ਸਕਾਰਬੋਰੋ, 4 ਮਾਰਚ (ਪੋਸਟ ਬਿਊਰੋ): ਪੁਲਿਸ ਸਕਾਰਬੋਰੋ ਵਿੱਚ ਵੱਖ-ਵੱਖ ਥਾਵਾਂ `ਤੇ ਦੋ ਔਰਤਾਂ ਦਾ ਕਥਿਤ ਤੌਰ `ਤੇ ਯੌਨ ਉਤਪੀੜਨ ਕਰਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਪਹਿਲਾ ਮਾਮਲਾ 30 ਦਸੰਬਰ, 2024 ਨੂੰ ਸਕਾਰਬੋਰੋ ਟਾਊਨ ਸੈਂਟਰ ਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਔਰਤ ਆਪਣੇ ਦੋਸਤ ਦੇ ਨਾਲ ਮਾਲ ਵਿੱਚ ਖ਼ਰੀਦਾਰੀ ਕਰ ਰਹੀ ਸੀ, ਉਦੋਂ ਸ਼ੱਕੀ ਵਿਅਕਤੀ ਨੇ ਕਥਿਤ ਤੌਰ ਉੱਤੇ ਪਿੱਛੇ ਆਇਆ ਤੇ ਉਸਦਾ ਯੌਨ ਸ਼ੋਸ਼ਣ ਕੀਤਾ। ਮੁਲਜ਼ਮ ਨੇ ਭੱਜਣ ਤੋਂ ਪਹਿਲਾਂ ਔਰਤ ਦੀ ਦੋਸਤ ਨੂੰ ਮੁੱਕਾ ਵੀ ਮਾਰਿਆ।
ਦੂਜੇ ਮਾਮਲਾ ਬੀਤੀ 10 ਫਰਵਰੀ ਦਾ ਹੈ। ਜਦੋਂ ਪੁਲਿਸ ਨੂੰ ਸਕਾਰਬੋਰੋ ਮਾਲ ਦੇ ਦੱਖਣ-ਪੂਰਬ `ਚ ਸਥਿਤ ਮੈਕਕੋਵਨ ਅਤੇ ਏਲੇਸਮੇਰੇ ਰੋਡ ਦੇ ਕੋਲ ਇੱਕ ਟੀਟੀਸੀ ਸਟੇਸ਼ਨ `ਤੇ ਘਟਨਾ ਬਾਰੇ ਪਤਾ ਲੱਗਾ। ਪੁਲਿਸ ਨੇ ਦੱਸਿਆ ਕਿ ਇੱਕ ਔਰਤ ਬੱਸ ਦਾ ਇੰਤਜ਼ਾਰ ਕਰ ਰਹੀ ਸੀ, ਜਦੋਂ ਮੁਲਜ਼ਮ ਨੇ ਕਥਿਤ ਤੌਰ ‘ਤੇ ਪਿੱਛੋਂ ਆ ਕੇ ਉਸਦਾ ਯੌਨ ਸ਼ੋਸ਼ਣ ਕੀਤਾ ਤੇ ਭੱਜ ਗਿਆ।
ਜਾਂਚਕਰਤਾਵਾਂਦਾ ਮੰਨਣਾ ਹੈ ਕਿ ਦੋਵੇਂ ਯੌਨ ਸ਼ੋਸ਼ਣ ਇੱਕ ਹੀ ਵਿਅਕਤੀ ਵੱਲੋਂ ਕੀਤੇ ਗਏ ਹਨ।
ਪੁਲਿਸ ਨੇ ਸ਼ੱਕੀ ਦੇ ਹੁਲੀਏ ਬਾਰੇ ਦੱਸਿਆ ਕਿ ਉਹ ਕਰੀਬ ਛੇ ਫੁੱਟ ਲੰਬਾ, ਭਾਰੀ ਸਰੀਰ ਵਾਲਾ ਅਤੇ ਛੋਟੀ ਕਾਲੀ ਦਾੜੀ ਵਾਲਾ ਹੈ। ਆਖਰੀ ਵਾਰ ਉਸ ਨੂੰ ਕਾਲੀ ਟੋਪੀ, ਸਲੇਟੀ ਹੁਡੀ ਅਤੇ ਡੂੰਘੇ ਰੰਗ ਦੀ ਪੈਂਟ ਪਹਿਨੇ ਵੇਖਿਆ ਗਿਆ ਸੀ। ਜੇਕਰ ਕਿਸੇ ਕੋਲ ਵੀ ਜਾਣਕਾਰੀ ਹੋਵੇ ਤਾਂ 416-808-4300 ਜਾਂ ਕ੍ਰਾਈਮ ਸਟਾਪਰਸ `ਤੇ ਗੁਪਤ ਰੂਪ ਵਲੋਂ ਸੰਪਰਕ ਕਰ ਸਕਦਾ ਹੈ।