ਜੌਹੈੱਨਸਬਰਗ, 30 ਜਨਵਰੀ (ਪੋਸਟ ਬਿਊਰੋ): ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੀ ਬੇਟੀ ਨੂੰ ਅਤਵਾਦ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਡੁਡੂਜਿ਼ਲੇ ਜ਼ੂਮਾ-ਸੈਮਬੁਡਲਾ, ਜੋ ਸੰਸਦ ਮੈਂਬਰ ਵੀ ਹੈ, ਉੱਤੇ ਸੋਸ਼ਲ ਮੀਡੀਆ ਪੋਸਟਾਂ ਜ਼ਰੀਏ ਦੰਗਿਆਂ ਤੋਂ ਪਹਿਲਾਂ ਤੇ ਬਾਅਦ ਵਿਚ ਕਥਿਤ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਹਨ। ਚਾਰ ਸਾਲ ਪਹਿਲਾਂ ਹੋਏ ਇਨ੍ਹਾਂ ਦੰਗਿਆਂ ਵਿਚ 350 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਸਾਬਕਾ ਰਾਸ਼ਟਰਪਤੀ ਦੀ ਬੇਟੀ ਨੂੰ ਉਦੋਂ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ, ਜਿਸ ਨੂੰ ਜ਼ਮਾਨਤ ਦੇ ਬਰਾਬਰ ਮੰਨਿਆ ਜਾਂਦਾ ਹੈ, ਪਰ ਅਦਾਲਤ ਵਿਚ ਕੇਸ ਦੀ ਕਾਰਵਾਈ ਜਾਰੀ ਸੀ।