ਓਟਵਾ, 13 ਮਾਰਚ (ਪੋਸਟ ਬਿਊਰੋ): ਓਟਵਾ ਪੁਲਿਸ ਸੇਵਾ ਦੀ ਆਵਾਜਾਈ ਪਰਿਵਰਤਨ ਇਕਾਈ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਮੌਜ-ਮਸਤੀ ਲਈ ਨਿਕਲੇ ਤਿੰਨ ਵੱਖ - ਵੱਖ ਡਰਾਇਵਰੋਂ ਨੂੰ ਲਿਮਿਟ ਤੋਂ ਵੱਧ ਸਪੀਡ ਨਾਲ ਕਾਰ ਚਲਾਉਂਦਿਆਂ ਫੜਿਆ ਹੈ। ਪਹਿਲਾ ਮਾਮਲਾ 174 ਟੈਂਥ ਲਾਈਨ ਰੋਡ ਦੀ ਹੈ। ਇੱਥੇ ਪੁਲਿਸ ਨੇ 80 ਕਿ.ਮੀ./ ਘੰਟਾ ਰਫ਼ਤਾਰ ਵਾਲੇ ਖੇਤਰ ਵਿੱਚ 139 ਕਿ.ਮੀ./ ਘੰਟਾ ਦੀ ਰਫ਼ਤਾਰ ਨਾਲ ਜਾ ਰਹੇ ਇੱਕ ਸਟੰਟ ਡਰਾਇਵਰ ਨੂੰ ਫੜ੍ਹਿਆ ਹੈ।
ਦੂਜੇ ਮਾਮਲੇ ਵਿਚ ਬੈਰਹੇਵਨ ਦੇ ਉੱਤਰ ਵਿੱਚ ਵੁਡਰੋਫ ਐਵੇਨਿਊ ਅਤੇ ਗ੍ਰਨਫੇਲ ਕਰੀਸੇਂਟ ‘ਤੇ 80 ਕਿ.ਮੀ./ ਘੰਟਾ ਰਫ਼ਤਾਰ ਖੇਤਰ ਵਿੱਚ 137 ਕਿ.ਮੀ./ ਘੰਟਾ ਦੀ ਰਫ਼ਤਾਰ ਨਾਲ ਚਲਦੇ ਹੋਏ ਫੜ੍ਹਿਆ ਗਿਆ।
ਉੱਥੇ ਹੀ ਤੀਜੇ ਮਾਮਲੇ ਵਿਚ ਅਧਿਕਾਰੀਆਂ ਨੇ ਜੀ2 ਲਾਈਸੈਂਸ ਵਾਲੇ ਇੱਕ ਤੀਸਰੇ ਡਰਾਈਵਰ ਨੂੰ ਵੁਡਰਾਫ ਐਵੇਨਿਊ ਅਤੇ ਨੋਰਿਸ ਸਟਰੀਟ `ਤੇ 60 ਕਿ.ਮੀ./ ਘੰਟਾ ਰਫ਼ਤਾਰ ਵਾਲੇ ਖੇਤਰ ਵਿੱਚ 116 ਕਿ.ਮੀ./ ਘੰਟਾ ਦੀ ਰਫ਼ਤਾਰ ਆਪਣੀ ਪ੍ਰੇਮਿਕਾ ਦੀ ਕਾਰ ਚਲਾਉਂਦੇ ਹੋਏ ਫੜ੍ਹਿਆ। ਦੱਸਦੇਈਏ ਕਿ ਸਟੰਟ ਡਰਾਇਵਿੰਗ ਦੇ ਮਾਮਲੇ ਵਿਚ 30 ਦਿਨਾਂ ਤੱਕ ਲਾਇਸੈਂਸ ਸਸਪੈਂਡ ਅਤੇ 14 ਦਿਨ ਲਈ ਵਾਹਨ ਜ਼ਬਤ ਕਰਨਾ ਸ਼ਾਮਿਲ ਹੈ।