Welcome to Canadian Punjabi Post
Follow us on

15

January 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਨਵੇਂ ਸਾਲ ਦੇ ਸਵਾਗਤ ਦੀ ਖੁਸ਼ੀ ਵਿਚ ਟੀਪੀਏਆਰ ਕਲੱਬ ਨੇ ਸਲਾਨਾ ਡਿਨਰ ਸਮਾਗ਼ਮ ਕਰਵਾਇਆ

January 13, 2025 09:28 PM

-ਐੱਮ.ਪੀ. ਮਨਿੰਦਰ ਸਿੱਧੂ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਪੀਡੀਐੱਸਬੀ ਦੇ ਵਾਈਸ ਚੇਅਰ ਸਤਪਾਲ ਜੌਹਲ ਨੇ ਕੀਤੀ ਸ਼ਿਰਕਤ
ਬਰੈਂਪਟਨ, 13 ਜਨਵਰੀ (ਡਾ. ਝੰਡ): ਪਿਛਲੇ ਇੱਕ ਦਹਾਕੇ ਤੋਂ ਵਧੀਕ ਸਰਗ਼ਰਮ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਨੇ ਲੰਘੇ ਸ਼ਨੀਵਾਰ 11 ਜਨਵਰੀ ਨੂੰ ‘ਗਰੇਟਰ ਟੋਰਾਂਟੋ ਮਾਰਗੇਜ’ (ਜੀਟੀਐੱਮ) ਆਫ਼ਿਸ ਦੇ ਪਿਛਲੇ ਹਾਲ ਵਿੱਚ ਨਵੇਂ ਸਾਲ ਨੂੰ ਹਾਰਦਿਕ ਜੀ-ਆਇਆਂ ਕਹਿੰਦਿਆਂ ਹੋਇਆਂ ਆਪਣਾ ਸਲਾਨਾ ਡਿਨਰ ਸਮਾਗ਼ਮ ਪੂਰੇ ਜੋਸ਼ ਤੇ ਉਤਸਾਹ ਨਾਲ ਮਨਾਇਆ। ਇਸ ਮੌਕੇ ਬਰੈਂਪਟਨ ਈਸਟ ਦੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸੰਧੂ, ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ ਚੇਅਰ ਸਤਪਾਲ ਸਿੰਘ ਜੌਹਲ ਨੇ ਵਿਸ਼ੇਸ਼ ਤੌਰ ‘ਤੇ ਇਸਸਮਾਗ਼ਮ ਵਿੱਚ ਸ਼ਾਮਲ ਹੋ ਕੇ ਕਲੱਬ ਦੇ ਮੈਂਬਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ।

  
ਸਮਾਗ਼ਮ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਸਾਲ 2024 ਦੌਰਾਨ ਕਲੱਬ ਦੇ ਮੈਂਬਰਾਂ ਦੀਆਂ ਪ੍ਰਾਪਤੀਆਂ ਉੱਪਰ ਗੌਰਵ ਮਹਿਸੂਸ ਕੀਤਾ ਗਿਆ ਅਤੇ ਅੱਗੋਂ ਹੋਰ ਵਧੇਰੇ ਜੋਸ਼ ਨਾਲ ਮਿਹਨਤ ਕਰਕੇ ਅੱਗੇ ਵੱਧਣ ਦੀ ਆਸ ਪ੍ਰਗਟਾਈ ਗਈ। ਇਸ ਦੌਰਾਨ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਤੇ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ‘ਆਇਰਨਮੈਨ ਹਰਜੀਤ ਸਿੰਘ, ‘ਹਾਫ਼-ਆਇਰਨਮੈਨ ਕੁਲਦੀਪ ਸਿੰਘ ਗਰੇਵਾਲ, ਮੈਰਾਥਨ ਦੌੜਾਕਾਂ ਧਿਆਨ ਸਿੰਘ ਸੋਹਲ ਤੇ ਜੱਸੀ ਧਾਲੀਵਾਲ ਨੂੰ ਟੀਪੀਏਆਰ ਕਲੱਬ ਵੱਲੋਂ ਸ਼ਾਨਦਾਰ ਟਰਾਫ਼ੀਆਂ, ਟੀ-ਸ਼ਰਟਾਂ ਤੇ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿੱਚ ਮਨਿੰਦਰ ਸਿੱਧੂ ਨੇ ਕਿਹਾ ਕਿ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਪ੍ਰਧਾਨ ਹਰਭਜਨ ਸਿੰਘ ਗਿੱਲ ਦੀ ਯੋਗ ਅਗਵਾਈ ਵਿਚ ਇਹ ਕਲੱਬ ਨਵੀਆਂ ਪੁਲਾਂਘਾ ਪੁੱਟ ਰਹੀ ਹੈ ਅਤੇ ਇਸ ਦੇ ਮੈਂਬਰ ਵੱਖ-ਵੱਖ ਕੌਮੀ ਅਤੇ ਵਿਸ਼ਵ-ਪੱਧਰੀ ਦੌੜਾਂ ਤੇ ਟਰੈੱਥਲੋਨ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਨਵੇਂ ਸਾਲ ਦੀ ਵਧਾਈਦਿੰਦਿਆਂ ਐੱਮਪੀਪੀ ਅਮਰਜੋਤ ਸੰਧੂ ਨੇ ਕਿਹਾ ਕਿ ਪਿਛਲੇ ਸਾਲ 2024 ਵਿਚ ਕਲੱਬ ਦੇ ਮੈਂਬਰਾਂ ਨੇ ਬਹੁਤ ਵਧੀਆ ਪ੍ਰਾਪਤੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਸਾਲ 2025 ਵਿਚ ਉਹ ਹੋਰ ਵੀ ਉਚੇਰੀਆ ਮੰਜ਼ਲਾਂ ਤੈਅ ਕਰਨਗੇ।

  
ਬਰੈਂਪਟਨ ਸਿਟੀ ਕੌਸਲ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਦਾ ਇਸ ਮੌਕੇ ਕਹਿਣਾ ਸੀ ਕਿ ਬਰੈਂਪਟਨ ਦੀ ਇਹ ਕਲੱਬ ਆਪਣੀਆਂ ਸਰਗ਼ਰਮੀਆਂ ਨਾਲ ਸਿਹਤ ਆਰੋਗਤਾ ਦਾ ਬਹੁਤ ਵਧੀਆ ਸੁਨੇਹਾ ਦੇ ਰਹੀ ਹੈ। ਉਨ੍ਹਾਂ ਬਰੈਂਪਟਨ ਸਿਟੀ ਵੱਲੋਂ ਕਲੱਬ ਨੂੰ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਕਲੱਬ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਪਰ ਮੁਬਾਰਕਬਾਦਦਿੰਦਿਆਂ ਹੋਇਆਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ ਚੇਅਰ ਸਤਪਾਲ ਸਿੰਘ ਜੌਹਲ ਨੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਵਿੱਚ ਇਸ ਕਲੱਬ ਨੇ ਵੱਖ-ਵੱਖ ਈਵੈਂਟਾਂ ਵਿਚ ਭਾਗ ਲੈ ਕੇ ਆਪਣਾ ਤੇ ਬਰੈਂਪਟਨ ਸਿਟੀ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਭਵਿੱਖ ਵਿਚ ਇਹ ਕਲੱਬ ਹੋਰ ਵਧੇਰੇ ਤਰੱਕੀਆਂ ਕਰੇਗੀ।

  
ਇਸ ਤੋਂ ਪਹਿਲਾਂ ਕਲੱਬ ਦੇ ਮੈਂਬਰ ਡਾ. ਸੁਖਦੇਵ ਸਿੰਘ ਨੇ ਆਪਣੇ ਸੰਬੋਧਨ ਵਿੱਚ ਟੀਪੀਏਆਰ ਕਲੱਬ ਦੇ ਇਤਿਹਾਸ, ਇਸ ਦੀਆਂ ਵੱਖ-ਵੱਖ ਸਰਗ਼ਰਮੀਆਂ ਤੇ ਪ੍ਰਾਪਤੀਆਂ ਬਾਰੇ ਸੰਖੇਪ ਜ਼ਿਕਰ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਹ ਕਲੱਬ ਭਵਿੱਖ ਵਿੱਚ ਹੋਰ ਬੁਲੰਦੀਆਂ ਛੋਹੇਗੀ। ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਇੰਜੀ. ਈਸ਼ਰ ਸਿੰਘ ਨੇਸਮੂਹ ਮੈਂਬਰਾਂ ਨੂੰ ਆਸ਼ੀਰਵਾਦ ਦਿੰਦਿਆਂ ਹੋਇਆਂ ਜਿੱਥੇ ਪਿਛਲੇ ਸਾਲ 2024 ਦੌਰਾਨ ਹੋਈਆਂ ਪ੍ਰਾਪਤੀਆਂ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ, ਉੱਥੇ ਉਨ੍ਹਾਂ ਨੇ ਇਸ ਸਾਲ 2025 ਲਈ ਕਲੱਬ ਦੀ ਚੜ੍ਹਦੀ ਕਲਾ ਦੀ ਵੀ ਕਾਮਨਾ ਕੀਤੀ। ਕਲੱਬ ਦੇ ਸਰਗ਼ਰਮ ਮੈਂਬਰ ਮਨਜੀਤ ਸਿੰਘ ਨੌਟਾ ਵੱਲੋਂ ਕਲੱਬ ਨੂੰ ਸਪਾਂਸਰਾਂ ਵੱਲੋਂ ਸਮੇਂ-ਸਮੇਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।
ਅਖ਼ੀਰ ਵਿੱਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੇ ਸੀਨੀਅਰ ਮੈਂਬਰ ਪਰਮਿੰਦਰ ਸਿੰਘ ਵੱਲੋਂ ਆਏ ਮਹਿਮਾਨਾਂ, ਸਮੂਹ ਮੈਂਬਰਾਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗ਼ਮ ਦੀ ਸਮੁੱਚੀ ਕਾਰਵਾਈ ਕਲੱਬ ਦੇ ਬੁਲਾਰੇ ਗੈਰੀ ਗਰੇਵਾਲ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਸਨੈਕਸ, ਚਾਹ-ਕਾਫ਼ੀ ਤੇ ਪਾਣੀ-ਧਾਣੀ ਦਾ ਸਿਲਸਿਲਾ ਨਿਰੰਤਰ ਚੱਲਦਾ ਰਿਹਾ। ਅਖ਼ੀਰ ਵਿੱਚ ਸਾਰਿਆਂ ਨੇ ਮਿਲ ਕੇ ਰਾਤ ਦੇ ਖਾਣੇ ਦਾ ਭਰਪੂਰ ਅਨੰਦ ਮਾਣਿਆਂ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਂਟਾਰੀਓ ਵਿਚ ‘ਅਰਲੀ ਲਰਨਿੰਗ ਤੇ ਚਾਈਲਡ ਕੇਅਰ’ ਤਹਿਤ ਚਾਈਲਡਕੇਅਰ ਫ਼ੀਸ ਘੱਟ ਕੇ 22 ਡਾਲਰ ਪ੍ਰਤੀ ਦਿਨ ਹੋ ਜਾਵੇਗੀ : ਸੋਨੀਆ ਸਿੱਧੂ ਟਰੰਪ ਦੇ ਟੈਰਿਫ ਨਾਲ ਓਂਟਾਰੀਓ `ਚ 5 ਲੱਖ ਨੌਕਰੀਆਂ ਖਤਮ ਹੋ ਸਕਦੀਆਂ ਹਨ : ਫੋਰਡ ਟੋਰਾਂਟੋ ਸਟਾਫ ਨੇ ਸਿਟੀ ਬਿਲਡਿੰਗ ਲੇਵੀ ਸਮੇਤ 6.9 ਫ਼ੀਸਦੀ ਟੈਕਸ ਵਾਧੇ ਦਾ ਰੱਖਿਆ ਪ੍ਰਸਤਾਵ ਟੋਰਾਂਟੋ ਪੁਲਿਸ ਨੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਈ ਨਵੀਂ ਟੋਅ-ਟਰੱਕ ਟਾਸਕ ਫੋਰਸ ਹਾਦਸੇ ਦੌਰਾਨ 13 ਸਾਲਾ ਸਾਈਕਲ ਚਾਲਕ ਦੀ ਮੌਤ ਦੇ ਮਾਮਲੇ `ਚ ਅਜਾਕਸ ਦੀ ਔਰਤ `ਤੇ ਲੱਗੇ ਚਾਰਜਿਜ਼ ਵੁਡਬਾਈਨ ਬੀਚ ਨੇੜੇ ਕਿਊਬਕ ਦੇ ਵਿਅਕਤੀ ਦੇ ਕਤਲ ਦੇ ਮਾਮਲੇ `ਚ 3 ਲੋਕਾਂ `ਤੇ ਚਾਰਜਿਜ਼ ਨਾਰਥ ਯਾਰਕ ਵਿੱਚ ਚਾਕੂ ਦੇ ਹਮਲੇ ਨਾਲ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਟਰੰਪ ਦੇ ਟੈਰਿਫ ਖਤਰੇ ਦੇ ਚਲਦੇ ਓਂਟਾਰੀਓ ਨੇ ਸਰਹੱਦ ਮਜ਼ਬੂਤ ਕਰਨ ਦੀ ਮੁਹਿੰਮ ਕੀਤੀ ਸ਼ੁਰੂ ਨਾਰਥ ਯਾਰਕ ਵਿੱਚ ਲੁਟੇਰਿਆਂ ਦੀ ਭਾਲ ਦੌਰਾਨ ਟੋਰਾਂਟੋ ਪੁਲਿਸ ਅਧਿਕਾਰੀ ਜ਼ਖ਼ਮੀ ਟੋਰਾਂਟੋ ਪੀਅਰਸਨ ਏਅਰਪੋਰਟ ਨੇੜੇ ਲੱਗੀ ਅੱਗ, ਆਵਾਜਾਈ `ਤੇ ਕੋਈ ਅਸਰ ਨਹੀਂ