ਬਰੈਂਪਟਨ, 20 ਅਪ੍ਰੈਲ (ਗਿਆਨ ਸਿੰਘ): ਡਾ. ਦਵਿੰਦਰ ਸਿੰਘ ਲੱਧੜ ਨੂੰ ਭਾਈਚਾਰਕ ਸੇਵਾ ਪ੍ਰਤੀ ਸਮਰਪਣ ਦੇ ਸਨਮਾਨ ਵਜੋਂ ਮਹਾਂ ਮਹਿਮ ਕਿੰਗ ਚਾਰਲਸ ਦੇ ਤਾਜਪੋਸ਼ੀ ਪਿੰਨ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਸਦੀ ਅਗਵਾਈ, ਵਚਨਬੱਧਤਾ ਅਤੇ ਯੋਗਦਾਨ ਕਰਕੇ ਹੈ ਜੋ ਸੂਬੇ ਤੇ ਰਾਸ਼ਟਰ ਦੋਹਾਂ ਨੂੰ ਮਜ਼ਬੂਤ ਕਰਦੇ ਹਨ।ਐਵਾਰਡ ਪੇਸ਼ ਕਰਦਿਆਂ ਬਰੈਂਪਟਨ ਵੈਸਟ ਦੇ ਐੱਮ ਪੀ ਪੀ ਅਮਰਜੋਤ ਸੰਧੂ ਨੇ ਡਾ. ਲੱਧੜ ਦੇ ਕਮਿਊਨਟੀ ਲਈ ਕੀਤੇ ਕੰਮਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਕਿਸੇ ਵਿਆਕਤੀ ਦੀ ਮਾਨਤਾ ਉਸਦੇ ਏਕਤਾ ਅਤੇ ਜ਼ਸਨ ਦੇ ਇਤਿਹਾਸਕ ਪਲਾਂ ਦੀ ਨਿਸ਼ਾਨਦੇਹੀ ਕਰਦੀ ਹੈ।
ਡਾ. ਲੱਧੜ ਨੇ ਇਸ ਸਨਮਾਨ ਲਈ ਸੰਧੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਭਵਿੱਖ ਵਿਚ ਸੇਵਾ ਕਰਦੇ ਰਹਿਣ ਲਈ ਪ੍ਰੇਰਤ ਕਰਦਾ ਰਹੇਗਾ।