ਟੋਰਾਂਟੋ, 13 ਜਨਵਰੀ (ਪੋਸਟ ਬਿਊਰੋ): ਪੁਲਿਸ ਨੇ ਇੱਕ 44 ਸਾਲਾ ਔਰਤ `ਤੇ ਇੱਕ ਟੱਕਰ ਦੇ ਮਾਮਲੇ `ਚ ਚਾਰਜਿਜ਼ ਲਗਾਇਆ ਹੈ, ਜਿਸ ਕਾਰਨ ਪਿਛਲੇ ਨਵੰਬਰ ਵਿੱਚ ਅਜਾਕਸ ਵਿੱਚ ਇੱਕ 13 ਸਾਲਾ ਸਾਈਕਲ ਚਾਲਕ ਦੀ ਮੌਤ ਹੋ ਗਈ ਸੀ।
ਸੋਮਵਾਰ ਨੂੰ ਦਰਹਮ ਰੀਜਨਲ ਪੁਲਿਸ ਸਰਵਿਸ (ਧ੍ਰਫੰ) ਨੇ ਦੱਸਿਆ ਕਿ ਸਟੀਵੰਸਗੇਟ ਡਰਾਈਵ ਕੋਲ ਰਾਸਲੈਂਡ ਰੋਡ ਵੈਸਟ ਵਿੱਚ ਟੱਕਰ ਵਿੱਚ ਸ਼ਾਮਿਲ ਚਾਲਕ `ਤੇ ਹਾਈਵੇ ਟ੍ਰੈਫਿਕ ਐਕਟ ਤਹਿਤ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਚਾਰਜਿਜ਼ ਲਗਾਇਆ ਗਿਆ ਹੈ।
ਡੀਆਰਪੀਐੱਸ ਨੇ ਕਿਹਾ ਕਿ ਮੁਲਜ਼ਮ ਅਤੇ ਪੀੜਤ ਦੋਵੇਂ ਅਜਾਕਸ ਦੇ ਰਹਿਣ ਵਾਲੇ ਹਨ।
ਸਾਈਕਲ ਚਾਲਕ ਨੂੰ 7 ਨਵੰਬਰ ਦੀ ਸਵੇਰ ਗੰਭੀਰ ਸੱਟਾਂ ਦੇ ਚਲਦੇ ਹਸਪਤਾਲ ਲਿਜਾਇਆ ਗਿਆ, ਜਿਸਤੋਂ ਬਾਅਦ ਉਸਦੀ ਮੌਤ ਹੋ ਗਈ।
ਡੀਆਰਪੀਐੱਸ ਨੇ ਦੱਸਿਆ ਕਿ ਟੱਕਰ ਵਿੱਚ ਸ਼ਾਮਿਲ ਹੁੰਡਈ ਸਾਂਤਾ ਫੇ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ ਸੀ ਅਤੇ ਉਹ ਘਟਨਾ ਸਥਾਨ `ਤੇ ਹੀ ਮੌਜ਼ੂਦ ਸੀ।