ਬਰੈਂਪਟਨ, 29 ਜਨਵਰੀ (ਪੋਸਟ ਬਿਊਰੋ): ਪੀਲ ਪੁਲਿਸ ਨੇ ਬਰੈਂਪਟਨ ਵਿੱਚ ਇੱਕ ਇਲੈਕਟ੍ਰਾਨਿਕਸ ਸਟੋਰ 'ਤੇ ਹਥਿਆਰਬੰਦ ਡਕੈਤੀ ਦੇ ਸਬੰਧ ਵਿੱਚ ਦੋ ਨਾਬਾਲਗਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਚਾਰ ਸ਼ੱਕੀ ਵਿਅਕਤੀ ਸਟੀਲਜ਼ ਐਵੇਨਿਊ ਵੈਸਟ ਅਤੇ ਮੈਕਲਾਫਲਿਨ ਰੋਡ ਸਾਊਥ ਦੇ ਨੇੜੇ ਇੱਕ ਸਟੋਰ ਵਿੱਚ ਦਾਖਲ ਹੋਏ ਕਥਿਤ ਤੌਰ 'ਤੇ ਹਥਿਆਰ ਦਿਖਾ ਕੇ ਸਾਮਾਨ ਦੇਣ ਦੀ ਮੰਗ ਕੀਤੀ। ਜਿਸ ਤੋਂ ਬਾਅਦ ਉਹ ਪਹਿਲਾਂ ਤੋਂ ਉਡੀਕ ਕਰ ਰਹੇ ਵਾਹਨ ਵਿੱਚ ਫ਼ਰਾਰ ਹੋ ਗਏ। ਘਟਨਾ ਵਿਚ ਪੀੜਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਟੈਕਟੀਕਲ ਯੂਨਿਟ ਅਤੇ 22 ਡਿਵੀਜ਼ਨ ਜਾਂਚਕਰਤਾਵਾਂ ਦੇ ਅਧਿਕਾਰੀਆਂ ਨੇ ਟੋਰਾਂਟੋ ਵਿੱਚ ਡੁੰਡਾਸ ਸਟਰੀਟ ਵੈਸਟ ਅਤੇ ਕਿਪਲਿੰਗ ਐਵੇਨਿਊ ਦੇ ਖੇਤਰ ਵਿੱਚ ਸ਼ੱਕੀਆਂ ਦਾ ਪਤਾ ਲਗਾਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ 11 ਰਾਊਂਡ ਗੋਲਾ ਬਾਰੂਦ ਦੇ ਨਾਲ ਇੱਕ ਲੋਡ ਕੀਤੀ ਗਲੌਕ, 19 ਹੈਂਡਗਨ ਅਤੇ ਇੱਕ ਮੈਗਜ਼ੀਨ ਵੀ ਬਰਾਮਦ ਕੀਤਾ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਦੋ ਨਾਬਾਲਿਗ ਹਨ, ਜਿਨ੍ਹਾਂ `ਤੇ ਪਹਿਲਾਂ ਵੀ ਡਕੈਤੀ ਦੇ ਕਈ ਮਾਮਲੇ ਦਰਜ ਹਨ ਅਤੇ ਦੂਜੇ ਦੋ ਦੀ ਪਛਾਣ 18 ਸਾਲਾ ਚਾਇਮ ਅਬੇਕਾਸਿਸ ਅਤੇ 20 ਸਾਲਾ ਓਲੂਵਾਫੇਮੀ ਓਲਾਡੇਕੋਏ ਵਜੋਂ ਹੋਈ ਹੈ। ਦੋਵੇਂ ਟੋਰਾਂਟੋ ਤੋਂ ਹਨ।