ਨਵੀਂ ਦਿੱਲੀ, 11 ਮਾਰਚ (ਪੋਸਟ ਬਿਊਰੋ): ਐੱਚਸੀਐਲ ਗਰੁੱਪ ਦੇ ਸੰਸਥਾਪਕ ਸਿ਼ਵ ਨਾਡਾਰ ਨੇ ਹਾਲ ਹੀ ਵਿੱਚ ਕੰਪਨੀ ਵਿੱਚ 47% ਹਿੱਸੇਦਾਰੀ ਆਪਣੀ ਬੇਟੀ ਰੌਸ਼ਨੀ ਨਾਡਾਰ ਮਲਹੋਤਰਾ ਨੂੰ ਤਬਦੀਲ ਕਰ ਦਿੱਤੀ ਹੈ। 'ਬਲੂਮਬਰਗ ਬਿਲੀਨੇਅਰਜ਼ ਇੰਡੈਕਸ' ਅਨੁਸਾਰ, ਰੌਸ਼ਨੀ ਹੁਣ 3.13 ਲੱਖ ਕਰੋੜ ਰੁਪਏ ਦੀ ਕੁੱਲ ਜਾਇਦਾਦ ਦੇ ਨਾਲ ਤੀਜੀ ਸਭ ਤੋਂ ਅਮੀਰ ਭਾਰਤੀ ਬਣ ਗਏ ਹਨ। ਸਿਰਫ਼ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਕੋਲ ਹੀ ਉਨ੍ਹਾਂ ਤੋਂ ਵੱਧ ਦੌਲਤ ਹੈ।
ਰੌਸ਼ਨੀ ਤੋਂ ਪਹਿਲਾਂ, ਉਨ੍ਹਾਂ ਦੇ ਪਿਤਾ ਸਿ਼ਵ ਨਾਡਾਰ ਭਾਰਤ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ। ਉਨ੍ਹਾਂ ਦੀ ਅਗਵਾਈ ਵਾਲੀ ਐੱਚਸੀਐਲ ਤਕਨਾਲੋਜੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਆਈਟੀ ਕੰਪਨੀ ਹੈ। ਇਸਦਾ ਮਾਰਕੀਟ ਕੈਪ 4.20 ਲੱਖ ਕਰੋੜ ਰੁਪਏ ਹੈ। ਹੁਣ ਇਸ ਵਿੱਚ ਅੱਧੇ ਤੋਂ ਵੱਧ ਹਿੱਸੇਦਾਰੀ ਸਿ਼ਵ ਨਾਡਾਰ ਦੀ ਬੇਟੀ ਕੋਲ ਹੈ।
ਰੌਸ਼ਨੀ ਨੇ ਯੂਕੇ ਦੀ ਨੌਰਥਵੈਸਟਰਨ ਯੂਨੀਵਰਸਿਟੀ ਤੋਂ ਕੰਮਿਊਨਿਟੀਕੇਸ਼ਨ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਨੇ ਕੈਲੋਗ ਸਕੂਲ ਆਫ਼ ਮੈਨੇਜਮੈਂਟ ਤੋਂ ਐੱਮਬੀਏ ਵੀ ਕੀਤੀ ਹੈ। ਰੌਸ਼ਨੀ ਨੇ ਆਪਣਾ ਕਰੀਅਰ ਬ੍ਰਿਟੇਨ ਦੇ ਸਕਾਈ ਨਿਊਜ਼ ਵਿੱਚ ਇੱਕ ਨਿਰਮਾਤਾ ਵਜੋਂ ਸ਼ੁਰੂ ਕੀਤਾ।