Welcome to Canadian Punjabi Post
Follow us on

13

March 2025
 
ਕੈਨੇਡਾ

ਵਧਦੀ ਨਫ਼ਰਤ ਤੇ ਕੱਟੜਤਾ ਕਾਰਨ 'ਨੈਵਰ ਅਗੇਨ’ ਦੀ ਧਾਰਨਾ ਪੈ ਰਹੀ ਕਮਜ਼ੋਰ : ਟਰੂਡੋ

January 29, 2025 05:59 AM

-ਵਾਰਸਾ ਵਿਚ ਨਾਜ਼ੀ ਡੈੱਥ ਕੈਂਪ ਤੋਂ ਮੁਕਤੀ ਦੀ 80ਵੀਂ ਵਰ੍ਹੇਗੰਢ ਮੌਕੇ ਕੀਤੀ ਸ਼ਿਰਕਤ
ਵਾਰਸਾ, 29 ਜਨਵਰੀ (ਪੋਸਟ ਬਿਊਰੋ): ਇਹ ਧਾਰਨਾ ਕਿ ‘ਦੁਬਾਰਾ ਕਦੇ ਨਹੀਂ’ (ਨੈਵਰ ਅਗੇਨ) ਦੁਨੀਆਂ ਹੋਲੋਕਾਸਟ ਵਰਗੀ ਕਿਸੇ ਚੀਜ਼ ਨੂੰ ਵਾਪਰਨ ਦੀ ਇਜਾਜ਼ਤ ਨਹੀਂ ਦੇਵੇਗੀ, ਮਹਿਸੂਸ ਹੁੰਦਾ ਹੈ ਕਿ ਇਹ ਕਮਜ਼ੋਰ ਪੈ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਮੰਗਲਵਾਰ ਨੂੰ ਕੀਤਾ। ਉਹ ਪੋਲੈਂਡ ਦੇ ਵਾਰਸਾ ਵਿੱਚ ਬਦਨਾਮ ਨਾਜ਼ੀ ਡੈੱਥ ਕੈਂਪ ਆਸ਼ਵਿਟਜ਼ ਦੀ ਮੁਕਤੀ ਦੀ 80ਵੀਂ ਵਰ੍ਹੇਗੰਢ ਮੌਕੇ ਲਈ ਦਰਜਨਾਂ ਹੋਰ ਵਿਸ਼ਵ ਨੇਤਾਵਾਂ `ਚ ਸ਼ਾਮਿਲ ਹੋਣ ਦੇ ਦੂਜੇ ਦਿਨ ਮਿਲੇ।
ਸਮਾਰੋਹ ਵਿੱਚ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਬਚਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਗੱਲ ਕੀਤੀ, ਜੋ ਕਹਿੰਦੇ ਹਨ ਕਿ ਉਹ ਖੁਸ਼ ਹਨ ਕਿ ਉਨ੍ਹਾਂ ਦੇ ਦਾਦਾ-ਦਾਦੀ ਯਹੂਦੀ-ਵਿਰੋਧ ਅਤੇ ਨਫ਼ਰਤ ਭਰੀਆਂ ਵਿਚਾਰਧਾਰਾਵਾਂ ਦੇ ਵਿਸ਼ਵਵਿਆਪੀ ਪੁਨਰ-ਉਥਾਨ ਨੂੰ ਦੇਖਣ ਲਈ ਸਾਡੇ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਸ਼ਬਦ ਹਰ ਲੋਕਤੰਤਰ ਲਈ ਇੱਕ ‘ਚਮਕਦਾਰ ਲਾਲ’ “bright red” ਚਿਤਾਵਨੀ ਚਿੰਨ੍ਹ ਹਨ।
ਉਨ੍ਹਾਂ ਕਿਹਾ ਕਿ ਦੋ-ਸ਼ਬਦਾਂ ਦੀ ਸਹੁੰ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ, ਜੋ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਦੇ ਤੌਰ 'ਤੇ ਹੋਲੋਕਾਸਟ - 'ਦੁਬਾਰਾ ਕਦੇ ਨਹੀਂ’ ਦੀ ਭਿਆਨਕਤਾ ਨੂੰ ਦੇਖਣ ਤੋਂ ਬਾਅਦ ਚੁੱਕੀ ਸੀ। ਅਸੀਂ ਉਸ ਸਹੁੰ ‘ਚ ਅਸਫਲ ਨਹੀਂ ਹੋ ਸਕਦੇ।
ਟਰੂਡੋ ਨੇ ਕਿਹਾ ਕਿ ਯਹੂਦੀ-ਵਿਰੋਧ ਵਧ ਰਿਹਾ ਹੈ, ਖਾਸ ਕਰਕੇ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਾਸ ਦੇ ਬੇਰਹਿਮ ਅੱਤਵਾਦੀ ਹਮਲੇ ਤੋਂ ਬਾਅਦ।
ਟਰੂਡੋ ਨੇ ਕਿਹਾ ਜਦੋਂ ਉਹ ਪਹਿਲੀ ਵਾਰ 2017 ਵਿੱਚ ਪ੍ਰਧਾਨ ਮੰਤਰੀ ਵਜੋਂ ਆਸ਼ਵਿਟਜ਼ ਗਏ ਸਨ ਤਾਂ ਮਹਿਸੂਸ ਹੋਇਆ ਕਿ ਦੁਨੀਆ ਦੁਬਾਰਾ ਕਦੇ ਨਾ ਹੋਣ ਦੇ ਸਿਧਾਂਤ ‘ਤੇ ਅੜੀ ਹੋਈ ਸੀ। ਪਰ ਹੁਣ ਦੁਨੀਆ ਭਰ ਵਿੱਚ ਨਫ਼ਰਤ ਅਤੇ ਕੱਟੜਤਾ ਵਿੱਚ ਇੰਨੇ ਵਾਧੇ ਦੇ ਨਾਲ ਲੋਕ ਉਨ੍ਹਾਂ ਨੂੰ ਦੱਸ ਰਹੇ ਹਨ ਕਿ ਇਹ ਥੋੜਾ ਜਿਹਾ ਤਿਲਕ ਰਿਹਾ ਹੈ।
ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਕਿਹਾ ਕਿ ਯੂਰਪ ਵਿੱਚ ਸੱਜੇ-ਪੱਖੀ ਰਾਜਨੀਤਿਕ ਪਾਰਟੀਆਂ ਦੇ ਉਭਾਰ ਬਾਰੇ ਵੀ ਖ਼ਤਰੇ ਦੀਆਂ ਘੰਟੀਆਂ ਵੱਜਣੀਆਂ ਚਾਹੀਦੀਆਂ ਹਨ, ਜਿਸ ਵਿੱਚ ਅਲਟਰਨੇਟਿਵ ਫਾਰ ਜਰਮਨੀ ਵੀ ਸ਼ਾਮਲ ਹੈ, ਇੱਕ ਸੱਜੇ-ਪੱਖੀ ਪ੍ਰਵਾਸੀ ਵਿਰੋਧੀ ਪਾਰਟੀ ਜੋ ਇਸ ਸਮੇਂ ਉਸ ਦੇਸ਼ ਦੀਆਂ ਚੋਣਾਂ ਵਿੱਚ ਦੂਜੇ ਸਥਾਨ 'ਤੇ ਹੈ। ਸਮੱਸਿਆ ਇਹ ਹੈ ਕਿ ਸਾਡੇ ਕੋਲ ਯੂਰਪ ਵਿੱਚ ਅਜਿਹੇ ਸਿਆਸਤਦਾਨ ਹਨ ਅਤੇ ਉਹ ਸ਼ਕਤੀ ਪ੍ਰਾਪਤ ਕਰ ਰਹੇ ਹਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਏਬਾਟਸਫੋਰਡ ਵਿੱਚ ਪਿਕਅਪ ਟਰੱਕ ਟੈਲੀਫੋਨ ਪੋਲ ਨਾਲ ਟਕਰਾਇਆ, 2 ਲੋਕਾਂ ਦੀ ਮੌਤ ਮੈਨੀਟੋਬਾ ਸਰਕਾਰ ਛੂਤ ਦੀਆਂ ਬੀਮਾਰੀਆਂ ਵਾਲੇ ਲੋਕਾਂ ਲਈ ਜੇਲ੍ਹਾਂ ਦੀ ਵਰਤੋਂ ਬੰਦ ਕਰਨ ਦੀ ਬਣਾ ਰਹੀ ਹੈ ਯੋਜਨਾ ਸੁਰੱਖਿਆ ਦੇ ਮੱਦੇਨਜ਼ਰ ਕੈਲਗਰੀ ਹਵਾਈ ਅੱਡੇ ਤੋਂ ਓਟਵਾ ਜਾਣ ਵਾਲੀ ਉਡਾਨ ਰੱਦ ਪੁਲਿਸ ਨੇ ਓਵਰਸਪੀਡ ਗੱਡੀ ਚਲਾਉਣ ਵਾਲੇ ਤਿੰਨ ਕੀਤੇ ਗ੍ਰਿਫ਼ਤਾਰ ਨਕਲੀ ਨੋਟਾਂ ਨਾਲ ਸ਼ਾਪਿੰਗ ਕਰਨ ਵਾਲੀ ਔਰਤ ਦੀ ਭਾਲ ਕਰ ਰਹੀ ਪੁਲਿਸ ਵੇਨਿਅਰ ਅਗਨੀਕਾਂਡ ਵਿੱਚ ਸ਼ੱਕੀ ਵਿਅਕਤੀ ਦੀ ਭਾਲ `ਚ ਲੱਗੀ ਓਟਵਾ ਪੁਲਿਸ ਮਾਰਕ ਕਾਰਨੀ ਭਲਕੇ ਪ੍ਰਧਾਨ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ ਹਾਈਵੇ 417 `ਤੇ ਓਵਰਪਾਸ ਨਾਲ ਟਕਰਾਇਆ ਟਰੱਕ, ਚਾਲਕ `ਤੇ ਮਾਮਲਾ ਦਰਜ ਬਾਇਵਾਰਡ ਮਾਰਕੀਟ ਵਿੱਚ ਡੰਸ ਫੇਮਸ ਡੇਲੀ 23 ਮਾਰਚ ਨੂੰ ਹੋ ਜਾਵੇਗਾ ਬੰਦ ਜਿੰਨਾ ਲੋਕ ਮੈਨੂੰ ਚਾਹੁੰਦੇ ਹਨ, ਉਸ ਤੋਂ ਜਿ਼ਆਦਾ ਕਰਕੇ ਦਿਖਾਵਾਂਗਾ : ਕਾਰਨੀ