ਟੋਰਾਂਟੋ, 17 ਅਪ੍ਰੈਲ (ਪੋਸਟ ਬਿਊਰੋ) : ਪਿਕਰਿੰਗ ਵਿੱਚ ਇੱਕ ਬੱਸ ਸ਼ੈਲਟਰ ਵਿੱਚ ਇੱਕ ਵਾਹਨ ਨੇ ਇਕ ਔਰਤ ਅਤੇ ਵਿਅਕਤੀ ਟੱਕਰ ਮਾਰ ਦਿੱਤੀ, ਜਿਸ ਵਿਚ ਔਰਤ ਦੀ ਮੌਤ ਹੋ ਗਈ ਤੇ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਦੁਪਹਿਰ 2:30 ਵਜੇ ਦੇ ਕਰੀਬ, ਇੱਕ ਵਾਹਨ ਕਿੰਗਸਟਨ ਰੋਡ 'ਤੇ ਪੱਛਮ ਵੱਲ ਜਾ ਰਿਹਾ ਸੀ ਜਦੋਂ ਉਸਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਸ਼ੈਲਟਰ ਨਾਲ ਟਕਰਾ ਗਿਆ। ਪੈਰਾਮੈਡਿਕਸ ਔਰਤ ਨੂੰ ਐਂਬੂਲੈਂਸ ਰਾਹੀਂ ਵ੍ਹਾਈਟਸ ਰੋਡ ਤੱਕ ਲਿਜਾ ਰਹੇ ਸਨ ਕਿ ਔਰਤ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਏਅਰਲਿਫਟ ਕਰਨ ਦਾ ਫ਼ੈਸਲਾ ਲਿਆ ਗਿਆ ਪਰ ਉਸਦੀ ਰਸਤੇ ਵਿਚ ਹੀ ਮੌਤ ਜੋ ਗਈ। ਟੱਕਰ ਤੋਂ ਬਾਅਦ ਇੱਕ 26 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਇਸ ਵੇਲੇ ਟੋਰਾਂਟੋ ਦੇ ਇੱਕ ਟਰਾਮਾ ਸੈਂਟਰ ਵਿੱਚ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਹਨ ਦਾ ਡਰਾਈਵਰ ਮੌਕੇ 'ਤੇ ਹੀ ਰਿਹਾ ਅਤੇ ਪੁਲਿਸ ਨਾਲ ਸਹਿਯੋਗ ਕਰ ਰਿਹਾ ਹੈ।