Welcome to Canadian Punjabi Post
Follow us on

21

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਨਜਰਰੀਆ

ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ

October 21, 2024 02:02 AM

-ਜਤਿੰਦਰ ਪਨੂੰ
ਚੋਣ ਸਰਗਰਮੀਆਂ ਵਿੱਚ ਲਗਾਤਾਰ ਰੁੱਝਿਆ ਦਿੱਸਣ ਵਾਲੇ ਭਾਰਤ ਵਿੱਚ ਦੋ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਚੋਣਾਂ ਦਾ ਇੱਕ ਨਵਾਂ ਦੌਰ ਚੱਲ ਪਿਆ ਹੈ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਰਾਜ ਹੈ। ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਹਾਊਸ ਲੋਕ ਸਭਾ ਵਿਚਲੇਸਭ ਤੋਂ ਵੱਧ ਅੱਸੀ ਮੈਂਬਰ ਇੱਕੋ ਰਾਜ ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ ਤੇ ਦੂਸਰਾ ਨੰਬਰ ਮਹਾਰਾਸ਼ਟਰ ਦਾ ਹੈ, ਜਿੱਥੋਂ ਦੇ ਅਠਤਾਲੀ ਮੈਂਬਰ ਹੁੰਦੇ ਹਨ। ਬਤਾਲੀ ਲੋਕ ਸਭਾ ਮੈਂਬਰਾਂ ਨਾਲ ਤੀਸਰਾ ਵੱਡਾ ਰਾਜ ਪੱਛਮੀ ਬੰਗਾਲ ਹੈ। ਬਿਹਾਰ ਨਾਲੋਂ ਕੱਟ ਕੇ ਬਣਾਏ ਹੋਏ ਝਾਰਖੰਡ ਵਿੱਚ ਵੀ ਇਸ ਵਾਰ ਮਹਾਰਾਸ਼ਟਰ ਦੇ ਨਾਲ ਵਿਧਾਨ ਸਭਾ ਚੋਣ ਕਰਵਾਈ ਜਾਣੀ ਹੈ, ਜਿਸ ਦੀਆਂ ਇਕਾਸੀ ਸੀਟਾਂ ਹਨ ਅਤੇ ਇਨ੍ਹਾਂ ਦੋਵਾਂ ਰਾਜਾਂ ਨਾਲ ਕਈ ਹੋਰ ਰਾਜਾਂ ਵਿੱਚ ਖਿੱਲਰੀਆਂ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂਖਾਲੀ ਸੀਟਾਂ ਲਈ ਵੀ ਚੋਣਾਂ ਹੋਣੀਆਂ ਹਨ। ਕਿਸੇ ਮੈਂਬਰ ਦੀ ਮੌਤਹੋਣ ਜਾਂ ਕਿਸੇ ਵਿਰੁੱਧ ਅਦਾਲਤੀ ਹੁਕਮ ਆਉਣ ਨਾਲ ਸੀਟਾਂ ਖਾਲੀ ਹੋਣ ਜਾਂ ਕਿਸੇ ਵਿਧਾਇਕ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਮਗਰੋਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਦੇ ਕਾਰਨ ਖਾਲੀ ਹੋਈਆਂ ਜਿਨ੍ਹਾਂ ਸੀਟਾਂ ਲਈ ਉੱਪ ਚੋਣਾਂ ਕਰਵਾਈਆਂ ਜਾਣਗੀਆਂ, ਇਨ੍ਹਾਂ ਵਿੱਚ ਪੰਜਾਬ ਦੀਆਂ ਛੇ ਸੀਟਾਂ ਵੀ ਸ਼ਾਮਲ ਹਨ।
ਪਿਛਲੀ ਵਾਰ ਦੀਆਂ ਚੋਣਾਂ ਵਿੱਚ ਭਾਜਪਾ ਅਤੇ ਸਿ਼ਵ ਸੈਨਾ ਇੱਕੋ ਗੱਠਜੋੜ ਵਿੱਚ ਸਨ, ਪਰ ਚੋਣਾਂ ਮਗਰੋਂ ਦੋਵਾਂ ਦਾ ਸਰਕਾਰ ਦੀ ਅਗਵਾਈ ਦੇ ਸਵਾਲ ਉੱਤੇ ਝਗੜਾ ਪੈ ਗਿਆ ਸੀ। ਓਦੋਂ ਭਾਜਪਾ ਤੋਂ ਤੰਗ ਆਈ ਸਿ਼ਵ ਸੈਨਾ ਨੇ ਕਾਂਗਰਸ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਨਾਲ ਗੱਲ ਚਲਾਈ ਤਾਂ ਭਾਜਪਾ ਨੇ ਐੱਨ ਸੀ ਪੀ ਦੇ ਮੁਖੀ ਸ਼ਰਦ ਪਵਾਰ ਦੀ ਪਾਰਟੀ ਨੂੰ ਢਾਹ ਲਾਈ ਤੇ ਉਸ ਦਾ ਭਤੀਜਾ ਅਜੀਤ ਪਵਾਰ ਡਿਪਟੀ ਮੁੱਖ ਮੰਤਰੀ ਬਣਾ ਕੇ ਅੱਧੀ ਰਾਤ ਸਰਕਾਰ ਬਣਾ ਲਈ। ਜਿੰਨੀ ਤੇਜ਼ੀ ਨਾਲ ਉਹ ਸਰਕਾਰ ਬਣਾਈ ਸੀ, ਦੂਸਰੀਆਂ ਧਿਰਾਂ ਦੇ ਇਕੱਠੇ ਹੋਣ ਤੇ ਅਜੀਤ ਪਵਾਰ ਦੇ ਪਿੱਛੇ ਮੁੜ ਜਾਣ ਨਾਲ ਓਸੇ ਤੇਜ਼ੀ ਨਾਲ ਟੁੱਟ ਗਈ ਅਤੇ ਸਿ਼ਵ ਸੈਨਾ ਦੇ ਮੁਖੀ ਊਧਵ ਠਾਕਰੇ ਦੀ ਅਗਵਾਈ ਹੇਠ ਤਿੰਨ ਪਾਰਟੀਆਂ ਦੇ ਗੱਠਜੋੜ ਦੀ ਸਾਂਝੀ ਸਰਕਾਰ ਬਣ ਗਈ। ਭਾਜਪਾ ਨੇ ਉਸ ਵਿੱਚ ਫਿਰ ਢਾਹ ਲਾਈ ਅਤੇ ਸਿ਼ਵ ਸੈਨਾ ਦਾ ਵੱਡਾ ਹਿੱਸਾ ਉਸ ਨਾਲੋਂ ਤੋੜ ਕੇ ਉਨ੍ਹਾਂ ਦੇ ਨੇਤਾ ਏਕਨਾਥ ਸਿ਼ੰਦੇ ਦੀ ਅਗਵਾਈ ਵਿੱਚ ਸਰਕਾਰ ਬਣਾਈ ਅਤੇ ਉਸ ਦਾ ਡਿਪਟੀ ਮੁੱਖ ਮੰਤਰੀ ਆਪਣਾ ਦਵਿੰਦਰ ਫੜਨਵੀਸ ਬਣਵਾ ਕੇ ਸਰਕਾਰ ਅਮਲ ਵਿੱਚ ਭਾਜਪਾ ਚਲਾਉਂਦੀ ਰਹੀ। ਕੁਝ ਚਿਰ ਪਿੱਛੋਂ ਫਿਰ ਅਜੀਤ ਪਵਾਰ ਇੱਕ ਹੋਰ ਦਲਬਦਲੀ ਕਰ ਕੇ ਭਾਜਪਾ ਨਾਲ ਜਾ ਜੁੜਿਆ ਤੇ ਓਧਰੋਂ ਡਿਪਟੀ ਮੁੱਖ ਮੰਤਰੀ ਬਣ ਕੇ ਆਪਣੇ ਚਾਚੇ ਅਤੇ ਪਾਰਟੀ ਦੋਵਾਂ ਦੇ ਖਿਲਾਫ ਭਾਜਪਾ ਦੇ ਹਮਲੇ ਦਾ ਅਗਵਾਨੂੰ ਬਣ ਗਿਆ। ਜਦੋਂ ਇਸ ਵੇਲੇ ਓਥੇ ਵਿਧਾਨ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ, ਭਾਜਪਾ ਦੇ ਕੁਝ ਵਿਧਾਇਕ ਤੇ ਮੰਤਰੀ ਉਸ ਨੂੰ ਛੱਡਦੇ ਜਾ ਰਹੇ ਹਨ ਅਤੇ ਕੁਝ ਏਕਨਾਥ ਸਿ਼ੰਦੇ ਦੇ ਸਾਥੀਆਂ ਨੇ ਪਾਰਟੀ ਛੱਡ ਕੇ ਸਿ਼ਵ ਸੈਨਾ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੀ ਹਾਲਤ ਮਹਾਰਾਸ਼ਟਰ ਵਿੱਚ ਓਦਾਂ ਦੀ ਹੈ, ਜਿੱਦਾਂ ਦੀ ਹਰਿਆਣੇ ਵਿੱਚ ਸੀ, ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਏਦਾਂ ਦੇ ਹਾਲਾਤ ਵਿੱਚ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਬਣਨ ਦੀ ਦੌੜ ਨੇ ਜਿਵੇਂ ਹਰਿਆਣੇ ਵਿੱਚ ਉਸ ਨੂੰ ਡੋਬਿਆ ਹੈ, ਇਹੀ ਕੁਝ ਮਹਾਰਾਸ਼ਟਰ ਵਿੱਚ ਵੀ ਹੋ ਸਕਦਾ ਹੈ। ਕਾਂਗਰਸ ਦੀ ਹਾਈ ਕਮਾਨ ਇਸ ਮਾਮਲੇ ਵਿੱਚ ਬਹੁਤੀ ਅਸਰਦਾਰ ਅਜੇ ਤੱਕ ਵੀਨਹੀਂ ਹੋਈ।
ਦੂਸਰਾ ਰਾਜ ਝਾਰਖੰਡ ਪਹਿਲਾਂ ਬਿਹਾਰ ਦਾ ਹਿੱਸਾ ਹੁੰਦਾ ਸੀ ਤੇ ਇਸ ਵਿੱਚ ਕੁਦਰਤੀ ਖਜ਼ਾਨਿਆਂ ਵਾਲੀਆਂ ਖਾਣਾਂ ਏਨੀਆ ਹਨ ਕਿ ਢੰਗ ਨਾਲ ਵਰਤਿਆ ਜਾਵੇ ਤਾਂ ਖੁਸ਼ਹਾਲ ਹੋ ਸਕਦਾ ਹੈ। ਵੱਖਰਾ ਰਾਜ ਬਣਨ ਮਗਰੋਂਬਦਕਿਸਮਤੀ ਨਾਲ ਇਸ ਨੂੰ ਬਿਹਾਰ ਦੇ ਭ੍ਰਿਸ਼ਟਾਚਾਰੀਏ ਲੀਡਰਾਂ ਤੋਂ ਚੰਗੇ ਆਗੂ ਨਹੀਂ ਮਿਲ ਸਕੇ ਤੇ ਰਾਜ ਤਰੱਕੀ ਵੱਲ ਅੱਗੇ ਵਧਣ ਦੀ ਥਾਂ ਗਰੀਬੀ ਵਾਲੇ ਅੱਡੇ ਉੱਤੇ ਖੜਾ ਖੜਾਹੀ ਨਜ਼ਰ ਆਉਂਦਾ ਹੈ। ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਓਥੋਂ ਦੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਭ੍ਰਿਸ਼ਟਾਚਾਰ ਫਿੱਟ ਬੈਠਦਾ ਹੈ। ਇਹ ਗੱਲ ਕੋਈ ਨਹੀਂ ਕਹਿੰਦਾ ਕਿ ਭਾਜਪਾ ਦੇ ਆਗੂ ਭ੍ਰਿਸ਼ਟਾਚਾਰੀ ਨਹੀਂ, ਸਗੋਂ ਹੋਰਨਾਂ ਤੋਂ ਵੱਧ ਦੱਸੇ ਜਾਂਦੇ ਹਨ, ਪਰ ਇੱਕ ਤਾਂ ਉਨ੍ਹਾਂ ਨੂੰ ਬੇਈਮਾਨੀ ਕਰਨ ਦੇ ਲੁਕਵੇਂ ਢੰਗ ਵਰਤਣ ਦੀ ਵੱਧ ਸੂਝ ਹੈ ਤੇ ਦੂਸਰਾ ਕੇਂਦਰ ਦੀਆਂ ਜਿਨ੍ਹਾਂ ਏਜੰਸੀਆਂ ਨੇ ਕਾਰਵਾਈ ਕਰਨ ਲਈ ਆਉਣਾ ਹੁੰਦਾ ਹੈ, ਕੇਂਦਰ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਹੋਣ ਕਾਰਨ ਉਹ ਉਨ੍ਹਾਂ ਤੋਂ ਉਹ ਬਚੇ ਰਹਿੰਦੇ ਹਨ। ਇਸ ਵਕਤ ਓਥੇ ਝਾਰਖੰਡ ਮੁਕਤੀ ਮੋਰਚਾ ਦੀ ਸਰਕਾਰ ਅਤੇ ਮੁੱਖ ਮੰਤਰੀ ਹੇਮੰਤ ਹੈ, ਪਰ ਪਿਛਲੇ ਸਾਲ ਉਸ ਦੀ ਗ੍ਰਿਫਤਾਰੀ ਜਿਹੜੇ ਢੰਗ ਨਾਲ ਭਾਜਪਾ ਦੀ ਕੇਂਦਰੀ ਸਰਕਾਰ ਦੇ ਇਸ਼ਾਰੇ ਉੱਤੇ ਕੇਂਦਰੀ ਏਜੰਸੀਆਂ ਨੇ ਕੀਤੀ ਅਤੇ ਅਦਾਲਤ ਨੇ ਉਸ ਨੂੰ ਜ਼ਮਾਨਤ ਉੱਤੇ ਛੱਡਣ ਲਈ ਹੁਕਮ ਦਿੱਤਾ, ਉਸ ਨਾਲ ਉਹ ਉਸ ਰਾਜ ਦੇ ਲੋਕਾਂ ਵਾਸਤੇਉਹ ਪੀੜਤ ਹੋ ਗਿਆ ਹੈ। ਭਾਜਪਾ ਵਾਲੇ ਕਹਿੰਦੇ ਹਨ ਕਿ ਹੇਮੰਤ ਦੇ ਕਾਰਨ ਇਸ ਰਾਜ ਦੀ ਬਦਨਾਮੀ ਹੋਈ ਹੈ ਤੇ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਇਹ ਗੱਲ ਲੋਕਾਂ ਕੋਲ ਪੁਚਾ ਰਹੇ ਹਨ ਕਿ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕਰਵਾਇਆ ਸੀ,ਉਸ ਨੂੰ ਵੀ ਅਦਾਲਤ ਨੇ ਜ਼ਮਾਨਤ ਦਿੱਤੀ ਹੈ, ਦੋਵਾਂ ਨਾਲ ਜਿ਼ਆਦਤੀ ਕੀਤੀ ਗਈ ਹੈ। ਇਸ ਹਾਲ ਵਿੱਚ ਉਸ ਰਾਜ ਵਿੱਚ ਵਿਧਾਨ ਸਭਾ ਚੋਣਾਂ ਇਸ ਵਾਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਭ੍ਰਿਸ਼ਟਾਚਾਰ ਬਹਾਨੇ ਵਿਰੋਧੀ ਪਾਰਟੀਆਂ ਖਿਲਾਫ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਮੁੱਦੇ ਉੱਤੇ ਲੜੇ ਜਾਣ ਦੀ ਸੰਭਾਵਨਾ ਬਣ ਗਈ ਹੈ। ਹਰਿਆਣੇ ਵਿਚਲੀ ਜਿੱਤ ਦੇ ਹੁਲਾਰੇ ਨਾਲ ਭਾਜਪਾ ਝਾਰਖੰਡ ਵਿੱਚ ਵੀ ਸਿਆਸੀ ਪਲਟੀ ਮਾਰਨ ਵਾਸਤੇ ਤਿਆਰੀਆਂ ਕਰਦੀ ਸੁਣੀ ਜਾਂਦੀ ਹੈ, ਪਰ ਹਾਲਾਤ ਨਾ ਹਾਲ ਦੀ ਘੜੀ ਉਸ ਦੇ ਹੱਕ ਵਿੱਚ ਸੁਣੀਂਦੇ ਹਨ ਅਤੇ ਨਾ ਉਸ ਦੇ ਵਿਰੋਧੀਆਂ ਦੇ ਪੱਖ ਵਿੱਚ। ਝਾਰਖੰਡ ਵਿੱਚ ਆਮ ਲੋਕ ਚੋਣਾਂ ਦੀ ਗੱਲ ਬਹੁਤੀ ਅਜੇ ਨਹੀਂ ਕਰਦੇ, ਅਗਲੇ ਮਹੀਨੇ ਦੀ ਤੇਰਾਂ ਤਰੀਕ ਨੂੰ ਵੋਟਾਂ ਪੈਣੀਆਂ ਹਨ, ਉਸ ਦੇ ਕਰੀਬ ਜਾ ਕੇ ਪਤਾ ਲੱਗੇਗਾ ਕਿ ਉਸ ਰਾਜ ਦੇ ਆਮ ਲੋਕ ਇਸ ਵਾਰੀ ਕਿਸ ਪਾਰਟੀ ਵੱਲ ਝੁਕਣ ਦੇ ਰੌਂਅ ਵਿੱਚ ਹੋ ਸਕਦੇ ਹਨ।
ਇਨ੍ਹਾਂ ਦੋਵਾਂ ਰਾਜਾਂ ਨਾਲ ਹੋਰ ਕਿਹੜੇ ਰਾਜ ਵਿੱਚ ਕਿਸ ਲੋਕ ਸਭਾ ਜਾਂ ਵਿਧਾਨ ਸਭਾ ਸੀਟ ਲਈ ਉੱਪ ਚੋਣ ਵਾਸਤੇ ਐਲਾਨ ਕੀਤਾ ਗਿਆ ਹੈ, ਇਸ ਦੀ ਚੀਰ-ਪਾੜ ਕਰਨ ਦੀ ਥਾਂ ਅਸੀਂ ਪੰਜਾਬ ਦੀਆਂ ਉਨ੍ਹਾਂ ਚਾਰ ਸੀਟਾਂ ਦੀ ਗੱਲ ਕਰਨ ਦੀ ਲੋੜ ਸਮਝਦੇ ਹਾਂ, ਜਿੱਥੇ ਉਪਰੋਕਤ ਦੋਵਾਂ ਰਾਜਾਂ ਦੀਆਂ ਚੋਣਾਂਨਾਲ ਉੱਪ ਚੋਣਾਂ ਹੋਣੀਆਂ ਹਨ। ਏਸੇ ਸਾਲ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਚਾਰ ਵਿਧਾਇਕ ਜਿੱਤ ਕੇ ਪਾਰਲੀਮੈਂਟ ਵਿੱਚ ਚਲੇ ਗਏ ਸਨ ਅਤੇ ਉਨ੍ਹਾਂ ਵਾਲੀਆਂ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ਦੀਆਂ ਸੀਟਾਂ ਉੱਤੇ ਉੱਪ ਚੋਣ ਹੋਣੀ ਹੈ। ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਵਿੱਚ ਵਾਪਸ ਲੈ ਕੇ ਇਸ਼ਾਰਾ ਕਰ ਦਿੱਤਾ ਸੀ ਕਿ ਉਹ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਸਕਦਾ ਹੈ, ਪਰ ਵਿਰਸਾ ਸਿੰਘ ਵਲਟੋਹਾ ਦੇ ਮੁੱਦੇ ਦਾ ਖਿਲਾਰਾ ਪੈਣ ਮਗਰੋਂ ਪਾਰਟੀ ਉਸ ਬਾਰੇ ਜੱਕੋਤੱਕੀ ਵਿੱਚ ਸੁਣੀਂਦੀ ਹੈ। ਬਾਕੀ ਧਿਰਾਂ ਨੇ ਹਾਲੇ ਇਸ ਹਲਕੇ ਬਾਰੇ ਸੰਕੇਤ ਨਹੀਂ ਦਿੱਤਾ ਤੇ ਭਾਜਪਾ ਸਮੇਤ ਕਿਸੇ ਧਿਰ ਨੇ ਚੱਬੇਵਾਲ, ਗਿੱਦੜਬਾਹਾ ਤੇ ਬਰਨਾਲਾ ਬਾਰੇ ਵੀ ਅਜੇ ਤੱਕ ਪੱਤੇ ਨਹੀਂ ਖੋਲ੍ਹੇ। ਕੁਝ ਅੰਦਾਜ਼ਾ ਲੱਗ ਸਕਦਾ ਹੈ ਤਾਂ ਸਿਰਫ ਗਿੱਦੜਬਾਹੇ ਬਾਰੇ ਲੱਗਦਾ ਹੈ। ਓਥੇ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਚਰਚਾ ਚੱਲ ਰਹੀ ਹੈ। ਪਹਿਲਾਂ ਚਰਚਾ ਸੀ ਕਿ ਐਤਕੀਂ ਉਹ ਆਪਣੇ ਚਚੇਰੇ ਭਰਾ ਸੁਖਬੀਰ ਸਿੰਘ ਬਾਦਲ ਨਾਲ ਸੰਬੰਧ ਸੁਧਾਰ ਕੇ ਅਕਾਲੀ ਦਲ ਵੱਲੋਂ ਇਹ ਚੋਣ ਲੜ ਸਕਦਾ ਹੈ, ਪਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਨੇ ਜਦੋਂ ਅਕਾਲੀ ਦਲ ਤੋਂ ਬਗਾਵਤ ਕੀਤੀ ਤੇ ਇਹ ਸਾਰੀ ਕਹਾਣੀ ਜਨਤਕ ਕਰ ਦਿੱਤੀ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਦੀ ਥਾਂ ਭਾਜਪਾ ਵੱਲੋਂ ਚੋਣ ਲੜਨ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ। ਅਕਾਲੀ ਦਲ ਵਿੱਚ ਚਰਚਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਨੇ ਰਾਜਨੀਤੀ ਵਿੱਚ ਆਪਣੀ ਖੁੱਸੀ ਹੋਈ ਸਾਖ ਫਿਰ ਕਾਇਮ ਕਰਨੀ ਹੋਵੇ ਤਾਂ ਬਹੁਤ ਲੰਮਾ ਸਮਾਂ ਆਪਣੇ ਬਾਪ ਦਾ ਹਲਕਾ ਰਹੇ ਗਿੱਦੜਬਾਹਾ ਦੀ ਉੱਪ ਚੋਣ ਲੜੇ ਅਤੇ ਜਿੱਤੇ, ਵਰਨਾ ਲਾਂਭੇ ਧੱਕਿਆ ਜਾਵੇਗਾ। ਇਸ ਲਈ ਚਰਚਾ ਹੈ ਕਿ ਜੇ ਕੋਈ ਵੱਡਾ ਵਿਘਨ ਨਾ ਪਿਆ ਤਾਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਹੀ ਹੋਵੇਗਾ। ਇਸ ਨਾਲ ਓਥੇ ਦੋਵਾਂ ਭਰਾਵਾਂ ਵਿੱਚ ਸਿੰਗ ਫਸਣ ਦੀ ਨੌਬਤ ਆ ਸਕਦੀ ਹੈ, ਜਿਸ ਦਾ ਲਾਭ ਮੁਕਾਬਲੇ ਵਿੱਚ ਖੜੇ ਹੋਰਨਾਂ ਧਿਰਾਂ ਦੇ ਉਮੀਦਵਾਰਾਂ ਵਿੱਚੋਂ ਕਿਸੇ ਨੂੰ ਮਿਲ ਸਕਦਾ ਹੈ, ਪਰ ਤਸਵੀਰ ਅਜੇ ਤੱਕ ਪੂਰੀ ਸਾਫ ਨਹੀਂ ਹੋ ਸਕੀ।
ਹਾਲਾਤ ਪੰਜਾਬ ਦੇ ਵੀ ਅਤੇ ਦੇਸ਼ ਦੇ ਵੀ ਜਿਸ ਤਰ੍ਹਾਂ ਪਲ-ਪਲ ਬਦਲਦੇ ਰਹਿੰਦੇ ਹਨ, ਕੱਲ੍ਹ ਨੂੰ ਕੀ ਹੋਵੇਗਾ, ਇਹ ਤਾਂ ਇੱਕ ਪਾਸੇ ਰਹਿ ਗਿਆ, ਘੜੀ ਕੁ ਤੱਕ ਕੀ ਹੋ ਜਾਵੇਗਾ, ਇਹ ਵੀ ਕਹਿਣਾ ਸੌਖਾ ਨਹੀਂ। ਜਿਹੜੀ ਗੱਲ ਇਹ ਚੋਣ ਸ਼ੁਰੂ ਹੋਣ ਦੇ ਵਕਤ ਸਾਫ ਦਿੱਸਦੀ ਹੈ, ਉਹ ਇਹ ਕਿ ਆਖਰ ਨੂੰ ਨਤੀਜਾ ਕਿਸੇ ਵੀ ਧਿਰ ਦੇ ਪੱਖ ਵਿੱਚ ਨਿਕਲੇ, ਆਰੰਭਤਾ ਦੇ ਵਕਤ ਅਕਾਲੀ ਦਲ ਦੀ ਲੀਡਰਸਿ਼ਪ ਜਿੰਨਾ ਫਸਿਆ ਕੋਈ ਨਹੀਂ ਜਾਪਦਾ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਉੱਪ ਚੋਣਾਂ ਨਾਲ ਇਸ ਰਾਜ ਦੀ ਰਾਜਨੀਤੀ ਉੱਤੇ ਵੀ ਬਹੁਤ ਵੱਡਾ ਅਸਰ ਪੈ ਸਕਦਾ ਹੈ, ਪਰ ਸਭ ਤੋਂ ਵੱਡਾ ਅਸਰ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਨਾਲ ਅਕਾਲੀ ਦਲ ਦੀ ਮੌਜੂਦਾ ਲੀਡਰਸਿ਼ਪ ਦੇ ਰਾਜਨੀਤੀ ਵਿੱਚ ਰਹਿਣ ਜਾਂ ਬਾਹਰ ਕਰ ਦਿੱਤੇ ਜਾਣ ਵਾਲੇ ਹਾਲਾਤ ਬਣ ਸਕਦੇ ਹਨ। ਇਸ ਲਈ ਇਸ ਰਾਜ ਦੇ ਲੋਕਾਂ ਦਾ ਧਿਆਨ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾਵਾਂ ਦੇ ਨਤੀਜਿਆਂ ਵੱਲ ਓਨਾ ਨਹੀਂ ਹੋਣਾ, ਜਿੰਨਾ ਇਨ੍ਹਾਂ ਚਾਰ ਸੀਟਾਂ ਵੱਲ ਲੱਗਾ ਰਹੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ ਪੇਂਡੂ ਵੋਟਰੋ ਲੋਕ ਸੇਵਾ ਵਾਲੇ ਪੜ੍ਹੇ ਲਿਖੇ ਸਰਪੰਚ/ਪੰਚ ਚੁਣੋ! ਪ੍ਰੋ. ਕੁਲਬੀਰ ਸਿੰਘ ਦੇ ਟੋਰਾਂਟੋ ਆਉਣ `ਤੇ -- ਮੀਡੀਆ ਅਤੇ ਖੇਡਾਂ ਤੇ ਖਿਡਾਰੀ: ਪ੍ਰੋ. ਕੁਲਬੀਰ ਸਿੰਘ ਉਂਜ ਰਾਜ ਤਾਂ ਭਾਰਤ ਵਿੱਚ ਕਾਨੂੰਨ ਦਾ ਹੀ ਕਿਹਾ ਜਾਂਦੈ... ਇੱਕੋ ਭਾਰਤ ਅੰਦਰ ਵੱਸਦੇ ਕਈ ਭਾਰਤਾਂ ਵਿੱਚ ਇਹ ਕੁਝ ਵੀ ਹੁੰਦੈ