-ਟੀਮ 1-2 ਦਿਨਾਂ ਵਿੱਚ ਅਮਰੀਕਾ ਪਹੁੰਚੇਗੀ
ਨਵੀਂ ਦਿੱਲੀ, 28 ਜਨਵਰੀ (ਪੋਸਟ ਬਿਊਰੋ): ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਇੱਕ ਟੀਮ ਜਲਦੀ ਹੀ ਮੁੰਬਈ ਹਮਲੇ (26/11) ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਲਿਆਉਣ ਲਈ ਅਮਰੀਕਾ ਦਾ ਦੌਰਾ ਕਰ ਸਕਦੀ ਹੈ। ਰਿਪੋਰਟਾਂ ਅਨੁਸਾਰ, ਐੱਨਆਈਏ ਟੀਮ ਵਿੱਚ ਇੰਸਪੈਕਟਰ ਜਨਰਲ ਅਤੇ ਡਿਪਟੀ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਸ਼ਾਮਿਲ ਹੋਣਗੇ, ਜੋ ਇਸ ਮਹੀਨੇ ਮਤਲਬ ਅਗਲੇ 1-2 ਦਿਨਾਂ ਵਿੱਚ ਅਮਰੀਕਾ ਦਾ ਦੌਰਾ ਕਰਨਗੇ।
ਇਸ ਬਾਰੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਿਛਲੇ ਹਫ਼ਤੇ, ਅਮਰੀਕੀ ਸੁਪਰੀਮ ਕੋਰਟ ਨੇ ਰਾਣਾ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਫੈਸਲੇ ਤੋਂ ਬਾਅਦ, ਭਾਰਤੀ ਅਧਿਕਾਰੀਆਂ ਨੇ ਰਾਣਾ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਸੀ।
ਰਾਣਾ ਨੂੰ 2009 ਵਿੱਚ ਐੱਫਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਰਾਣਾ ਨੂੰ ਅਮਰੀਕਾ ਵਿੱਚ ਲਸ਼ਕਰ-ਏ-ਤੋਇਬਾ ਦਾ ਸਮਰਥਨ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।