ਟੋਰਾਂਟੋ, 11 ਮਾਰਚ (ਪੋਸਟ ਬਿਊਰੋ): ਫਿੰਚ ਸਟੇਸ਼ਨ `ਤੇ ਟੀਟੀਸੀ ਬਸ ਵਿੱਚ ਸਵਾਰ ਇੱਕ ਔਰਤ ਨਾਲ ਸ਼ੋਸ਼ਣ ਤੋਂ ਬਾਅਦ ਪੁਲਿਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੌਨ ਸ਼ੋਸ਼ਣ ਦੀ ਰਿਪੋਰਟ ਲਈ 7 ਮਾਰਚ ਨੂੰ ਸ਼ਾਮ ਕਰੀਬ 5 ਵਜੇ ਟੀਟੀਸੀ ਸਟੇਸ਼ਨ `ਤੇ ਬੁਲਾਇਆ ਗਿਆ ਸੀ। ਪੁਲਿਸ ਅਨੁਸਾਰ ਔਰਤ ਫਿੰਚ ਸਟੇਸ਼ਨ ਤੋਂ ਬਸ ਦੇ ਪਿਛਲੇ ਹਿੱਸੇ ਵਿੱਚ ਚੜ੍ਹੀ ਅਤੇ ਸ਼ੱਕੀ ਉਸਦੇ ਨਜ਼ਦੀਕ ਬੈਠ ਗਿਆ। ਜਿਸ ਤੋਂ ਬਾਅਦ ਉਸ ਨੇ ਔਰਤ ਦਾ ਯੌਨ ਸ਼ੋਸ਼ਣ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਮੁਲਜ਼ਮ ਬਸ ਤੋਂ ਉੱਤਰ ਗਿਆ ਅਤੇ ਸਟੀਲਸ ਐਵੇਨਿਊ ਦੇ ਦੱਖਣ ਵਿੱਚ ਅਥਾਬਾਸਕਾ ਐਵੇਨਿਊ ਵਿੱਚ ਯੋਂਗ ਸਟਰੀਟ `ਤੇ ਦੱਖਣ ਵੱਲ ਚਲਾ ਗਿਆ। ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਮੱਧਮ ਕੱਦ ਵਾਲਾ ਹੈ ਤੇ ਉਸਨੇ ਕਾਲੀ ਬੇਸਬਾਲ ਟੋਪੀ, ਹੁਡ ਵਾਲੀ ਕਾਲੀ ਜੈਕੇਟ, ਨੀਲੀ ਜੀਨਜ਼, ਲਾਲ ਫ਼ੀਤੇ ਵਾਲੇ ਭੂਰੇ ਰੰਗ ਦੇ ਜੁੱਤੇ, ਕਾਲ਼ਾ ਧੁੱਪ ਦਾ ਚਸ਼ਮਾ ਅਤੇ ਸੋਨੇ ਦੀਆਂ ਅੰਗੂਠੀਆਂ ਪਾਈਆਂ ਹੋਈਆਂ ਸਨ।