ਓਟਵਾ, 6 ਨਵੰਬਰ (ਪੋਸਟ ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਸਵੇਰੇ ਡੋਨਾਲਡ ਟਰੰਪ ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਚੋਣ ਵਿੱਚ ਦੂਜੀ ਵਾਰ ਜਿੱਤ ਮਿਲਣ `ਤੇ ਵਧਾਈ ਦਿੱਤੀ।
ਸੋਸ਼ਲ ਮੀਡੀਆ `ਤੇ ਇੱਕ ਪੋਸਟ ਵਿੱਚ ਟਰੂਡੋ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਦੋਸਤੀ ਦੁਨੀਆਂ ਲਈ ਈਰਖਾ ਦਾ ਵਿਸ਼ਾ ਹੈ। ਮੈਂ ਜਾਣਦਾ ਹਾਂ ਕਿ ਰਾਸ਼ਟਰਪਤੀ ਟਰੰਪ ਅਤੇ ਮੈਂ ਆਪਣੇ ਦੋਨਾਂ ਦੇਸ਼ਾਂ ਲਈ ਜਿ਼ਆਦਾ ਮੌਕੇ, ਖੁਸ਼ਹਾਲੀ ਅਤੇ ਸੁਰੱਖਿਆ ਬਣਾਉਣ ਲਈ ਮਿਲਕੇ ਕੰਮ ਕਰਾਂਗੇ।
ਮਤਦਾਨ ਖ਼ਤਮ ਹੋਣ ਅਤੇ ਟਰੰਪ ਵੱਲੋਂ ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਹਰਾਕੇ 47ਵੇਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ, ਟਰੂਡੋ ਅਤੇ ਕਈ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਉਹ ਕੈਨੇਡਾ ਦੇ ਹਿੱਤਾਂ ਦੀ ਰੱਖਿਆ ਲਈ ਅਮਰੀਕੀਆਂ ਦੁਆਰਾ ਚੁਣੇ ਗਏ ਕਿਸੇ ਵੀ ਵਿਅਕਤੀ ਨਾਲ ਕੰਮ ਕਰਨ ਲਈ ਤਿਆਰ ਹਨ।
ਆਪਣੇ ਦਫ਼ਤਰ ਵੱਲੋਂ ਜਾਰੀ ਇੱਕ ਲੰਬੇ ਬਿਆਨ ਵਿੱਚ ਟਰੂਡੋ ਨੇ ਦੋਨਾਂ ਦੇਸ਼ਾਂ ਵਿਚਕਾਰ ਡੂੰਘੇ ਅਤੇ ਲੰਬੇ ਸਮੇਂ ਤੋਂ ਚਲੇ ਆ ਰਹੇ ਵਿਅਕਤੀਗਤ ਅਤੇ ਆਰਥਿਕ ਸਬੰਧਾਂ ਵੱਲ ਇਸ਼ਾਰਾ ਕਰਨ ਤੋਂ ਪਹਿਲਾਂ, ਜੇਡੀ ਵੇਂਸ ਨੂੰ ਉਪਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੇ ਚੋਣਾਂ ਜਿੱਤਣ `ਤੇ ਵੀ ਵਧਾਈ ਦਿੱਤੀ।
ਟਰੂਡੋ ਨੇ ਕਿਹਾ ਕਿ ਅਸੀਂ ਇੱਕ-ਦੂਜੇ ਦੇ ਸਭਤੋਂ ਵੱਡੇ ਵਪਾਰਕ ਸਾਂਝੀਦਾਰ ਵੀ ਹਾਂ ਅਤੇ ਸਾਡੀਆਂ ਅਰਥਵਿਵਸਥਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ