-ਪਿਛਲੇ ਸਾਲ ਗੋਲੀ ਲੱਗਣ ਤੋਂ ਟਰੰਪ ਨੂੰ ਬਚਾਇਆ ਸੀ
ਵਾਸਿ਼ੰਗਟਨ, 23 ਜਨਵਰੀ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਨ ਕੁਰਨ ਨੂੰ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਵਜੋਂ ਚੁਣਿਆ ਹੈ। ਟਰੰਪ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਪੈਨਸਿਲਵੇਨੀਆ ਵਿੱਚ ਟਰੰਪ 'ਤੇ ਹੋਏ ਘਾਤਕ ਹਮਲੇ ਦੌਰਾਨ ਸੀਨ ਕੁਰਨ ਨੇ ਸੁਰੱਖਿਆ ਟੀਮ ਦੀ ਅਗਵਾਈ ਕੀਤੀ ਸੀ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਸੀਨ ਇੱਕ ਮਹਾਨ ਦੇਸ਼ ਭਗਤ ਹਨ। ਉਸਨੇ ਪਿਛਲੇ ਕੁਝ ਸਾਲਾਂ ਤੋਂ ਮੇਰੇ ਪਰਿਵਾਰ ਦੀ ਰੱਖਿਆ ਕੀਤੀ ਹੈ। ਸੀਨ ਨੇ ਪੈਨਸਿਲਵੇਨੀਆ ਵਿੱਚ ਇੱਕ ਕਾਤਲ ਦੀ ਗੋਲੀ ਤੋਂ ਮੇਰੀ ਜਾਨ ਬਚਾਉਣ ਲਈ ਆਪਣੀ ਜਾਨ ਜ਼ੋਖਮ ਵਿੱਚ ਪਾ ਦਿੱਤੀ। ਉਨ੍ਹਾਂ ਨੇ ਨਿਡਰਤਾ ਅਤੇ ਹਿੰਮਤ ਦਿਖਾਈ।
ਅਮਰੀਕੀ ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸੀਨ ਕਰਨ ਸੀਕ੍ਰੇਟ ਸਰਵਿਸ ਨੂੰ ਪਹਿਲਾਂ ਨਾਲੋਂ ਵੀ ਮਜ਼ਬੂਤ ਬਣਾਉਣਗੇ।
ਸ਼ੀਨ ਕਰਨ ਨਿਊਯਾਰਕ ਦੇ ਰਗਿਣ ਵਾਲੇ ਹਨ। ਉਨ੍ਹਾਂ ਨੇ ਆਪਣਾ ਕਰੀਅਰ ਸੀਕ੍ਰੇਟ ਸਰਵਿਸ ਦੇ ਨੇਵਾਰਕ ਫੀਲਡ ਆਫਿਸ ਵਿੱਚ ਇੱਕ ਵਿਸ਼ੇਸ਼ ਏਜੰਟ ਵਜੋਂ ਸ਼ੁਰੂ ਕੀਤਾ। ਕਰਨ ਨਾਲ ਕੰਮ ਕਰਨ ਵਾਲੇ ਸਾਬਕਾ ਏਜੰਟ ਜੋਨਾਥਨ ਵੈਕਰੋ ਅਨੁਸਾਰ, ਕਰਨ ਨੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵਿਸ਼ੇਸ਼ ਵਿਭਾਗ ਵਿੱਚ ਵੀ ਕੰਮ ਕੀਤਾ ਹੈ।