Welcome to Canadian Punjabi Post
Follow us on

21

January 2025
 
ਭਾਰਤ

ਆਪਣੇ ਹੀ ਰਿਵਾਲਵਰ ਨਾਲ ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਪੈਰ `ਚ ਲੱਗੀ ਗੋਲੀ

October 01, 2024 04:02 AM

ਮੁੰਬਈ, 1 ਅਕਤੂਬਰ (ਪੋਸਟ ਬਿਊਰੋ): ਬਾਲੀਵੁੱਡ ਅਦਾਕਾਰ ਗੋਵਿੰਦਾ (60) ਦੇ ਪੈਰ ਵਿਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਆਪਣੀ ਹੀ ਪਿਸਤੌਲ ਨਾਲ ਗੋਲੀ ਲੱਗ ਗਈ ਸੀ। ਘਟਨਾ ਮੰਗਲਵਾਰ ਸਵੇਰੇ 4:45 ਵਜੇ ਦੇ ਕਰੀਬ ਵਾਪਰੀ। ਓਪਰੇਸ਼ਨ ਤੋਂ ਬਾਅਦ ਉਨ੍ਹਾਂ ਦੇ ਪੈਰ `ਚੋਂ ਗੋਲੀ ਕੱਢ ਦਿੱਤੀ ਗਈ ਹੈ। ਅਦਾਕਾਰ ਫਿਲਹਾਲ ਖਤਰੇ ਤੋਂ ਬਾਹਰ ਹਨ।
ਜਾਣਕਾਰੀ ਅਨੁਸਾਰ ਜਦੋਂ ਘਟਨਾ ਵਾਪਰੀ ਤਾਂ ਗੋਵਿੰਦਾ ਘਰ ਵਿੱਚ ਇਕੱਲੇ ਸਨ। ਉਨ੍ਹਾਂ ਕੋਲ ਲਾਈਸੈਂਸੀ ਰਿਵਾਲਵਰ ਹੈ। ਰਿਵਾਲਵਰ ਵਿਚੋਂ ਗਲਤੀ ਨਾਲ ਗੋਲੀ ਚੱਲੀ, ਜੋ ਉਨ੍ਹਾਂ ਦੇ ਪੈਰ 'ਚ ਲੱਗੀ। ਇਸ ਮਾਮਲੇ ਸਬੰਧੀ ਕੋਈ ਸਿ਼ਕਾਇਤ ਦਰਜ ਨਹੀਂ ਕਰਵਾਈ ਗਈ ਹੈ। ਮੁੰਬਈ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦਾ ਰਿਵਾਲਵਰ ਜ਼ਬਤ ਕਰ ਲਿਆ।
ਜਾਣਕਾਰੀ ਮੁਤਾਬਕ ਗੋਲੀ ਲੱਗਣ ਕਾਰਨ ਕਾਫੀ ਖੂਨ ਵਹਿ ਰਿਹਾ ਸੀ। ਉਨ੍ਹਾਂ ਨੂੰ ਇਲਾਜ ਲਈ ਅੰਧੇਰੀ ਦੇ ਕ੍ਰਿਤੀ ਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸ਼ੁਰੂਆਤੀ ਇਲਾਜ ਤੋਂ ਬਾਅਦ ਗੋਵਿੰਦਾ ਹੁਣ ਖਤਰੇ ਤੋਂ ਬਾਹਰ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ ਭਾਰਤ ਦੇ ਕਈ ਸੂਬਿਆਂ ਵਿੱਚ ਠੰਢ ਦਾ ਕਹਿਰ ਜਾਰੀ ਉੱਤਰੀ ਗੋਆ ਵਿੱਚ ਪੈਰਾਗਲਾਈਡਿੰਗ ਹਾਦਸੇ ਵਿਚ ਮਹਿਲਾ ਸੈਲਾਨੀ ਤੇ ਇੰਸਟਰੱਕਟਰ ਦੀ ਮੌਤ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਦਮਾ, ਮਾਮਾ ਅਤੇ ਨਾਨੀ ਦੀ ਸੜਕ ਹਾਦਸੇ ਵਿੱਚ ਮੌਤ ਛੱਤੀਗੜ੍ਹ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 12 ਨਕਸਲੀ ਹਲਾਕ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਬਿਆਂਤੋ 76ਵੇਂ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਸੁਪਰੀਮ ਕੋਰਟ ਨੇ ਭਾਰਤੀ ਜੇਲ੍ਹਾਂ ’ਚ ਬੰਦ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰਨ ਦੀ ਪਟੀਸ਼ਨ ਕੀਤੀ ਰੱਦ ਇਸਰੋ ਨੇ ਰਚਿਆ ਇਤਿਹਾਸ, ਪੁਲਾੜ 'ਚ ਉਪਗ੍ਰਹਿਆਂ ਨੂੰ ਜੋੜਨ ਵਿੱਚ ਕੀਤੀ ਸਫਲਤਾ ਪ੍ਰਾਪਤ ਦਿੱਲੀ ਦੇ ਇੱਕ ਮਾਲ ਵਿਚ ਬੱਚਾ ਐਸਕੇਲੇਟਰ ਰੇਲਿੰਗ ਤੋਂ ਡਿੱਗਿਆ, ਮੌਤ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਹਾਲ ਹੀ `ਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਤ ਚੋਣ ਪ੍ਰਕਿਰਿਆ `ਤੇ ਚੁੱਕੇ ਸਵਾਲ