Welcome to Canadian Punjabi Post
Follow us on

21

November 2024
 
ਨਜਰਰੀਆ

ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ -ਪਲੜਾ ਕਿਸ ਦਾ ਭਾਰਾ -ਟਰੰਪ ਜਾਂ ਕਮਲਾ

August 07, 2024 02:17 AM

ਸੁਰਜੀਤ ਸਿੰਘ ਫਲੋਰਾ

ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਚਾਰ ਕੁ ਮਹੀਨਿਆਂ ਬਾਅਦ ਹੋਣਗੀਆਂ ਹਨ ਜਿਨ੍ਹਾਂ ’ਤੇ ਇਸ ਸਮੇਂ ਸਾਰੀ ਦੁਨੀਆ ਦੀਆਂ ਅੱਖਾਂ ਲੱਗੀਆਂ ਹੋਈਆਂ ਹਨ। ਕਮਲਾ ਹੈਰਿਸ ਜਾਂ ਡੋਨਾਲਡ ਟਰੰਪ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਜੋਅ ਬਾਇਡਨ ਦੇ ਦੌੜ ਤੋਂ ਬਾਹਰ ਨਾ ਹੋਣ ਤੱਕ ਇਹ ਲੱਗਦਾ ਸੀ ਕਿ ਉਹ ਅਗਲੇ ਅਮਰੀਕੀ ਰਾਸ਼ਟਰਪਤੀ ਬਣ ਸਕਦੇ ਸਨ। ਕੁਝ ਸਿਆਸੀ ਪੰਡਿਤਾਂ ਨੂੰ ਲੱਗਦਾ ਹੈ ਕਿ ਡੈਮੋਕ੍ਰੈਟਸ ਨੇ ਬਾਇਡਨ ਨੂੰ ਪਰੇ ਕਰਨ ਵਿਚ ਬਹੁਤ ਦੇਰ ਕਰ ਦਿੱਤੀ ਹੈ ਜਿਸ ਕਾਰਨ ਰਿਪਬਲਿਕਨ ਆਪਣੇ ਸਰੋਤਾਂ ਨੂੰ ਗ਼ਲਤ ਟੀਚੇ ’ਤੇ ਕੇਂਦਰਿਤ ਕਰ ਕੇ ਲੋਕਾਂ ਨੂੰ ਗੁਮਰਾਹ ਕਰ ਸਕਦੇ ਹਨ ਤੇ ਇਸ ਤੋਂ ਫ਼ਾਇਦਾ ਉਠਾ ਸਕਦੇ ਹਨ। ਜੋਅ ਬਾਇਡਨ ਦਾ ਪਰਛਾਵਾਂ ਕਮਲਾ ਦੀਆਂ ਮੁਹਿੰਮਾਂ ਦੇ ਰੂਪ ਵਿਚ ਵੱਡਾ ਹੋਵੇਗਾ। ਉਹ ਉਸ ਤੇ ਉਸ ਦੇ ਨੈੱਟਵਰਕ ਵਲੋਂ ਕੀਤੇ ਕੰਮਾਂ ਦੀ ਜਵਾਬਦੇਹ ਹੋਵੇਗੀ ਕਿਉਂਕਿ ਉਹ ਉਸ ਦੀ ਉਪ ਰਾਸ਼ਟਰਪਤੀ ਹੈ ਤੇ ਹੁਣ ਰਾਸ਼ਟਰਪਤੀ ਦੀ ਕੁਰਸੀ ਲਈ ਅੱਗੇ ਆਵੇਗੀ।

ਇਹ ਵੀ ਸੱਚ ਹੈ ਕਿ ਹੈਰਿਸ ਲਈ ਪੈਸਿਆਂ ਦੇ ਖ਼ਜ਼ਾਨੇ ਖੁੱਲ੍ਹ ਗਏ ਹਨ। ਵੱਡਾ ਸਵਾਲ ਇਹ ਹੈ ਕਿ ਕੀ ਉਸ ਕੋਲ ਉਹ ਹੈ ਜੋ ਜਿੱਤਣ ਲਈ ਚਾਹੀਦਾ ਹੈਕੀ ਉਹ ਬਾਇਡਨ ਦੇ ਸਾਏ ਤੋਂ ਬਾਹਰ ਨਿਕਲ ਸਕਦੀ ਹੈਉਹ ਸੈਨੇਟਰਪ੍ਰੋਸੀਕਿਊਟਰ ਅਤੇ ਉਪ ਰਾਸ਼ਟਰਪਤੀ ਰਹਿ ਚੁੱਕੀ ਹੈ। ਉਸ ਦਾ ਪਿਛੋਕੜ ਇਕ ਪਲੱਸ ਪੁਆਇੰਟ ਹੈ। ਉਹ ਏਸ਼ੀਅਨਅਮਰੀਕਨ ਅਤੇ ਕਾਲੇ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਇਹ ਸਪਸ਼ਟ ਨਹੀਂ ਹੈ ਕਿ ਓਬਾਮਾ ਦੇ ਕੇਸ ਵਾਂਗ ਉਸ ਦਾ ਸਿਆਹਪਣ ਕੀ ਭਾਰੂ ਹੈ ਜਾਂ ਉਸ ਦਾ ਵਿਭਿੰਨ ਪਿਛੋਕੜ ਵੋਟਰਾਂ ਨੂੰ ਆਕਰਸ਼ਤ ਕਰੇਗਾਉਸ ਦੀ ਪਛਾਣ ਇਕ ਕਾਰਕ ਹੋ ਸਕਦੀ ਹੈ। ਕਈ ਸਵਾਲ ਹਨ ਜਿਵੇਂ ਕੀ ਅਮਰੀਕਾ ਨੂੰ ਮਿਲੇਗੀ ਪਹਿਲੀ ਕਾਲੀ ਮਹਿਲਾ ਰਾਸ਼ਟਰਪਤੀਕੀ ਉਹ ਉੱਥੇ ਸਫਲ ਹੋਵੇਗੀ ਜਿੱਥੇ ਇਕ ਗੋਰੀ ਔਰਤ ਹਿਲੇਰੀ ਕਲਿੰਟਨ ਅਸਫਲ ਰਹੀਮੈਨੂੰ ਲੱਗਦਾ ਹੈ ਕਿ ਇਹ ਕੰਮ ਔਖਾ ਹੋਵੇਗਾ ਪਰ ਨਾਮੁਮਕਿਨ ਨਹੀਂ। ਜੇ ਸਿਆਹਫਾਮ ਓਬਾਮਾ ਰਾਸ਼ਟਰਪਤੀ ਬਣ ਸਕਦਾ ਹੈ ਤਾਂ ਕਮਲਾ ਹੈਰਿਸ ਕਿਉਂ ਨਹੀਂਇਕ ਸਮਾਂ ਸੀ ਜਦੋਂ ਅਮਰੀਕਾ ਵਿਚ ਨਸਲੀ ਵਿਤਕਰਾ ਅਤੇ ਦਾਸ ਪ੍ਰਥਾ ਚਰਮ ਸੀਮਾ ’ਤੇ ਸਨ। ਸਿਆਹਫਾਮ ਲੋਕਾਂ ਨੂੰ ਵੋਟ ਦਾ ਅਧਿਕਾਰ ਲੈਣ ਲਈ ਲੰਬਾ ਸੰਘਰਸ਼ ਕਰਨਾ ਪਿਆ ਸੀ। ਇੱਥੋਂ ਤੱਕ ਕਿ ਜਦੋਂ ਬਰਾਕ ਓਬਾਮਾ ਰਾਸ਼ਟਰਪਤੀ ਦੀ ਦੌੜ ਵਿਚ ਸਨ ਤਾਂ ਇਕ ਗੋਰੀ ਨੋਬੇਲ ਇਨਾਮ ਜੇਤੂ ਨੇ ਜਨਤਕ ਤੌਰ ’ਤੇ ਕਹਿ ਦਿੱਤਾ ਸੀ ਕਿ ਜੇ ਉਹ ਜਿੱਤਦੇ ਹਨ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਓਬਾਮਾ ਹਾਰਵਰਡਇਕ ਕੁਲੀਨ ਯੂਨੀਵਰਸਿਟੀ ਵਿੱਚੋਂ ਪੜ੍ਹਿਆ ਹੋਇਆ ਹੈ ਤੇ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਉਸ ਦੀ ਪੜ੍ਹਾਈ-ਲਿਖਾਈ ਉਸ ਲਈ ਫ਼ਾਇਦੇਮੰਦ ਸਾਬਿਤ ਹੋਈ ਸੀ। ਕਮਲਾ ’ਤੇ ਬੇਔਲਾਦ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਪਰ ਉਸ ਦੇ ਮਤਰੇਏ ਬੱਚੇ ਹਨ। ਕਮਲਾ ਹੈਰਿਸ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਸਿਆਸੀ ਤਜਰਬਾ ਹੈ। ਡੋਨਾਲਡ ਟਰੰਪ ’ਤੇ ਹਮਲਾ ਕਰਨ ਲਈ ਉਸ ਦੇ ਵਕੀਲ ਦੀ ਪਿੱਠਭੂਮੀ ਦੀ ਵਰਤੋਂ ਕੀਤੀ ਜਾ ਰਹੀ ਹੈ। ਕੀ ਵੋਟਰ ਇਸ ਨੂੰ ਹਾਸੋਹੀਣੀ ਸਮਝਣਗੇ ਜਾਂ ਇਸ ਨੂੰ ਗੰਭੀਰਤਾ ਨਾਲ ਲੈਣਗੇਪਿਛਲੇ ਕਾਰਜਕਾਲ ਦੌਰਾਨ ਨਰਮ ਵਿਦੇਸ਼ ਨੀਤੀ ਟਰੰਪ ਦੀ ਕਮਜ਼ੋਰੀ ਸਿੱਧ ਹੋ ਸਕਦੀ ਹੈ।

ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀਯੂਕਰੇਨ ਵਿਚ ਜੰਗ ਅਤੇ ਹੋਰ ਗਰਮਾ-ਗਰਮ ਮੁੱਦਿਆਂ ’ਤੇ ਰਿਪਬਲਿਕਨਾਂ ਨੂੰ ਪੂਰੀ ਤਿਆਰੀ ਨਾਲ ਆਉਣਾ ਹੋਵੇਗਾ। ਟਰੰਪ ਦਾ ਠੋਸ ਸਿਆਸੀ ਆਧਾਰ ਉਸ ਦੀ ਸਭ ਤੋਂ ਵੱਡੀ ਸੰਪਤੀ ਹੈ। ਰਾਸ਼ਟਰਵਾਦ ਦੇ ਨਾਲ ਉਸ ਦਾ ਲਗਾਅ ਜ਼ਿਆਦਾ ਹੈ। ਫਿਰ ਵੀ ਤੌਖਲਾ ਇਹ ਹੈ ਕਿ ਟਰੰਪ ਨੂੰ ਵਿਸ਼ਵਾਸ ਦਿਵਾਉਣ ਵਾਲੇ ਈਵੈਂਜਲੀਕਲਜ਼ ਕਿਵੇਂ ਵੋਟ ਪਾਉਣਗੇਦੇਖਿਆ ਜਾਵੇ ਤਾਂ ਟਰੰਪ ਨੂੰ ਪ੍ਰਚਾਰ ਕਰਨਾ ਆਉਂਦਾ ਹੈ। ਉਹ ਨਸਲੀ ਮੁੱਦੇ ਉਭਾਰ ਕੇ ਇਕ ਵਰਗ ਵਿਸ਼ੇਸ਼ ਨੂੰ ਭਰਮਾਉਣਾ ਜਾਣਦਾ ਹੈ। ਉਸ ਦੇ ਹਮਾਇਤੀ ਸਮਝਦੇ ਹਨ ਕਿ ਟਰੰਪ ’ਚ ਰਾਸ਼ਟਰਵਾਦ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਉਹ ਅਮਰੀਕਾ ਦੀ ਕਮਾਨ ਸੰਭਾਲ ਚੁੱਕੇ ਹਨ। ਇਸ ਦਾ ਵੀ ਉਨ੍ਹਾਂ ਨੂੰ ਕਾਫ਼ੀ ਲਾਹਾ ਮਿਲਣ ਦੀ ਸੰਭਾਵਨਾ ਹੈ। ਭਾਵੇਂ ਟਰੰਪ ਦੀ ਕਈ ਕਾਰਨਾਂ ਕਰ ਕੇ ਨੁਕਤਾਚੀਨੀ ਕੀਤੀ ਜਾ ਰਹੀ ਹੈ ਤਾਂ ਵੀ ਉਹ ਵੋਟਰਾਂ ਵਿਚ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਟਰੰਪ ’ਤੇ ਹੋਇਆ ਜਾਨਲੇਵਾ ਹਮਲਾ ਉਸ ਨੂੰ ਸਿਆਸੀ ਲਾਹਾ ਦੇਵੇਗਾ। ਕਮਲਾ ਦੇ ਅਦਾਲਤੀ ਕੇਸਾਂ ਦਾ ਹਵਾਲਾ ਉਸ ਦੇ ਦੁੱਖ ਨੂੰ ਘਟਾਉਣ ਵਜੋਂ ਦੇਖਿਆ ਜਾ ਸਕਦਾ ਹੈ ਅਤੇ ਉਲਟਾ ਵੀ ਹੋ ਸਕਦਾ ਹੈ। ਅਮਰੀਕੀਆਂ ਨੂੰ ਟਰੰਪ ਬਾਰੇ ਯਾਦ ਹੈ ਅਤੇ ਇਹ ਇਕ ਸਿਆਸੀ ਸੰਜੀਵਨੀ ਹੋ ਸਕਦੀ ਹੈ। ਉਸ ਦੀ ਹੋਰ ਤਾਕਤ ਇਹ ਹੈ ਕਿ ਉਹ ਕੁਝ ਵੀ ਕਹਿ ਸਕਦਾ ਹੈ। ਪੋਲ ਦੋਵਾਂ ਵਿਚਕਾਰ ਤਕਰੀਬਨ ਉੱਨੀ-ਇੱਕੀ ਵਾਲੇ ਹੀ ਹਨ। ਸਵਾਲ ਉੱਠਦਾ ਹੈ ਕਿ ਕੀ ਕਮਲਾ ਦਾ ਅਮਰੀਕਾ ਦੇ ਲੋਕਾਂ ’ਤੇ ਜਾਦੂ ਚੱਲੇਗਾਮੈਂ ਚਾਹਾਂਗਾ ਕਿ ਉਹ ਗੇਵਿਨ ਨਿਊਜ਼ਮ ਨੂੰ ਰਨਿੰਗ ਸਾਥੀ ਵਜੋਂ ਚੁਣੇ। ਉਸ ਦਾ ਟਰੰਪ ਨਾਲ ਦਿਲਚਸਪ ਸਬੰਧ ਹੈ।

 

ਹੈਰਿਸ ਨੂੰ ਉਸ ਦੀ ਤਾਰੀਫ਼ ਕਰਨੀ ਚਾਹੀਦੀ ਹੈ ਜਿਵੇਂ ਜੋਅ ਬਾਇਡਨ ਨੇ ਓਬਾਮਾ ਦੀ ਤਾਰੀਫ਼ ਕੀਤੀ ਸੀ। ਕੀ ਰਿਪਬਲਿਕਨ ਪੱਛੜੇ ਹੋਏ ਰਾਜਾਂ ਨੂੰ ਹੋਰ ਹੇਠਾਂ ਲਿਆਉਣਗੇ ਜਿਨ੍ਹਾਂ ਵਿੱਚੋਂ 18 ਨੇ 1992 ਤੋਂ 2012 ਤੱਕ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਨੂੰ ਵੋਟਾਂ ਪਾਈਆਂ ਸਨਟਰੰਪਜੇਡੀ ਵੇਂਸ ਨੂੰ ਰਨਿੰਗ ਸਾਥੀ ਵਜੋਂ ਚੁਣ ਕੇ ਵੱਡਾ ਦਾਅ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਮਲਾ ਦੇ ਨਸਲੀ ਪਿਛੋਕੜ ਵਿਚ ਇਕ ਦਿਲਚਸਪ ਮੋੜ ਹੈ। ਉਸ ਦਾ ਏਸ਼ੀਅਨ ਪਿਛੋਕੜ ਹੈ। ਜੇਡੀ ਵੇਂਸਟਰੰਪ ਦੇ ਚੱਲ ਰਹੇ ਸਾਥੀ ਦੀ ਇਕ ਏਸ਼ੀਅਨ ਪਤਨੀ ਹੈ ਜੋ ਟਰੰਪ ਨੂੰ ਫ਼ਾਇਦਾ ਪਹੁੰਚਾ ਸਕਦੀ ਹੈ। ਜਿਸ ਗੱਲ ’ਤੇ ਅਸੀਂ ਵਿਵਾਦ ਨਹੀਂ ਕਰ ਸਕਦੇ ਉਹ ਇਹ ਹੈ ਕਿ ਚੋਣਾਂ ਮਹਿੰਗੀਆਂ ਅਤੇ ਮਨੋਰੰਜਕ ਹੋਣਗੀਆਂ। ਕੀ ਸਾਨੂੰ ਪਰਵਾਹ ਕਰਨੀ ਚਾਹੀਦੀ ਹੈ ਕਿ ਕੌਣ ਜਿੱਤਦਾ ਹੈਰਿਪਬਲਿਕਨ ਅਤੇ ਡੈਮੋਕ੍ਰੈਟਸਦੋਵਾਂ ਦੀਆਂ ਪੂਰੀ ਦੂਨੀਆ ਪ੍ਰਤੀ ਵੱਖੋ-ਵੱਖਰੀਆਂ ਨੀਤੀਆਂ ਹਨ। ਕੁਝ ਚੰਗੀਆਂ ਹਨ ਅਤੇ ਕੁਝ ਨਹੀਂ। ਇਮੀਗ੍ਰੇਸ਼ਨ ਇਕ ਗਰਮ ਮੁੱਦਾ ਹੈ ਅਤੇ ਅਮਰੀਕਾ ਵਿਚ ਰਹਿਣ ਵਾਲੇ ਦੁਨੀਆ ਭਰ ਦੇ ਲੋਕਾਂ ਦੀ ਗਿਣਤੀ ਬਾਰੇ ਸੋਚੋ। ਟਰੰਪ ਨੇ ਮੰਗਲਵਾਰ ਨੂੰ ਮਿਸ਼ੀਗਨ ਵਿਚ ਇਕ ਭਾਸ਼ਣ ਵਿਚ ਸੰਯੁਕਤ ਰਾਜ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਆਏ ਪਰਵਾਸੀਆਂ ਨੂੰ “ਜਾਨਵਰ” ਅਤੇ “ਇਨਸਾਨ ਨਹੀਂ” ਹੋਣ ਦਾ ਫ਼ਤਵਾ ਦਿੱਤਾ ਹੈ। ਇਹ ਸਭ ਭੱਦੇ ਲਫ਼ਜ਼ ਸੁਣ ਕੇ ਕੀ ਇੰਮੀਗ੍ਰਾਂਟ ਟਰੰਪ ਨੂੰ ਵੋਟ ਦੇਣਗੇਹਰਗਿਜ਼ ਨਹੀਂ। ਇਸ ਦੇ ਮੱਦੇਨਜ਼ਰ ਅਮਰੀਕਾ ਦੀਆਂ ਆਗਾਮੀ ਚੋਣਾਂ ਬਾਰੇ ਕੁਝ ਕਿਆਸਅਰਾਈਆਂ ਤਾਂ ਸਾਫ਼ ਹੋ ਜਾਂਦੀਆਂ ਹਨ ਕਿ ਆ ਰਹੇ ਸਮੇਂ ਵਿਚ ਪਲੜਾ ਕਿਸ ਦਾ ਭਾਰਾ ਹੋਣ ਦੀ ਸੰਭਾਵਨਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ