ਟੋਰਾਂਟੋ, 5 ਮਾਰਚ (ਪੋਸਟ ਬਿਊਰੋ): ਵੀਕਐਂਡ `ਤੇ ਵਿਕਟੋਰੀਆ ਪਾਰਕ ਸਬਵੇ ਸਟੇਸ਼ਨ `ਤੇ ਦੋ ਨਾਬਾਲਿਗਾਂ ਸਮੇਤ ਤਿੰਨ `ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਦੋਸ਼ ਲਾਏ ਗਏ ਹਨ। ਟੋਰਾਂਟੋ ਪੁਲਿਸ ਨੇ ਦੱਸਿਆ ਕਿ 1 ਮਾਰਚ ਦੀ ਸ਼ਾਮ ਨੂੰ ਟੀਟੀਸੀ ਸਟੇਸ਼ਨ ਦੇ ਬੱਸ ਬੇਅ ਖੇਤਰ ਵਿੱਚ ਚਾਰ ਲੋਕਾਂ ਦੇ ਵਿਚਾਲੇ ਲੜਾਈ ਹੋਈ ਸੀ। ਝਗੜੇ ਦੌਰਾਨ 44 ਸਾਲਾ ਵਿਅਕਤੀ ਦੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਹਮਲੇ ਤੋਂ ਬਾਅਦ ਤਿੰਨ ਮੁਲਜ਼ਮ ਘਟਨਾ ਸਥਾਨ ਤੋਂ ਭੱਜ ਗਏ। ਜਾਂਚ ਤੋਂ ਬਾਅਦ 15 ਸਾਲ, 16 ਸਾਲ ਤੇ ਇੱਕ 18 ਸਾਲ ਦੇ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨਾਂ ਉੱਤੇ ਗੰਭੀਰ ਹਮਲਾ, ਹਥਿਆਰ ਨਾਲ ਹਮਲਾ, ਖ਼ਤਰਨਾਕ ਉਦੇਸ਼ ਲਈ ਹਥਿਆਰ ਰੱਖਣ ਦੇ ਚਾਰਜ ਲੱਗੇ ਹਨ।