ਹੈਲਿਫੈਕਸ, 28 ਜਨਵਰੀ (ਪੋਸਟ ਬਿਊਰੋ): ਸ਼ੁੱਕਰਵਾਰ ਰਾਤ ਨੂੰ ਬੈਡਫੋਰਡ ਬੇਸਿਨ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਮਰਨ ਵਾਲੇ ਮਲਾਹ ਦੀ ਪਛਾਣ 38 ਸਾਲਾ ਹਥਿਆਰ ਇੰਜੀਨੀਅਰਿੰਗ ਟੈਕਨੀਸ਼ੀਅਨ ਗ੍ਰੈਗਰੀ ਐਪਲਿਨ ਵਜੋਂ ਹੋਈ ਹੈ। ਕਮੋਡੋਰ ਜੈਕਬ ਫ੍ਰੈਂਚ ਨੇ ਕਿਹਾ ਕਿ ਜਲ ਸੈਨਾ ਦੇ 19 ਸਾਲ ਤੋਂ ਮੈਂਬਰ ਐਪਲਿਨ ਨੂੰ ਸ਼ੁੱਕਰਵਾਰ ਰਾਤ 10 ਵਜੇ ਹਾਦਸੇ ਤੋਂ ਬਾਅਦ ਕਿਊ.ਈ.ਆਈ.ਆਈ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਕਰ ਦਿੱਤਾ ਗਿਆ ਸੀ।
ਫ੍ਰੈਂਚ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਦੁਖਦਾਈ ਪਲ ਹੈ। ਅਸੀਂ ਪਰਿਵਾਰ ਨੂੰ ਵੇਰਵੇ ਪ੍ਰਦਾਨ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਐੱਚ.ਐੱਮ.ਸੀ.ਐੱਸ. ਮਾਂਟਰੀਅਲ ਪਿਛਲੇ ਹਫਤੇ ਦੇ ਅੰਤ ਵਿੱਚ ਬੈਡਫੋਰਡ ਬੇਸਿਨ ਵਿੱਚ ਸੋਨਾਰ ਪ੍ਰਦਰਸ਼ਨ ਟ੍ਰਾਇਲ ਕਰ ਰਿਹਾ ਸੀ। ਜਿੱਥੇ ਇਹ ਹਾਦਸਾ ਵਾਪਰ ਗਿਆ। ਹੁਣ ਇਨ੍ਹਾਂ ਟ੍ਰਾਇਲਾਂ ਨੂੰ ਰੋਕ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਐਪਲਿਨ 2005 ਵਿੱਚ ਨੇਵੀ ਵਿੱਚ ਸ਼ਾਮਲ ਹੋਇਆ ਸੀ ਅਤੇ ਐੱਚ.ਐੱਮ.ਸੀ. ਜਹਾਜ਼ਾਂ 'ਤੇ ਲਗਭਗ 500 ਦਿਨ ਸੇਵਾ ਕੀਤੀ। ਉਸਨੂੰ ਹਾਲ ਹੀ ਵਿੱਚ 2024 ਵਿੱਚ ਆਪ੍ਰੇਸ਼ਨ ਹੋਰਾਈਜ਼ਨ ਅਧੀਨ ਐੱਚ.ਐੱਮ.ਸੀ.ਐੱਸ. ਮਾਂਟਰੀਅਲ 'ਤੇ ਇੰਡੋ-ਪੈਸੀਫਿਕ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਸੀ।