Welcome to Canadian Punjabi Post
Follow us on

30

January 2025
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਸਵੀਡਨ ਵਿੱਚ ਕੁਰਾਨ ਸਾੜਨ ਵਾਲੇ ਸਲਵਾਨ ਮੋਮਿਕਾ ਦਾ ਕਤਲ

January 30, 2025 11:58 AM

ਸਟਾਕਹੋਮ, 30 ਜਨਵਰੀ (ਪੋਸਟ ਬਿਊਰੋ): ਸਵੀਡਨ ਵਿੱਚ ਇੱਕ ਮਸਜਿਦ ਦੇ ਸਾਹਮਣੇ ਕੁਰਾਨ ਸਾੜਨ ਵਾਲੇ ਪ੍ਰਦਰਸ਼ਨਕਾਰੀ ਸਲਵਾਨ ਮੋਮਿਕਾ ਦੀ ਬੁੱਧਵਾਰ ਸ਼ਾਮ ਨੂੰ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ, 38 ਸਾਲਾ ਸਲਵਾਨ ਨੂੰ ਸਟਾਕਹੋਮ ਦੇ ਸੋਡਰਟੇਲਜੇ ਦੇ ਇੱਕ ਅਪਾਰਟਮੈਂਟ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਕਤਲ ਦੇ ਸਮੇਂ, ਸਲਵਾਨ ਬਾਲਕੋਨੀ 'ਤੇ ਖੜ੍ਹਾ ਸੀ ਅਤੇ 'ਤੇ ਲਾਈਵ ਸਟ੍ਰੀਮਿੰਗ ਕਰ ਰਿਹਾ ਸੀ।
ਸਲਵਾਨ ਨੇ 28 ਜੂਨ 2023 ਨੂੰ ਈਦ ਵਾਲੇ ਦਿਨ ਸਟਾਕਹੋਮ ਦੀ ਸਭ ਤੋਂ ਵੱਡੀ ਮਸਜਿਦ ਦੇ ਸਾਹਮਣੇ ਕੁਰਾਨ ਸਾੜਿਆ। ਇਸ ਕਾਰਨ ਦੁਨੀਆਂ ਭਰ ਵਿੱਚ ਸਵੀਡਨ ਵਿਰੁੱਧ ਵਿਰੋਧ ਪ੍ਰਦਰਸ਼ਨ ਹੋਏ। ਸਲਵਾਨ ਨੇ ਬਾਅਦ ਵਿੱਚ ਵੀ ਕਈ ਵਾਰ ਕੁਰਾਨ ਸਾੜਿਆ। ਉਸ 'ਤੇ ਕੁਰਾਨ ਦੇ ਪੰਨਿਆਂ 'ਤੇ ਸੂਰ ਦਾ ਮਾਸ ਲਪੇਟਣ ਅਤੇ ਕੁਰਾਨ ਨੂੰ ਆਪਣੇ ਪੈਰਾਂ ਹੇਠ ਕੁਚਲਣ ਦਾ ਵੀ ਦੋਸ਼ ਸੀ।
ਸਲਵਾਨ ਦੇ ਕਾਤਲਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਤਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਯਾਤਰੀ ਜਹਾਜ਼ ਤੇ ਹੈਲੀਕਾਪਟਰ ਟਕਰਾਏ, 67 ਲੋਕਾਂ ਦੀ ਮੌਤ ਜਾਣ ਦਾ ਖਦਸ਼ਾ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ’ਤੇ ਧੋਖਾਧੜੀ ਦਾ ਦੋਸ਼ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੀ ਬੇਟੀ ਅਤਵਾਦ ਦੇ ਦੋਸ਼ਾਂ `ਚ ਗ੍ਰਿਫ਼ਤਾਰ ਸਰਬੀਆ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ ਅਲਾਸਕਾ ਵਿੱਚ ਅਮਰੀਕੀ ਐੱਫ-35 ਲੜਾਕੂ ਜਹਾਜ਼ ਹੋਇਆ ਕਰੈਸ਼, ਲੈਂਡਿੰਗ ਦੌਰਾਨ ਹਾਦਸਾ ਸ਼੍ਰੀਲੰਕਾ ਦੀ ਜਲ ਸੈਨਾ ਦੀ ਗੋਲੀਬਾਰੀ ਵਿੱਚ 5 ਭਾਰਤੀ ਮਛੇਰੇ ਜ਼ਖਮੀ ਹੁਣ ਟਰੰਪ ਨੇ ਭਾਰਤ ਅਤੇ ਚੀਨ 'ਤੇ ਟੈਰਿਫ ਲਗਾਉਣ ਦੀ ਦਿੱਤੀ ਧਮਕੀ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਮੋਦੀ ਉਹੀ ਕਰਨਗੇ ਜੋ ਸਹੀ ਹੋਵੇਗਾ : ਟਰੰਪ ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਲਿਆਏਗੀ ਐੱਨ.ਆਈ.ਏ. ਦੱਖਣੀ ਕੋਰੀਆ ਦੇ ਹਵਾਈ ਅੱਡੇ 'ਤੇ ਜਹਾਜ਼ ਨੂੰ ਲੱਗੀ ਅੱਗ, 3 ਜ਼ਖਮੀ, 176 ਨੂੰ ਸੁਰੱਖਿਅਤ ਕੱਢਿਆ