Welcome to Canadian Punjabi Post
Follow us on

23

January 2025
ਬ੍ਰੈਕਿੰਗ ਖ਼ਬਰਾਂ :
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਲੁਧਿਆਣਾ `ਚ ਪੀੜਤ ਪਰਿਵਾਰ ਨਾਲ ਮੁਲਾਕਾਤਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਅਗਨੀਵੀਰ ਡਿਊਟੀ ਦੌਰਾਨ ਹੋਇਆ ਸ਼ਹੀਦਡਰਿੱਲ ਅਫਸਰ ਵਾਸਤੇ 50,000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰਪੰਜਾਬ ਦੀ 'ਧੀ ਅਣਮੁੱਲੀ ਦਾਤ' ਪਹਿਲਕਦਮੀ ਨੂੰ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪੱਧਰ 'ਤੇ ਮਾਨਤਾ ਹਾਸਿਲ : ਡਾ. ਬਲਜੀਤ ਕੌਰਟਰੰਪ ਨੇ ਸੀਨ ਕਰਨ ਨੂੰ ਯੂਐੱਸ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਬਣਾਇਆਟਰੰਪ ਨੇ ਕਿਹਾ- ਮੈਂ ਬਾਇਡਨ ਵਾਂਗ ਆਪਣੇ ਲੋਕਾਂ ਨੂੰ ਮੁਆਫ਼ ਨਹੀਂ ਕੀਤਾ, ਅਸੀਂ ਬਹੁਤ ਤਕਲੀਫਾਂ ਝੱਲੀਆਂਟਰੰਪ ਨੇ ਕੀਤਾ ਐਲਾਨ- ਐੱਚ1ਬੀ ਵੀਜ਼ਾ ਨਹੀਂ ਹੋਵੇਗਾ ਬੰਦਟਰੰਪ ਸਰਕਾਰ ਦੇ ਪਹਿਲੇ ਦਿਨ 308 ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫ਼ਤਾਰ, ਕਤਲ, ਬਲਾਤਕਾਰ, ਅਗਵਾ ਦੇ ਲੱਗੇ ਦੋਸ਼
 
ਅੰਤਰਰਾਸ਼ਟਰੀ

ਟਰੰਪ ਨੇ ਕੀਤਾ ਐਲਾਨ- ਐੱਚ1ਬੀ ਵੀਜ਼ਾ ਨਹੀਂ ਹੋਵੇਗਾ ਬੰਦ

January 23, 2025 03:26 AM

-ਅਗਲੇ ਮਹੀਨੇ ਹੋ ਸਕਦੀ ਹੈ ਮੋਦੀ-ਟਰੰਪ ਦੀ ਮੁਲਾਕਾਤ
ਵਾਸਿ਼ੰਗਟਨ, 23 ਜਨਵਰੀ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਐੱਚ-1ਬੀ ਵੀਜ਼ਾ 'ਤੇ ਭਾਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ। ਐੱਨਵਾਈਟੀ ਅਨੁਸਾਰ, ਟਰੰਪ ਨੇ ਕਿਹਾ ਕਿ ਇਨ੍ਹਾਂ ਵੀਜਿ਼ਆਂ ਨੂੰ ਬੰਦ ਨਹੀਂ ਕੀਤਾ ਜਾਵੇਗਾ। ਅਮਰੀਕਾ ਨੂੰ ਪ੍ਰਤਿਭਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਇੰਜੀਨੀਅਰਾਂ ਦੀ ਹੀ ਲੋੜ ਨਹੀਂ ਹੈ, ਸਗੋਂ ਹੋਰ ਨੌਕਰੀਆਂ ਲਈ ਵੀ ਵਧੀਆ ਪੇਸ਼ੇਵਰਾਂ ਨੂੰ ਆਉਣਾ ਚਾਹੀਦਾ ਹੈ। ਉਹ ਅਮਰੀਕੀਆਂ ਨੂੰ ਵੀ ਸਿਖਲਾਈ ਦੇਣਗੇ।
ਜਦੋਂ ਐੱਚ-1ਬੀ 'ਤੇ ਚੱਲ ਰਹੀ ਬਹਿਸ ਬਾਰੇ ਪੁੱਛਿਆ ਗਿਆ ਤਾਂ ਟਰੰਪ ਨੇ ਕਿਹਾ ਕਿ ਮੈਂ ਪੱਖ ਅਤੇ ਵਿਰੋਧ ਦੀਆਂ ਦਲੀਲਾਂ ਨਾਲ ਸਹਿਮਤ ਹਾਂ। ਅਮਰੀਕਾ ਨੂੰ ਇਸ ਸਮੇਂ ਜਿਸ ਪ੍ਰਤਿਭਾ ਦੀ ਲੋੜ ਹੈ, ਉਹ ਇਸ ਵੀਜ਼ਾ ਪ੍ਰੋਗਰਾਮ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਮਰੀਕਾ ਵਿੱਚ ਇਹ ਉੱਚ ਹੁਨਰਮੰਦ ਵੀਜ਼ਾ ਪ੍ਰਾਪਤ ਕਰਨ ਵਿੱਚ ਭਾਰਤੀ ਪਹਿਲੇ ਨੰਬਰ 'ਤੇ ਹਨ। 2024 ਵਿੱਚ ਜਾਰੀ ਕੀਤੇ ਗਏ ਕੁੱਲ 2 ਲੱਖ 80 ਹਜ਼ਾਰ ਐੱਚ-1ਬੀ ਵੀਜ਼ਾ ਵਿੱਚੋਂ, ਲਗਭਗ 2 ਲੱਖ ਵੀਜ਼ੇ ਭਾਰਤੀਆਂ ਨੂੰ ਦਿੱਤੇ ਗਏ ਸਨ।
ਇਸ ਦੇ ਨਾਲ ਹੀ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਅਗਲੇ ਮਹੀਨੇ ਵਾਸਿ਼ੰਗਟਨ ਵਿੱਚ ਮੁਲਾਕਾਤ ਕਰ ਸਕਦੇ ਹਨ। ਇੱਕ ਰਿਪੋਰਟ ਅਨੁਸਾਰ, ਭਾਰਤ ਅਤੇ ਅਮਰੀਕਾ ਦੇ ਡਿਪਲੋਮੈਟਾਂ ਨੇ ਇਸ ਲਈ ਦੁਵੱਲੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਟਰੰਪ ਨੇ ਸੀਨ ਕਰਨ ਨੂੰ ਯੂਐੱਸ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਬਣਾਇਆ ਟਰੰਪ ਨੇ ਕਿਹਾ- ਮੈਂ ਬਾਇਡਨ ਵਾਂਗ ਆਪਣੇ ਲੋਕਾਂ ਨੂੰ ਮੁਆਫ਼ ਨਹੀਂ ਕੀਤਾ, ਅਸੀਂ ਬਹੁਤ ਤਕਲੀਫਾਂ ਝੱਲੀਆਂ ਟਰੰਪ ਸਰਕਾਰ ਦੇ ਪਹਿਲੇ ਦਿਨ 308 ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫ਼ਤਾਰ, ਕਤਲ, ਬਲਾਤਕਾਰ, ਅਗਵਾ ਦੇ ਲੱਗੇ ਦੋਸ਼ ਰੂਪਰਟ ਮਰਡੋਕ ਦੇ ਅਖ਼ਬਾਰ ਨੇ ਪ੍ਰਿੰਸ ਹੈਰੀ ਤੋਂ ਮੰਗੀ ਮੁਆਫ਼ੀ: ਅਦਾਲਤ ਤੋਂ ਬਾਹਰ ਸਮਝੌਤਾ ਜੈਸ਼ੰਕਰ ਨੇ ਕਿਹਾ- ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਵਾਪਸੀ ਲਈ ਤਿਆਰ, 18 ਹਜ਼ਾਰ ਭਾਰਤੀਆਂ ਨੂੰ ਕੱਢਿਆ ਜਾਵੇਗਾ ਅਮਰੀਕਾ ਵਿੱਚ ਬਰਫੀਲੇ ਤੂਫਾਨ ਕਾਰਨ 10 ਲੋਕਾਂ ਦੀ ਮੌਤ, 2100 ਉਡਾਨਾਂ ਰੱਦ ਫਿਜੀ ਦੇ ਪ੍ਰਧਾਨ ਮੰਤਰੀ ਨੇ ਕਿਹਾ- ਮੋਦੀ ਬੌਸ ਸਾਹਿਬ ਹਨ, ਦੁਨੀਆਂ ਨੂੰ ਉਨ੍ਹਾਂ ਦੇ ਵਿਕਾਸ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਨੇਤਾ ਹਮਾਦੀ ਦਾ ਕਤਲ, ਉਸਦੇ ਘਰ ਦੇ ਬਾਹਰ ਮਾਰੀਆਂ ਗੋਲੀਆਂ ਟਰੰਪ ਨੇ ਡੀ.ਈ.ਆਈ. ਪ੍ਰੋਗਰਾਮ ਕੀਤਾ ਬੰਦ, ਤਨਖਾਹ ਦੇਣ ਤੋਂ ਬਾਅਦ ਸਟਾਫ ਨੂੰ ਛੁੱਟੀ 'ਤੇ ਭੇਜਿਆ ਯੂਕਰੇਨ ਜੰਗ 'ਤੇ ਪੁਤਿਨ ਨੂੰ ਟਰੰਪ ਨੇ ਦਿੱਤੀ ਚਿਤਾਵਨੀ, ਕਿਹਾ- ਜੇਕਰ ਰੂਸ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ ਤਾਂ ਪਾਬੰਦੀਆਂ ਲਗਾਈਆਂ ਜਾਣਗੀਆਂ