Welcome to Canadian Punjabi Post
Follow us on

21

January 2025
 
ਨਜਰਰੀਆ

ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ

November 18, 2024 12:14 AM

ਗੁਰੂ ਨਾਨਕ ਦੇਵ ਜੀ ਅਦੁੱਤੀ ਤੇ ਲਾਸਾਨੀ ਹਨ।ਮੈਂ ਸੋਚਿਆ ਕਿ ‘ਹਨ’ਦੀ ਵਰਤੋਂ ਮੈਂ ਸ਼ਾਇਦ ਗਲਤੀ ਨਾਲ ਕਰ ਦਿੱਤੀ ਹੈ,ਪਰ ਨਹੀਂ ,ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰ

ਅਤੇ ਸਿਖਿਆਂਵਾ ਅੱਜ ਵੀ ਸਾਡਾ ਮਾਰਗ ਦਰਸ਼ਨ ਕਰ ਰਹੇ ਹਨ ਸੋ ‘ਹਨ’ ਸ਼ਬਦ ਉਚਿੱਤ ਹੀ ਹੈ।ਗੁਰੂ ਨਾਨਕ ਦੇਵ ਜੀ ਸਰੀਰਕ ਰੂਪ ਵਿੱਚ ਭਾਂਵੇ ਇਸ ਸੰਸਾਰ ਵਿੱਚ ਅੱਜ ਤੋਂ 555

ਸਾਲ ਪਹਿਲਾਂ ਅਵਤਰਿਤ ਹੋਏ ਸਨ ਪਰ ਅੱਜ ਵੀ ਇਸ ਤਰਾਂ ਲੱਗਦਾ ਹੈ  ਕਿ

ਆਪਣੇ ਵਿਵਹਾਰ ਅਤੇ ਯਤਨਾਂ ਸਦਕਾ ਸਾਡੇ ਵਿੱਚ ਹੀ ਮੌਜ਼ੂਦ ਹਨ।

      ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪ੍ਰਮਾਤਮਾ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਸਮਝਾਇਆ ਕਿ ਪ੍ਰਮਾਤਮਾ ਕੋਈ ਵਿਅਕਤੀ ਨਹੀਂ ਹੈ ਸਗੋਂ ਇੱਕ ਅਜਿਹੀ ਸ਼ਕਤੀ ਹੈ

ਜਿਸ ਦੀ ਤੁਲਨਾ ਵਿੱਚ ਕੋਈ ਹੋਰ ਸ਼ਕਤੀ ਨਹੀਂ ਹੋ ਸਕਦੀ।ਇੱਕ ਓਂਕਾਰ ਸ਼ਬਦ ਦਾ ਉਚਾਰਣ ਸਭ ਤੋਂ ਪਹਿਲਾਂ ਗੁਰੂ ਜੀ ਨੇ ਕੀਤਾ ਤੇ ਸਮਝਾਇਆ ਕਿ ਸਿਰਫ ਪ੍ਰਮਾਤਮਾ ਹੀ ਹੈ

ਜੋ ਇਸ ਸੰਸਾਰ ਨੂੰ ਕੰਟਰੋਲ ਕਰ ਰਿਹਾ ਹੈ । ਇਕ ਮੂਲਮੰਤਰ ਦੱਸਿਆ ਜੋ ਇਸਤਰਾਂ ਹੈ

 ਕਰਤਾ ਪੁਰਖ ਨਿਰਭਓ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗ ਗੁਰ ਪ੍ਰਸਾਦਿ।ਆਦਿ ਸਚੁ ,ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।ਅਰਥਾਤਇਕ ਪ੍ਰਮਾਤਮਾ ਹੀ  ਹੈ, ਜੋ ਕਰਤਾ ਪੁਰਖ ਹੈ, ਭੈ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਹੈ,ਕਾਲ ਰਹਿਤ ਹੈ ਬਾਰ ਬਾਰ ਜਨਮ ਨਹੀਂ ਲੈਂਦਾ ਅਤੇ ਇਸ ਦਾ ਆਪਣਾ ਹੀ ਪ੍ਰਕਾਸ਼ ਹੈ।ਇਹ ਗੁਰੂ ਦੀ ਕ੍ਰਿਪਾ ਨਾਲ ਹੀ ਮਿਲ ਸਕਦਾ ਹੈ।ਪਰ ਅਫ਼ਸੋਸ ਕਿ ਅਸੀਂ ਇਸ ਨੂੰ ਚੰਗੀ ਤਰਾਂ ਸਮਝ ਨਹੀਂ ਰਹੇ।

ਗੁਰੂ ਜੀ ਇਕ ਦ੍ਰਿੜ ਇਰਾਦੇ ਵਾਲੀ ਸ਼ਖਸ਼ੀਅਤ ਦੇ ਮਾਲਿਕ ਸਨ।ਓਹਨਾਂ ਨੂੰ ਜੋ ਠੀਕ ਲੱਗਦਾ ਸੀ ਉਹ

ਉਸੇ ਤਰਾਂ ਕਰਦੇ ਸਨ।ਉਹ ਆਪਣੇ ਵਿਚਾਰ ਕਿਸੇ ਤੇ ਵੀ ਥੋਪਦੇ ਨਹੀਂ ਸਨ ਪਰ ਇਸ

ਤਰੀਕੇ ਨਾਲ ਵਿਆਖਿਆ ਕਰਦੇ ਸਨ ਕਿ ਸੁਣਨ ਵਾਲਾ ਆਪੇ ਹੀ ਸਮਝ ਲੈਂਦਾ ਤੇ ਮੰਨਣ

ਵਾਸਤੇ ਆਪਣੇ ਆਪ ਨੂੰ ਆਪੇ ਹੀ ਤਿਆਰ ਕਰ ਲੈਂਦਾ।ਹੁਣ ਤਾ ਬਹੁਤ ਸਾਲ ਹੋ ਗਏ ਹਨ ਉਹਨਾਂ ਦੇ ਜੀਵਨ ਦੀਆਂ ਘਟਨਾਂਵਾਂ ਨੂੰ ਪੜ੍ਹਦੇ ਸੁਣਦੇ ਹੋਏ।ਬਚਪਨ ਵਿੱਚ ਪਾਂਧੇ ਕੋਲ ਪੜ੍ਹਨਾ,ਵੈਦ ਨੂੰ  ਰੋਗ ਦੀ ਸਹੀ ਪਛਾਣ ਕਰਨ ਉਪਰੰਤ ਸਹੀ ਦਵਾਈ ਦੇਣ ਬਾਰੇ ਅਤੇ ਪੰਡਿਤ ਨੂੰਸਹੀ ਜਨੇਊ ਪਹਿਨਾਉਣ ਬਾਰੇ ਅਤੇ ਕਈ ਹੋਰ ਵੀ। ਖਰਾ ਸੌਦਾ ਕਰਨਾ ਪਿਤਾ ਤੋਂ ਡਰ ਕੇ ਲੁੱਕ ਜਾਣਾ ਦਰਸਾਉਂਦਾ ਹੈ ਕਿ ਆਪਣੇ ਪਿਤਾ ਦਾ ਬਹੁਤ ਸਤਿਕਾਰ ਕਰਦੇ ਸਨ।

         ਕਿਹਾ ਜਾਦਾ ਹੈ ਉਹਨਾਂ ਦੇ ਇਸ ਰੱਬੀ ਦੂਤ ਦੇ ਰੂਪ ਨੂੰ ਉਹਨਾਂ ਦੀ ਭੈਣ ਨੇ ਅਤੇ ਰਾਇ ਬੁਲਾਰ ਨੇ ਚੰਗੀ ਤਰ੍ਹਾਂ ਪਛਾਣ ਲਿਆ ਸੀ।ਉਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਂਵਾਂ ਨੇ ਉਹਨਾਂ ਦੇ ਇਸ ਰੂਪ ਦੀ ਪ੍ਰੋੜਤਾ  ਵੀ ਕੀਤੀ ਹੈ ਅਤੇ ਜਿਹਨਾਂ ਬਾਰੇ ਸਾਡੇ ਵਿਚੋਂ ਬਹੁਤਿਆਂ ਨੂੰ ਪਤਾ ਵੀ ਹੈ।ਫਿਰ ਉਹ ਜਵਾਨੀ ਵਿੱਚ ਹੀ ਪ੍ਰਮਾਤਮਾਵਲੋਂ ਲੱਗੀ ਡਿਊਟੀ ਨੂੰ ਪੂਰਾ ਕਰਨ ਵਾਸਤੇ ਘਰ ਬਾਰ ਤਿਆਗ ਕੇ ਲੰਬੀ ਯਾਤਰਾ ਵਾਸਤੇ ਚੱਲ

ਪੈਂਦੇ ਹਨ।ਉਹਨਾਂ ਦੀ ਇਸ ਯਾਤਰਾ ਨੂੰ ਉਦਾਸੀਆਂ ਦਾ ਨਾਮ ਦਿੱਤਾ ਗਿਆ ਹੈ।ਉਦੋਂ ਕੋਈ

ਬੱਸਾਂ,ਕਾਰਾਂ ਜਾਂ ਗੱਡੀਆਂ ਤਾਂ ਹੁੰਦੀਆਂ ਨਹੀਂ ਸਨ ਉਹਨਾਂ ਦੀ ਸ਼ਕਤੀ ਦਾ ਅੰਦਾਜ਼ਾ ਤਾ ਇਥੋਂ ਹੀ ਲੱਗ ਜਾਂਦਾ ਹੈ ਕਿ ਉਹ ਇਤਨੇ ਕੋਹ ਜਾਂ ਮੀਲ ਪੈਦਲ ਹੀ ਚੱਲੇ ਸਨ।

      ਉਹਨਾਂ ਨੇ ਲੋਕਾਂ ਦੇ ਬਹੁਤ ਭਰਮ ਭੁਲੇਖੇ ਦੂਰ ਕੀਤੇ।ਉਹਨਾਂ ਦੁਆਰਾ ਰਚਿਤ ਬਾਣੀ ਵਿੱਚੋਂ ਵੀ ਸਭ ਝਲਕਦਾ ਹੈ।ਬਹੁਤ ਕੁਝ ਸਾਖੀਆਂ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ।ਸਭ ਕੁਝ ਤਾਂ ਇੱਥੇਲਿੱਖਣਾ ਅਸੰਭਵ ਹੈ ਪਰ ਫਿਰ ਵੀ ਥੋੜਾ ਜਿਹਾ ਉਪਰਾਲਾ  ਕਰਨ ਦਾਯਤਨ ਤਾਂ ਕੀਤਾ ਗਿਆ ਹੈ ਇਸ ਲੇਖ ਵਿੱਚ।

      ਜਿਵੇਂ  ਇਹ ਆਮ ਹੀ ਪ੍ਰਚਲਿਤ ਸੀ ਕਿ ਇਹ ਧਰਤੀ ਇੱਕ ਬਲੱਦ ਦੇ ਸਿੰਗਾਂ ਉਪਰ

ਟਿਕੀ ਹੋਈਹੈ,ਗੁਰੂ ਜੀ ਸਮਝਾ ਰਹੇ ਹਨ ਇਸਤਰਾਂਮੁਮਕਿਨ ਨਹੀਂ ਹੈ  ਕਿਉਂਕਿ ਜੇ ਮੰਨ  ਵੀ ਲਈਏ ਕਿ ਇਸਤਰਾਂ ਹੈ ਤਾਂ ਉਸ ਬਲੱਦ ਨੂੰ ਪੈਰ ਰੱਖਣ ਵਾਸਤੇ ਕਿਸੇ ਹੋਰ ਧਰਤੀ ਦੀ ਲੋੜ ਹੈ ਤੇ ਇਸਤਰਾਂ ਕਿੰਨੀਆਂ ਧਰਤੀਆਂ ਦੀ ਲੋੜ ਹੈ। ਉਹ ਫਰਮਾਉਂਦੇ ਹਨ ਕਿ ਜੇ ਧਰਤੀ ਟਿਕੀ ਹੋਈ ਹੈ ਉਹ ਸਿਰਫ ਇਸ ਕਰਕੇ ਹੀ ਹੈ ਕਿ ਉਹ ਬਲੱਦ ਹੋਰ ਕੁਝ ਨਹੀਂ ਲੋਕਾਂ ਦਾ ਧਰਮ ਨੂੰ ਮੰਨਣਾ,ਮਨ ਵਿੱਚ ਦਇਆ ਦਾ ਹੋਣਾ ਤੇ ਲੋਕਾਂ ਦਾ ਸਬਰ ਸੰਤੋਖ ਨਾਲ ਜੀਊਣਾ।

ਸ਼ਬਦ ਹੈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ _____।

ਇੱਕ ਹੋਰ ਸ਼ਬਦ ਵਿੱਚ ਗੁਰੂ ਜੀ ਸਮਝਾ ਰਹੇ ਹਨ ਕਿ ਹਰ ਇੱਕ ਨੂੰ ਆਪਣੇ ਆਪਣੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ ਪੁੰਨੀ ਪਾਪੀ ਆਖਣੁਨਾਹਿ_______ਅਰਥਾਤ ਪੁੰਨ ਤੇ ਪਾਪ ਸਿਰਫ ਆਖਣ ਨੂੰ ਹੀ ਦੋ ਸ਼ਬਦ ਨਹੀਂ ਹਨ ।ਜੇ ਪਾਪ ਕਰਦੇ ਰਹਾਂਗੇ ਤਾਂ ਇਹ ਜਮ੍ਹਾਂ ਹੁੰਦੇ ਰਹਿੰਦੇ ਹਨ ਤੇ ਸਾਡੀ ਆਤਮਾ ਉਪਰ ਉਕਰੇ ਜਾਂਦੇ ਹਨ ਤੇ ਸਾਨੂੰਆਪ ਨੂੰ

ਹੀ ਭੁਗਤਣੇ   ਪੈਂਦੇ ਹਨ ਸੋ ਅਸੀਂ ਆਪਣਾ ਬੀਜਿਆ ਹੋਇਆ ਆਪ ਹੀ ਖਾਣਾ ਹੈ।ਇਸ ਨਾਲ ਸਬੰਧਿਤ ਹੋਰ ਵੀ ਬਹੁਤ ਸ਼ਬਦ ਹਨ ਸਾਰਿਆਂ ਦਾ ਜਿਕਰ ਕਰਨਾ ਸਭੰਵਨਹੀਂ।ਅਗਲਾ ਸ਼ਬਦ ਹੈ ਉਸ ਵਹਿਮ ਨੂੰ ਦੂਰ ਕਰਦਾ ਹੈ ਕਿ ਬ੍ਰਹਮਾ ਪੈਦਾ ਕਰਦਾ ਹੈ,ਵਿਸ਼ਨੂੰ ਪਾਲਣਾ ਕਰਦਾ ਹੈ ਤੇ ਸ਼ੰਕਰ ਨਸ਼ਟ ਕਰਦਾ ਹੈ ਪਰ ਗੁਰੂ ਜੀ ਦੇ ਅਨੁਸਾਰ ਇਹ ਸਭ ਕੁਝ ਪ੍ਰਮਾਤਮਾ ਦੇ ਹੱਥ ਹੀ ਹੈ।ਇੱਥੇ ਅੰਗਰੇਜੀ ਦੇ ਅੱਖਰਾਂ ਦੀ ਵਰਤੋਂ ਕਰਾਂਗੀ।

GOD means Genrater,Operater and D for destroyer.ਕੁਝ ਸ਼ਬਦ ਮੈਂ ਆਸਾ ਦੀ ਵਾਰ ਵਿਚੋਂ ਲਵਾਂਗੀ ।ਪਹਿਲਾ ਹੈ ਜਿਸ ਵਿੱਚ ਗੁਰੂ ਜੀ ਨੇ ਸਮਝਾਇਆ ਹੈ ਕਿ ਚਾਰ ਯੁਗਾਂ ਦਾ ਜੋ ਵਰਨਣ ਕੀਤਾ ਜਾਂਦਾ ਹੈ ਕਿ ਪਹਿਲਾਂ ਸਤਯੁਗ,ਫਿਰਤ੍ਰੇਤਾ,ਫਿਰ ਦੁਆਪਰ ਤੇ ਹੁਣ ਕਲਿਯੁਗਹੈ।ਗੁਰੂ ਜੀ ਕਹਿੰਦੇ ਹਨ ਕਿ ਇਹ ਸਾਰੇ ਯੁਗ ਲੋਕਾਂ ਦੇ ਸੋਚਣ ਅਤੇ ਵਰਤਾਓ ਉਪਰ ਨਿਰਭਰ ਕਰਦਾ ਹੈ। ਮਨੁੱਖ ਦਾ ਵਿਓਹਾਰ ਉਸ ਦੀ ਆਤਮਾ ਦੇ ਸੰਸਕਾਰਾਂ

ਉਪਰ ਨਿਰਭਰ ਕਰਦਾ ਹੈ।ਆਤਮਾ ਵਿੱਚ ਮਨ ਅਤੇ ਬੁੱਧੀ ਨਾਂ ਦੇ ਦੋ ਹਿੱਸੇਦਾਰ ਹੁੰਦੇ ਹਨ। ਇਹਨਾਂ ਵਿਚੋਂ ਇੱਕ ਨੂੰ ਰੱਥ ਕਹਿੰਦੇ ਹਨ ਤੇ ਦੂਜੇ ਨੂੰ ਰੱਥਵਾਹ ਕਿਹਾ ਜਾਂਦਾ ਹੈ।ਰੱਥ ਨੇ ਉੱਧਰ ਹੀ ਜਾਣਾ ਹੁੰਦਾ ਹੈ ਜਿਧਰ ਰੱਥਵਾਹ ਲੈ ਜਾਵੇ।ਇਹਮਨ ਦੀ ਚੰਚਲਤਾ ਤੇ ਬੁੱਧੀ ਦੀ ਨਿਰਣੈ ਸ਼ਕਤੀ ਦਾ ਨਤੀਜਾ ਹੁੰਦਾ ਹੈ।ਦੋਨਾਂ ਦਾ ਆਪਸੀ ਤਾਲਮੇਲ ਜਾਂ ਅਣਬਣ ਹੀ ਮਨੁੱਖੀ ਵਤੀਰੇ ਦਾ ਫੈਸਲਾ ਕਰਦੇ ਹਨ।ਨੈਤਿਕ ਸਿਧਾਂਤਰੱਥ ਅਤੇ ਦਾਰਸ਼ਨਿਕ ਸਿਧਾਂਤਰੱਥਵਾਹਮੰਨੇ ਗਏ ਹਨ।ਸਤਿਯੁਗ ਵਿੱਚ ਮਨ ਧਰਮ ਦੀ ਰਾਹ ਤੇ  ਸਬਰ ਸੰਤੋਖ ਨਾਲ ਚਲਦਾ ਹੈ ਤੇ ਬੁੱਧੀ ਇਸ ਦੇ ਹੱਕ ਵਿੱਚ ਨਿਰਣੈ ਕਰਦੀ ਹੈ।ਤ੍ਰੇਤਾ ਯੁਗ ਵਿੱਚ ਮਨ ਵਿੱਚ ਬਹਾਦੁਰੀ ਦਾ ਜਜ਼ਬਾ ਹੁੰਦਾ ਹੈ ਕੋਈ ਵਿਕਾਰ ਨਹੀਂ ਹੁੰਦਾ ਬੁੱਧੀ ਜਤੀ ਹੋ ਕੇ ਬ੍ਰਹਮਚਾਰੀ ਜੀਵਨ ਵਲ ਸੰਕੇਤ ਕਰਦੀ ਹੈਦੁਆਪਰ ਯੁਗ ਵੇਲੇ ਮਨ ਵਿੱਚ ਵਿਕਾਰ ਅਰਥਾਤ ਕਾਮ,ਕ੍ਰੋਧ,ਲਾਲਚ,ਮੋਹ ਤੇ ਹੰਕਾਰ ਪੈਦਾ ਹੋ ਜਾਂਦੇ ਹਨ ਤੇ ਬੁੱਧੀ ਮਨੁੱਖ ਨੂੰ ਆਪਣੀਆਂ ਗਿਆਨ ਇੰਦਰੀਆਂ ਨੂੰ ਨਿਯੰਤਰਣ ਕਰਨ ਵੱਲ ਪ੍ਰੈਰਦੀਹੈ।ਇਸ ਵਾਸਤੇ ਮਨ ਕਈ ਹੱਠ ,ਤਪ ਯੋਗ ਕਰਦਾ  ਹੈ ਦਾਨ ਪੁੰਨ ਕਰਦਾ ਹੈ ਆਪਣਾ ਆਚਰਣ ਠੀਕ ਕਰਨ ਅਤੇ ਰੱਖਣ ਦੀ ਕੋਸ਼ਿਸ਼ ਕਰਦਾ ਹੈ।ਪਰ ਜਦੋਂ  ਮਨ ਦੀ ਤ੍ਰਿਸ਼ਨਾ ਹੱਦੋਂ ਬਾਹਰ ਹੋ ਜਾਵੇ ਤੇ ਵਿਕਾਰਾਂ ਦੀ  ਅਗਨੀ ਵਿੱਚ ਸੜਨਾ ਸ਼ੁਰੂ ਹੋ ਜਾਵੇ ਤੇ ਰੱਥਵਾਹ (ਬੁੱਧੀ)ਵੀ ਝੂਠ,ਠੱਗੀਠੋਰੀ, ਈਰਖਾ ਤੇ ਫਰੇਬ ਦੇ ਨਿਰਣੈਸੁਨਾਉਣ ਲੱਗ ਜਾਵੇ ਤਾਂ ਇਸ ਯੁੱਗ ਨੂੰ ਕਲਯੁਗ ਕਿਹਾ ਜਾਂਦਾ ਹੈ ਜੋ ਕਿ ਅੱਜ ਦੇ ਸਮੇਂ ਚੱਲ ਰਿਹਾ ਹੈ।ਸ਼ਬਦਇਸਤਰਾਂ ਹੈ ਸਤਿਯੁਗਰੱਥ ਸੰਤੋਖ ਕਾ ਧਰਮ ਅੱਗੇ ਰੱਥਵਾਹ________ਰੱਥਅਗਨਿ ਕਾ ਕੂੜ ਅੱਗੇ ਰੱਥਵਾਹ।

        ਗੁਰੂ ਜੀ ਕਹਿੰਦੇ ਹਨ ਕਿ ਸੱਚ ਦੀ ਸਮਝ ਵੀ ਤਦ ਹੀ ਲੱਗਦੀ ਹੈ ਜੇ ਤੁਹਾਡਾ

ਮਨ ਸੱਚਾ ਹੋਵੇ ।ਸਚ ਤਾ ਫਿਰ ਜਾਣੀਐ ਜੇ ਰਿਧੈਸਚਾਹੋਏ।ਗੁਰੂ ਜੀ ਨੇ ਨਿਧੜਕ ਹੋ ਕੇ

ਸਮਕਾਲੀ ਰਾਜ ਪ੍ਰਬੰਧ ਨੂੰ ਬਹੁਤ ਕੋਸਿਆ।ਲੋਕਾਂ ਨੂੰ ਤੰਗ ਕਰਨ ਵਾਲਾ ਕਿਹਾ।ਖੂਨ ਚੂਸਣ

ਵਾਲਾ ਦੱਸਿਆ।ਹੋਰ ਵੀ ਬਹੁਤ ਵਿਗਾੜ ਸਨ ਉਸ ਸਮੇਂ ਲੋਕਾਂ ਵਿੱਚ।ਗੁਰੂ ਜੀ ਨੇ ਕਿਹਾ ਕਿ ਸਰੀਰਕ ਅਤੇ ਲਿਬਾਸ ਦੀ ਗੰਦਗੀ ਤਾਂ ਸਾਬਣ ਨਾਲ ਧੋਕੇ ਦੂਰ ਕੀਤੀ ਜਾ ਸਕਦੀ ਹੈ ਪਰ ਮਨ ਦੀ ਮੈਲ ਵਾਲੀ ਮਲੀਨਤਾ ਤਾਂ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਖ਼ਤਮ ਕੀਤੀ ਜਾ ਸਕਦੀ ਹੈ।

     ਗੁਰੂ ਜੀ ਹਮੇਸ਼ਾ ਆਪਣੇ ਆਪ ਨੂੰ ਰੱਬ ਨੂੰ  ਆਪਣਾ ਮਾਲਿਕ ਹੀ ਸਮਝਦੇ ਸਨ ।ਕੋਈ ਵੀ ਸ਼ਬਦ ਉਚਾਰਣ ਤੋਂ ਪਹਿਲਾਂ ਉਹ ਕਿਹਾ ਕਰਦੇ ਸਨ ਜੈਸੀ ਮੈਂ ਆਵੈ ਖਸਮ ਕੀ ਬਾਣੀ

ਤੈਸੜਾ ਕਰੀਂ ਗਿਆਨ ਵੇ ਲਾਲੋ!ਉਹਨਾਂ ਦਾ ਜੀਵਨ ਸਿਰਫ ਕਹਿਣ ਨੂੰ ਹੀ ਨਹੀਂ ਹੁੰਦਾ

ਸੀ ਸਗੋਂ ਉਸ ਨੂੰ ਅਮਲੀ ਜਾਮਾ ਪਹਿਨਾਉਂਦੇ ਸੀ।ਉਹਨਾਂ ਦੇ ਜੀਵਨ ਸਿਧਾਂਤ ਸਨ ;

ਨਾਮ ਜੱਪਣਾ,ਕਿਰਤ ਕਰਨਾ ਤੇ ਵੰਡ ਛੱਕਣਾ।ਆਪ ਜੀ ਨੇ ਆਪਣੇ ਅਧਿਆਤਮਕ

ਫਰਜਾਂ ਨੂੰ ਪੂਰਾ ਕਰਨ ਉਪਰੰਤ ਜੀਵਨ ਦਾ ਅੰਤਲਾ ਭਾਗ ਕਰਤਾਰਪੁਰ ਵਿਖੇ ਸਾਦਗੀ ਨਾਲ ਬਤੀਤ ਕੀਤਾ

  ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਇਸਤਰਾਂ ਦੇ ਮਹਾਂਪੁਰਸ਼ਾਂ ਨੇ ਜਿਸ ਧਰਤੀ ਉਪਰ ਜਨਮ ਲਿਆ ਉਸੇ ਧਰਤੀ ਉਪਰ ਸਾਡੀ ਪੈਦਾਇਸ਼ ਹੋਈ ਹੈ।ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਦੀਆਂ ਸਿਖਿਆਵਾਂ ਉਪਰ ਚਲਦੇ ਹੋਏ ਆਪਣਾ ਜਨਮ ਸੁਹੇਲਾ ਕਰੀਏ !

                            ਅਮਰਜੀਤ ਕੌਰ

                           ਸਟੇਟ ਐਵਾਰਡੀ,ਸੇਵਾ ਮੁਕਤ

                           ਮੁੱਖ ਅਧਿਆਪਕਾ(ਕੈਨੇਡਾ)

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ ਪੇਂਡੂ ਵੋਟਰੋ ਲੋਕ ਸੇਵਾ ਵਾਲੇ ਪੜ੍ਹੇ ਲਿਖੇ ਸਰਪੰਚ/ਪੰਚ ਚੁਣੋ! ਪ੍ਰੋ. ਕੁਲਬੀਰ ਸਿੰਘ ਦੇ ਟੋਰਾਂਟੋ ਆਉਣ `ਤੇ -- ਮੀਡੀਆ ਅਤੇ ਖੇਡਾਂ ਤੇ ਖਿਡਾਰੀ: ਪ੍ਰੋ. ਕੁਲਬੀਰ ਸਿੰਘ ਉਂਜ ਰਾਜ ਤਾਂ ਭਾਰਤ ਵਿੱਚ ਕਾਨੂੰਨ ਦਾ ਹੀ ਕਿਹਾ ਜਾਂਦੈ...