ਵੈਨਕੂਵਰ, 26 ਦਸੰਬਰ (ਪੋਸਟ ਬਿਊਰੋ): ਵੈਨਕੂਵਰ ਦੇ ਕਿਟਸਿਲਾਨੋ ਕ੍ਰਿਸਮਸ ਈਵ ਵਿੱਚ ਹਾਦਸੇ ਵਿਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।
ਵੈਨਕੂਵਰ ਪੁਲਿਸ ਵਿਭਾਗ ਨੇ ਬੁੱਧਵਾਰ ਦੁਪਹਿਰ ਇੱਕ ਬਿਆਨ ਵਿੱਚ ਕਿਹਾ ਕਿ ਕ੍ਰਿਸਮਸ ਈਵ `ਤੇ ਮੰਗਲਵਾਰ ਨੂੰ ਸ਼ਾਮ ਕਰੀਬ 4:25 ਵਜੇ ਮੋਟਰਸਾਈਕਲ ਸਵਾਰ ਕਾਰਨਵਾਲ ਏਵੇਨਿਊ ਅਤੇ ਬਾਲਸਮ ਸਟਰੀਟ ਦੇ ਚੁਰਾਸਤੇ `ਤੇ ਇੱਕ ਐੱਸਯੂਵੀ ਨਾਲ ਟਕਰਾ ਗਿਆ।
ਪੁਲਿਸ ਨੇ ਕਿਹਾ ਕਿ 44 ਸਾਲਾ ਮੋਟਰਸਾਈਕਲ ਸਵਾਰ ਦੀ ਘਟਨਾ ਸਥਾਨ `ਤੇ ਹੀ ਮੌਤ ਹੋ ਗਈ, ਜਦੋਂਕਿ ਬਾਈਕ ਉੱਤੇ ਸਵਾਰ ਇੱਕ ਔਰਤ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।
ਵੀਪੀਡੀ ਨੇ ਬਿਆਨ ਵਿੱਚ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਮੋਟਰਸਾਈਕਲ, 2017 ਸੁਜੁਕੀ ਜੀਐੱਸਐਕਸ-ਆਰ1000, ਐੱਸਯੂਵੀ ਨਾਲ ਟਕਰਾਉਣ ਤੋਂ ਪਹਿਲਾਂ ਕਾਰਨਵਾਲ ਏਵੇਨਿਊ `ਤੇ ਪੱਛਮ ਵੱਲ ਜਾ ਰਿਹਾ ਸੀ।