ਓਟਵਾ, 13 ਮਾਰਚ (ਪੋਸਟ ਬਿਊਰੋ): ਕਿੰਗਸਟਨ ਪੁਲਿਸ ਸ਼ਹਿਰ ਵਿੱਚ ਧੋਖਾਧੜੀ ਦੀ ਜਾਂਚ ਦੇ ਸਿਲਸਿਲੇ ਵਿੱਚ ਵਾਂਟੇਡ ਇੱਕ ਔਰਤ ਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗੀ ਹੈ। ਪੁਲਿਸ ਅਨੁਸਾਰ ਸ਼ੱਕੀ ਔਰਤ ਨਕਲੀ 100 ਡਾਲਰ ਦੇ ਨੋਟਾਂ ਨਾਲ ਗਿਫ਼ਟ ਖ਼ਰੀਦ ਰਹੀ ਸੀ। ਉਸ ਨੇ ਕੈਨੇਡੀਅਨ ਟਾਇਰ, ਵਾਲਮਾਰਟ, ਜਾਇੰਟ ਟਾਈਗਰ ਅਤੇ ਸ਼ਾਪਰਸ ਡਰਗ ਮਾਰਟ ਸਮੇਤ ਹੋਰ ਕਈ ਵੱਡੇ ਛੋਟਾ ਸਟੋਰਾਂ `ਤੇ ਨਕਲੀ ਨੋਟਾਂ ਦੀ ਵਰਤੋਂ ਕੀਤੀ। ਸ਼ੱਕੀ ਔਰਤ ਮੱਧ ਉਮਰ ਦੀ ਹੈ, ਜਿਸਦੇ ਲੰਬੇ, ਕਾਲੇ ਘੁੰਗਰਾਲੇ ਵਾਲ ਹਨ। ਸ਼ੱਕੀ ਔਰਤ ਕਾਲੇ ਸ਼ੀਸ਼ੀਆਂ ਵਾਲੀ ਨਵੀਂ ਮਾਡਲ ਦੀ ਲਾਲ ਰੰਗ ਦੀ ਹੁੰਡਈ ਸੀਡਾਨ ਚਲਾਉਂਦੀ ਹੈ। ਸ਼ੱਕੀ ਦੀ ਪਛਾਣ ਸੰਬੰਧ ਜਾਣਕਾਰੀ ਰੱਖਣ ਵਾਲਾ ਕੋਈ ਵੀ ਵਿਅਕਤੀ ਐਂਥਨੀ ਹੈਂਪਟਨ ਨਾਲ 613-549-4660 ਐਕਸਟੈਂਸ਼ਨ 6438 ਜਾਂ ਈਮੇਲ ahampton @ kingstonpolice.ca `ਤੇ ਸੰਪਰਕ ਕੀਤਾ ਜਾ ਸਕਦਾ ਹੈ।