ਟੋਰਾਂਟੋ, 22 ਅਪ੍ਰੈਲ (ਪੋਸਟ ਬਿਊਰੋ): ਉੱਤਰੀ ਯੌਰਕ ਵਿੱਚ ਐਤਵਾਰ ਨੂੰ ਟ੍ਰੈਫਿਕ ਸਟਾਪ `ਤੇ ਪੁਲਿਸ ਅਧਿਕਾਰੀ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦੀ ਕਿ ਓਂਟਾਰੀਓ ਦਾ ਪੁਲਿਸ ਵਾਚਡੌਗ ਜਾਂਚ ਕਰ ਰਿਹਾ ਹੈ। ਇਹ ਘਟਨਾ ਬਾਥਰਸਟ ਸਟਰੀਟ ਅਤੇ ਸ਼ੇਪਾਰਡ ਐਵੇਨਿਊ ਵੈਸਟ ਦੇ ਨੇੜੇ ਰਾਤ 10:50 ਵਜੇ ਦੇ ਕਰੀਬ ਵਾਪਰੀ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਜਾਰੀ ਇੱਕ ਨਿਊਜ਼ ਰਿਲੀਜ਼ ਅਨੁਸਾਰ, ਟੋਰਾਂਟੋ ਦੇ ਇੱਕ ਪੁਲਿਸ ਅਧਿਕਾਰੀ ਨੇ ਹਾਈਵੇਅ ਟ੍ਰੈਫਿਕ ਐਕਟ ਦੀ ਉਲੰਘਣਾ ਲਈ ਖੇਤਰ ਵਿੱਚ ਇੱਕ ਕਾਰ ਨੂੰ ਰੋਕਿਆ। ਗੱਲਬਾਤ ਹੋਈ ਅਤੇ ਦੋ ਪੁਲਿਸ ਅਧਿਕਾਰੀਆਂ ਨੇ ਗੋਲੀਬਾਰੀ ਕੀਤੀ। ਜਿਸ ਵਿਚ ਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ਵਿੱਚ ਇੱਕ ਵਾਹਨ ਦੀ ਵਿੰਡਸ਼ੀਲਡ ਵਿੱਚ ਕਈ ਗੋਲੀਆਂ ਦੇ ਛੇਕ ਦਿਖਾਈ ਦਿੰਦੇ ਹਨ, ਜਿਸਦੀ ਇਨਵੈਸਟੀਗੇਸ਼ਨ ਯੂਨਿਟ ਨੇ ਬਾਅਦ ਵਿੱਚ ਪੁਸ਼ਟੀ ਕੀਤੀ। ਜਾਣਕਾਰੀ ਅਨੁਸਾਰ ਰੋਕੀ ਗਈ ਗੱਡੀ ਵਿੱਚ ਕੁੱਲ ਛੇ ਜਣੇ ਸਵਾਰ ਸਨ। ਕਾਰ ਮਾਲਕ ਦੀ ਵੀ ਪਛਾਣ ਨਹੀਂ ਹੋਈ ਹੈ। ਜਾਂਚ ਲਈ ਪੰਜ ਜਾਂਚਕਰਤਾਵਾਂ ਅਤੇ ਦੋ ਫੋਰੈਂਸਿਕ ਜਾਂਚਕਰਤਾਵਾਂ ਨੂੰ ਨਿਯੁਕਤ ਕੀਤਾ ਹੈ। ਦੋ ਵਿਸ਼ਾ ਅਧਿਕਾਰੀ ਅਤੇ ਦੋ ਗਵਾਹ ਅਧਿਕਾਰੀਆਂ ਨੂੰ ਵੀ ਨਿਯੁਕਤ ਕੀਤਾ ਗਿਆ ਹੈ।