ਟੋਰਾਂਟੋ, 21 ਨਵੰਬਰ (ਪੋਸਟ ਬਿਊਰੋ): ਬੁੱਧਵਾਰ ਦੁਪਹਿਰ ਸ਼ਹਿਰ ਦੇ ਮਿਡਟਾਊਨ ਖੇਤਰ ਵਿੱਚ ਟੋਰਾਂਟੋ ਕਮਿਊਨਿਟੀ ਹਾਊਸਿੰਗ ਬਿਲਡਿੰਗ ਵਿੱਚ ਇੱਕ ਚਾਰ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ, ਜਿਸਨੂੰ ਟੋਰਾਂਟੋ ਪੁਲਿਸ ਸ਼ੱਕੀ ਘਟਨਾ ਦੱਸ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਵੇਰੇ 11:30 ਵਜੇ ਦੇ ਲਗਭਗ ਪਰਿਵਾਰ ਦੇ ਇੱਕ ਮੈਂਬਰ ਨੇ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਮਾਰਲੀ ਏਵੇਨਿਊ ਕੋਲ ਰੋਸੇਲਾਨ ਏਵੇਨਿਊ `ਤੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਦੌਰਾ ਕੀਤਾ, ਜਿੱਥੇ ਬੱਚਾ ਸੀ।
ਪੈਰਾਮੇਡਿਕਸ ਵੀ ਘਟਨਾ ਸਥਾਨ `ਤੇ ਪਹੁੰਚੇ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਬੱਚਾ ਨੂੰ ਹਸਪਤਾਲ ਪਹੁੰਚਾਇਆ।
ਦੁਪਹਿਰ 1 ਵਜੇ ਤੋਂ ਬਾਅਦ ਪੁਲਿਸ ਨੇ ਪੁਸ਼ਟੀ ਕੀਤੀ ਕਿ ਬੱਚੇ ਦੀ ਮੌਤ ਹੋ ਗਈ ਹੈ। ਮੌਤ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਪੁਲਿਸ ਨੇ ਇਹ ਵੀ ਨਹੀਂ ਦੱਸਿਆ ਹੈ ਕਿ ਬੱਚਾ ਇਮਾਰਤ ਵਿੱਚ ਕਿੱਥੇ ਸੀ।
ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਨੂੰ ਅਧਿਕਾਰੀ ਮੁੱਖ ਮੰਜਿ਼ਲ ਦੇ ਕੂੜੇ ਵਾਲੇ ਕਮਰੇ ਦੇ ਬਾਹਰ ਪਹਿਰਾ ਦਿੰਦੇ ਹੋਏ ਦੇਖਿਆ ਗਿਆ ਸੀ ਜਿਸ `ਤੇ ਇੱਕ ਚਿੰਨ੍ਹ ਲੱਗਾ ਹੋਇਆ ਸੀ ਜਿਸ ਉੱਤੇ ਲਿਖਿਆ ਸੀ, ਕ੍ਰਿਪਾ ਕੰਪੈਕਟਰ ਦਰਵਾਜ਼ਾ ਬੰਦ ਰੱਖੋ। ਪੁਲਿਸ ਨੂੰ ਅੱਠਵੀਂ ਮੰਜਿ਼ਲ ਦੀ ਯੂਨਿਟ ਅਤੇ ਨੇੜੇ ਦੇ ਕੂੜੇਦਾਨ ਦੀ ਸੁਰੱਖਿਆ ਕਰਦੇ ਹੋਏ ਵੀ ਵੇਖਿਆ ਗਿਆ, ਜਿਸਨੂੰ ਪੁਲਿਸ ਟੇਪ ਨਾਲ ਕਵਰ ਕੀਤਾ ਹੋਇਆ ਸੀ।