ਕੈਲਗਰੀ, 29 ਜਨਵਰੀ (ਪੋਸਟ ਬਿਊਰੋ): ਅਲਬਰਟਾ ਆਰਸੀਐੱਮਪੀ ਨੇ ਕਿਹਾ ਕਿ ਟੋਰਾਂਟੋ ਪੁਲਿਸ ਵੱਲੋਂ ਲੋੜੀਂਦਾ ਇੱਕ ਹਥਿਆਰਰਬੰਦ ਕਤਲ ਦੇ ਮਾਮਲੇ `ਚ ਮੁਲਜ਼ਮ ਨੂੰ ਸੋਮਵਾਰ ਨੂੰ ਏਅਰਡਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਆਰਸੀਐੱਮਪੀ ਨੇ ਕਿਹਾ ਕਿ ਵਿਅਕਤੀ ਨੂੰ ਇੱਕ ਵਾਹਨ ਵਿੱਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਲਈ ਰੋਕਿਆ ਗਿਆ ਸੀ, ਜਿਸਦੀ ਖਿੜਕੀ `ਤੇ ਗ਼ੈਰਕਾਨੂੰਨੀ ਟਿੰਟ (ਕਾਲੀ ਟੇਪ ਵਾਂਗ) ਲੱਗਾ ਹੋਇਆ ਸੀ।
ਬੁੱਧਵਾਰ ਨੂੰ ਏਅਰਡਰੀ ਆਰਸੀਐੱਮਪੀ (RCMP) ਨੇ ਕਿਹਾ ਕਿ ਟ੍ਰੈਫਿਕ ਸਟਾਪ ਨੇ ਆਪਰਾਧ ਦੀ ਕਮਾਈ ਦਾ ਸੰਕੇਤ ਦਿੰਦੇ ਹੋਏ ਜਾਂਚ ਕੀਤੀ। ਜਿਸ ਸਮੇਂ ਅਧਿਕਾਰੀਆਂ ਨੇ ਮਹਿਲਾ ਚਾਲਕ ਅਤੇ ਪੁਰਸ਼ ਮੁਸਾਫ਼ਰ ਦੋਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ।
ਆਰਸੀਐੱਮਪੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੌਰਾਨ, ਪੁਰਸ਼ ਵਾਹਨ `ਚੋ ਬਾਹਰ ਨਿਕਲ ਗਿਆ ਅਤੇ ਪੈਦਲ ਹੀ ਭੱਜ ਗਿਆ। ਪੁਲਿਸ ਨੇ ਉਸਦਾ ਪਿੱਛਾ ਕਰਕੇ ਉਸਨੂੰ ਫੜ੍ਹ ਲਿਆ।
ਪੁਲਿਸ ਨੇ ਕਿਹਾ ਕਿ ਵਿਅਕਤੀ ਕੋਲੋਂ ਇੱਕ ਲੋਡੇਡ 40-ਕੈਲਿਬਰ ਗੰਨ ਮਿਲੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਨਕਲੀ ਪਹਿਚਾਣ ਦਿੱਤੀ ਸੀ ਪਰ ਅਧਿਕਾਰੀ ਇਹ ਨਿਰਧਾਰਤ ਕਰਨ `ਚ ਸਮਰੱਥ ਸਨ ਕਿ ਉਹ ਵਾਸਤਵ ਵਿੱਚ ਕੌਣ ਸੀ।
ਆਰਸੀਐੱਮਪੀ ਦਾ ਕਹਿਣਾ ਹੈ ਕਿ ਉਹ ਵਿਅਕਤੀ ਟੋਰਾਂਟੋ ਵਿੱਚ 2018 ਵਿੱਚ ਹੋਏ ਕਤਲ ਦੀ ਜਾਂਚ ਨਾਲ ਜੁੜੇ ਪ੍ਰਸਟ ਡਿਗਰੀ ਕਤਲ ਦੇ ਦੋ ਮਾਮਲਿਆਂ ਅਤੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਲਈ ਕੈਨੇਡਾ ਪੱਧਰੀ ਵਾਰੰਟ `ਤੇ ਲੋੜੀਂਦਾ ਸੀ ।
ਹਾਲਾਂਕਿ ਦੋਸ਼ਾਂ ਦੇ ਸਮੇਂ ਉਸਦੀ ਉਮਰ 18 ਸਾਲ ਤੋਂ ਘੱਟ ਸੀ, ਇਸ ਲਈ ਉਸਦਾ ਨਾਮ ਯੁਵਾ ਆਪਰਾਧਿਕ ਨਿਆਂ ਐਕਟ ਤਹਿਤ ਜਾਰੀ ਨਹੀਂ ਕੀਤਾ ਜਾ ਸਕਦਾ।
ਉਸ `ਤੇ ਇੱਕ ਦਰਜਨ ਤੋਂ ਜਿ਼ਆਦਾ ਨਵੇਂ ਚਾਰਜਿਜ਼ ਹਨ।
ਵਾਹਨ ਦੀ ਚਾਲਕ, ਬਰਨਬੀ, ਬੀ. ਸੀ. ਦੀ 25 ਸਾਲਾ ਔਰਤ `ਤੇ ਦੋ ਚਾਰਜਿਜ਼ ਹਨ। ਦੋਨਾਂ ਨੂੰ ਅਗਲੀ ਅਦਾਲਤੀ ਪੇਸ਼ੀ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ।