-155 ਬਿਲੀਅਨ ਡਾਲਰ ਦੇ ਸਮਾਨ ’ਤੇ 25 ਪ੍ਰਤੀਸ਼ਤ ਟੈਰਿਫ ਦਰਾਂ `ਚ ਹੋਵੇਗਾ ਵਾਧਾ
ਓਟਵਾ, 2 ਫਰਵਰੀ (ਪੋਸਟ ਬਿਊਰੋ): ਕੈਨੇਡਾ ਸਰਕਾਰ ਸੰਯੁਕਤ ਰਾਜ (ਯੂ.ਐੱਸ.) ਵੱਲੋਂ ਕੈਨੇਡੀਅਨ ਸਾਮਾਨਾਂ 'ਤੇ ਲਾਏ ਗ਼ੈਰ-ਵਾਜਬ ਟੈਰਿਫਾਂ ਦੇ ਜਵਾਬ ’ਚ 155 ਬਿਲੀਅਨ ਡਾਲਰ ਦੇ ਸਮਾਨ ’ਤੇ 25 ਪ੍ਰਤੀਸ਼ਤ ਟੈਰਿਫ ਦਰਾਂ ਵਧਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਨੇਡਾ ਦੇ ਵਿੱਤ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਤਹਿਤ ਪਹਿਲੇ ਪੜਾਅ ’ਚ ਅਮਰੀਕਾ ਤੋਂ ਆਯਾਤ ਕੀਤੇ ਗਏ 30 ਬਿਲੀਅਨ ਡਾਲਰ ਦੇ ਸਮਾਨ 'ਤੇ ਟੈਰਿਫ ਸ਼ਾਮਲ ਹੋਣਗੇ, ਜੋਕਿ 4 ਫਰਵਰੀ ਤੋਂ ਲਾਗੂ ਹੋਣਗੇ, ਜਿਸ ਵਿਚ ਸੰਤਰੇ ਦਾ ਜੂਸ, ਪੀਨਟ ਬਟਰ, ਵਾਈਨ, ਸਪਿਰਿਟ, ਬੀਅਰ, ਕੌਫੀ, ਉਪਕਰਣ, ਕੱਪੜੇ, ਜੁੱਤੇ, ਮੋਟਰਸਾਈਕਲ, ਸ਼ਿੰਗਾਰ ਸਮੱਗਰੀ, ਅਤੇ ਪਲਪ ਅਤੇ ਕਾਗਜ਼ ਵਰਗੇ ਉਤਪਾਦ ਸ਼ਾਮਲ ਹਨ। ਇਨ੍ਹਾਂ ਸਾਮਾਨਾਂ ਦੀ ਇਕ ਵਿਸਤ੍ਰਿਤ ਸੂਚੀ ਜਲਦੀ ਹੀ ਮੁਹੱਈਆ ਕਰਵਾਈ ਜਾਵੇਗੀ।
ਲੇਬਲੈਂਕ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ 125 ਬਿਲੀਅਨ ਡਾਲਰ ਦੇ ਆਯਾਤ ਕੀਤੇ ਗਏ ਅਮਰੀਕੀ ਸਾਮਾਨਾਂ ਦੀ ਇਕ ਵਾਧੂ ਸੂਚੀ 'ਤੇ ਟੈਰਿਫ ਲਾਉਣ ਦਾ ਇਰਾਦਾ ਰੱਖਦੀ ਹੈ। ਇਨ੍ਹਾਂ ਸਾਮਾਨਾਂ ਦੀ ਇਕ ਪੂਰੀ ਸੂਚੀ ਲਾਗੂ ਹੋਣ ਤੋਂ ਪਹਿਲਾਂ 21 ਦਿਨਾਂ ਦੀ ਜਨਤਕ ਟਿੱਪਣੀ ਦੀ ਮਿਆਦ ਲਈ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ’ਚ ਯਾਤਰੀ ਵਾਹਨਾਂ ਅਤੇ ਟਰੱਕਾਂ ਵਰਗੇ ਉਤਪਾਦ ਸ਼ਾਮਿਲ ਹੋਣਗੇ, ਜਿਨ੍ਹਾਂ ’ਚ ਇਲੈਕਟ੍ਰਿਕ ਵਾਹਨ, ਸਟੀਲ ਅਤੇ ਐਲੂਮੀਨੀਅਮ ਉਤਪਾਦ, ਕੁਝ ਫਲ ਅਤੇ ਸਬਜ਼ੀਆਂ, ਏਰੋਸਪੇਸ ਉਤਪਾਦ, ਬੀਫ, ਸੂਰ ਦਾ ਮਾਸ, ਡੇਅਰੀ, ਟਰੱਕ ਅਤੇ ਬੱਸਾਂ, ਮਨੋਰੰਜਨ ਵਾਹਨ ਅਤੇ ਮਨੋਰੰਜਨ ਕਿਸ਼ਤੀਆਂ ਸ਼ਾਮਿਲ ਹਨ।
ਮੰਤਰੀ ਲੇਬਲੈਂਕ ਅਤੇ ਜੋਲੀ ਨੇ ਕਿਹਾ ਕਿ ਫੈਂਟਾਨਿਲ ਅਤੇ ਸੰਯੁਕਤ ਰਾਜ ਅਮਰੀਕਾ ’ਚ ਗ਼ੈਰ-ਕਾਨੂੰਨੀ ਕ੍ਰਾਸਿੰਗ ਦਾ 1 ਫ਼ੀਸਦੀ ਤੋਂ ਘੱਟ ਕੈਨੇਡਾ ਤੋਂ ਆਉਂਦਾ ਹੈ। ਪਰ ਕੈਨੇਡਾ ਨੂੰ ਅਣਉਚਿਤ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਲਈ ਅਸੀਂ ਵੀ ਚੁੱਪ ਨਹੀਂ ਬੈਠਾਂਗੇ। ਸਰਕਾਰ ਕੈਨੇਡੀਅਨ ਹਿੱਤਾਂ ਅਤੇ ਨੌਕਰੀਆਂ ਦੀ ਰੱਖਿਆ ਕਰੇਗੀ। ਟੈਰਿਫ ਅਮਰੀਕੀ ਆਟੋ ਅਸੈਂਬਲੀ ਪਲਾਂਟਾਂ ਅਤੇ ਤੇਲ ਰਿਫਾਇਨਰੀਆਂ 'ਤੇ ਉਤਪਾਦਨ ਦੇ ਖ਼ਰਚ ਨੂੰ ਵਧਾ ਦੇਣਗੇ, ਅਮਰੀਕੀ ਖਪਤਕਾਰਾਂ ਲਈ ਲਾਗਤਾਂ ਵਧਣਗੀਆਂ