ਟੋਰਾਂਟੋ, 4 ਫਰਵਰੀ (ਪੋਸਟ ਬਿਊਰੋ): ਮਿਡਟਾਊਨ ਟੋਰਾਂਟੋ ਵਿੱਚ ਸੋਮਵਾਰ ਦੁਪਹਿਰ ਨੂੰ ਵਾਹਨ ਚਾਲਕ ਨੇ ਪੈਦਲ ਜਾ ਰਹੀ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਇਹ ਹਾਦਸਾ ਐਗਲਿੰਟਨ ਐਵੇਨਿਊ ਵੈਸਟ ਦੇ ਉੱਤਰ ਵਿੱਚ, ਬਾਥਰਸਟ ਸਟਰੀਟ ਅਤੇ ਰਿਜ ਹਿੱਲ ਡਰਾਈਵ ਦੇ ਨੇੜੇ ਫੋਰੈਸਟ ਹਿੱਲ ਨੌਰਥ ਇਲਾਕੇ ਵਿੱਚ ਵਾਪਰਿਆ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 5:45 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਮੌਕੇ ‘ਤੇ ਪੁੱਜੇ। ਵਾਹਨ ਚਾਲਕ ਵੀ ਮੌਕੇ 'ਤੇ ਹੀ ਰਿਹਾ। ਪੈਰਾਮੈਡਿਕਸ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਔਰਤ ਨੂੰ ਗੰਭੀਰ, ਗੈਰ-ਜਾਨਲੇਵਾ ਸੱਟਾਂ ਨਾਲ ਸਥਾਨਕ ਹਸਪਤਾਲ ਪਹੁੰਚਾਇਆ। ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਉੱਤਰ ਵੱਲ ਜਾਣ ਵਾਲੀ ਬਾਥਰਸਟ ਸਟ੍ਰੀਟ ਨੂੰ ਰਿਜ ਹਿੱਲ 'ਤੇ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਉਸਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।