ਟੋਰਾਂਟੋ, 17 ਅਪ੍ਰੈਲ (ਪੋਸਟ ਬਿਊਰੋ) : ਸਕਾਰਬਰੋ ਵਿੱਚ ਇੱਕ ਘਰ ਵਿੱਚ ਟੂ-ਅਲਾਰਮ ਅੱਗ ਲੱਗਣ ਕਾਰਨ 80 ਸਾਲਾ ਵਿਅਕਤੀ ਦੀ ਮੌਤ ਹੋ ਗਈ। ਬੁੱਧਵਾਰ ਰਾਤ 6 ਵਜੇ ਦੇ ਕਰੀਬ ਲਾਰੈਂਸ ਐਵੇਨਿਊ ਈਸਟ ਨੇੜੇ ਪੋਰਟਸਮਾਊਥ ਡਰਾਈਵ 'ਤੇ ਸਥਿਤ ਘਰ ਵਿੱਚ ਫਾਇਰਫਾਈਟਰਾਂ ਨੂੰ ਬੁਲਾਇਆ ਗਿਆ ਸੀ। ਟੋਰਾਂਟੋ ਫਾਇਰ ਨੇ ਦੱਸਿਆ ਕਿ ਅੱਗ ਇੱਕ ਪਰਿਵਾਰ ਦੇ ਘਰ ਵਿੱਚ ਲੱਗੀ ਸੀ ਅਤੇ ਪਹੁੰਚਣ 'ਤੇ ਘਰ ਦੇ ਪਿਛਲੇ ਹਿੱਸੇ ਵਿੱਚ ਭਾਰੀ ਧੂੰਆਂ ਅਤੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਘਰ ਵਿੱਚੋਂ ਇੱਕ ਵਿਅਕਤੀ ਨੂੰ ਬਚਾਇਆ ਗਿਆ, ਜੋ ਕਿ ਬਜ਼ੁਰਗ ਸੀ। ਹਸਪਤਾਲ ਵਿਚ ਵਿਅਕਤੀ ਦੀ ਮੌਤ ਹੋ ਗਈ। ਅੱਗ ਲੱਗਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ, ਨਾ ਹੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ। ਪੋਰਟਸਮਾਊਥ ਡਰਾਈਵ ਦੇ ਨਾਲ ਅਜੇ ਵੀ ਸੜਕਾਂ ਬੰਦ ਹਨ।