ਓਟਵਾ, 26 ਅਗਸਤ (ਪੋਸਟ ਬਿਊਰੋ): 2010 ਵਿੱਚ ਆਪਣੇ ਹਿਟ ਗਾਨੇ ਬੇਬੀ ਨਾਲ ਅੰਤਰਰਾਸ਼ਟਰੀ ਪੱਧਰ `ਤੇ ਸਟਾਰ ਬਣਨ ਵਾਲੇ ਜਸਟਿਨ ਬੀਬਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।
30 ਸਾਲਾ ਗਾਇਕ ਨੇ ਸ਼ੁੱਕਰਵਾਰ ਨੂੰ ਇੰਸਟਾਗਰਾਮ `ਤੇ ਇੱਕ ਬੱਚੇ ਦੇ ਪੈਰ ਦੀ ਤਸਵੀਰ ਪੋਸਟ ਕੀਤੀ, ਜਿਸ ਵਿੱਚ ਬੱਚੇ ਦਾ ਨਾਮ ਜੈਕ ਬਲੂਜ ਬੀਬਰ ਦੱਸਿਆ ਗਿਆ ਹੈ। ਉਨ੍ਹਾਂ ਦੀ ਪਤਨੀ 27 ਸਾਲਾ ਮਾਡਲ ਹੈਲੀ ਬੀਬਰ ਨੇ ਇੰਸਟਾਗਰਾਮ ਸਟੋਰੀਜ਼ `ਤੇ ਪੋਸਟ ਨੂੰ ਫਿਰ ਤੋਂ ਸ਼ੇਅਰ ਕੀਤਾ। ਇਹ ਸਪੱਸ਼ਟ ਨਹੀਂ ਹੈ ਕਿ ਬੱਚੇ ਦਾ ਜਨਮ ਕਦੋਂ ਹੋਇਆ। ਹੈਲੀ ਬੀਬਰ ਦੇ ਇੱਕ ਪ੍ਰਤਿਨਿੱਧੀ ਨੇ ਸ਼ੁੱਕਰਵਾਰ ਰਾਤ ਨੂੰ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਕੋਈ ਹੋਰ ਜਾਣਕਾਰੀ ਉਪਲੱਬਧ ਨਹੀਂ ਹੈ।