਕਾਰਨ ਪ੍ਰਸ਼ੰਸਕ ਅਤੇ ਸੈਲੇਬਸ ਆਪਣੇ ਪਸੰਦੀਦਾ ਮੁਕਾਬਲੇਬਾਜ਼ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ, ਮੰਨਾਰਾ ਚੋਪੜਾ ਦੀ ਚਚੇਰੀ ਭੈਣ ਅਤੇ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨੇ ਆਪਣੀ ਛੋਟੀ ਭੈਣ ਲਈ ਇੱਕ ਖਾਸ ਸੰਦੇਸ਼ ਸਾਂਝਾ ਕੀਤਾ ਹੈ ਅਤੇ ਆਪਣਾ ਸਮਰਥਨ ਦਿਖਾਇਆ ਹੈ। ਇਸ ਕਾਰਨ ਉਹ ਸੁਰਖੀਆਂ 'ਚ ਆ ਗਈ।
ਇਕ ਇੰਸਟਾਗ੍ਰਾਮ ਸਟੋਰੀ 'ਤੇ ਮੰਨਾਰਾ ਚੋਪੜਾ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਿਖਆ ਸੀ, ਆਪਣਾ ਬੈਸਟ ਦਿE ਅਤੇ ਬਾਕੀ ਸਭ ਕੁਝ ਭੁੱਲ ਜਾE। ਕਾਰਪੇ ਡਾਇਮ ਮੰਨਾਰਾ ਚੋਪੜਾ। ਇਸ ਦੇ ਨਾਲ ਹੀ ਅਦਾਕਾਰਾ ਨੇ ਮੰਨਾਰਾ ਦੀ ਭੈਣ ਮਿਤਾਲੀ ਹਾਂਡਾ ਨੂੰ ਵੀ ਟੈਗ ਕੀਤਾ ਹੈ। ਅਭਿਨੇਤਰੀ ਵਲੋਂ ਵਰਤੇ ਗਏ ਕਾਰਪੇ ਡਾਇਮ ਸ਼ਬਦ ਇੱਕ ਵਾਕੰਸ਼ ਹੈ ਜੋ ਰੋਮਨ ਕਵੀ ਹੋਰੇਸ ਤੋਂ ਆਇਆ ਹੈ। ਇਸਦਾ ਮਤਲਬ ਹੈ ਕਿ ਜਦੋਂ ਵੀ ਮੌਕਾ ਹੋਵੇ ਚੀਜ਼ਾਂ ਦਾ ਆਨੰਦ ਮਾਣੋ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਨਾਰਾ ਚੋਪੜਾ ਦੀ ਮਾਮੀ ਯਾਨੀ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਵੀ ਮੰਨਾਰਾ ਚੋਪੜਾ ਲਈ ਇਕ ਵੀਡੀE ਸੰਦੇਸ਼ ਸ਼ੇਅਰ ਕਰਕੇ ਆਪਣਾ ਸਮਰਥਨ ਜ਼ਾਹਰ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਅੰਕਿਤਾ ਲੋਖੰਡੇ, ਈਸ਼ਾ ਮਾਲਵੀਆ ਅਤੇ ਆਇਸ਼ਾ ਖਾਨ ਦੇ ਮਨਾਰਾ ਚੋਪੜਾ ਦੇ ਕਿਰਦਾਰ 'ਤੇ ਉੱਠੇ ਸਵਾਲਾਂ 'ਤੇ ਵੀ ਆਪਣੀ ਪ੍ਰਤੀਕਿਿਰਆ ਦਿੱਤੀ ਸੀ, ਜਿਸ ਕਾਰਨ ਉਹ ਸੁਰਖੀਆਂ 'ਚ ਆ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਮੰਨਾਰਾ ਚੋਪੜਾ ਪ੍ਰਿਯੰਕਾ ਚੋਪੜਾ ਦੇ ਮਾਮੇ ਦੀ ਬੇਟੀ ਹੈ। ਅਭਿਨੇਤਰੀ ਨੇ ਕਈ ਮੌਕਿਆਂ 'ਤੇ ਬਹੁਤ ਸਹਿਯੋਗ ਵੀ ਦਿੱਤਾ ਹੈ। ਹਾਲਾਂਕਿ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਾਈਨਲ 'ਚ ਕੌਣ ਜਿੱਤਦਾ ਹੈ।