ਮਿਸੀਸਾਗਾ, 11 ਫਰਵਰੀ (ਪੋਸਟ ਬਿਊਰੋ) : ਸ਼ਹਿਰ ਵਿੱਚ ਹਾਈਵੇਅ 410 'ਤੇ ਚਾਰ ਵਾਹਨਾਂ ਦੀ ਟੱਕਰ ਦੌਰਾਨ ਐਕਟਨ, ਓਨਟਾਰੀਓ ਦੇ ਇੱਕ 52 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਪੈਰਾਮੈਡਿਕਸ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਹ ਘਟਨਾ ਸਥਾਨ 'ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਡਰਾਈਵਰ ਤੇ ਇੱਕ ਹੋਰ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ ਤੇ ਹਸਪਤਾਲ ਪਹੁੰਚਾਇਆ।
ਓ.ਪੀ.ਪੀ. ਨੇ ਇਹ ਵੀ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਹੋ ਸਕਦਾ ਹੈ ਕਿ ਇਹ ਘਟਨਾ ਡਰਾਈਵਰ ਨੂੰ ਕੋਈ ਸਿਹਤ ਸਬੰਧੀ ਸਮੱਸਿਆ ਕਾਰਨ ਹੋਈ ਹੋਵੇ। ਹਾਈਵੇਅ 410 ਦੇ ਨੇੜੇ ਪੱਛਮ ਵੱਲ ਜਾਣ ਵਾਲੀਆਂ 401 ਕਲੈਕਟਰ ਲੇਨਾਂ ਨੂੰ ਪੁਲਿਸ ਜਾਂਚ ਦੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਰੀਆਂ ਲੇਨਾਂ ਰਾਤ 10 ਵਜੇ ਤੋਂ ਪਹਿਲਾਂ ਦੁਬਾਰਾ ਖੁੱਲ੍ਹਣ ਦੀ ਉਮੀਦ ਹੈ।