ਟੋਰਾਂਟੋ, 24 ਦਸੰਬਰ (ਪੋਸਟ ਬਿਊਰੋ): ਪੁਲਿਸ ਨੇ ਦੱਸਿਆ ਕਿ ਕਿਊਬੇਕ ਦਾ ਇੱਕ ਸ਼ੱਕੀ ਵਿਅਕਤੀ ਜੋ ਪਿਛਲੇ ਸ਼ੁੱਕਰਵਾਰ ਨੂੰ ਸਟਾਫਵਿਲੇ ਵਿੱਚ ਇੱਕ ਲਗਜ਼ਰੀ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਸਨੂੰ key fob programmer ਨਾਲ ਫੜ੍ਹਿਆ ਹੈ।
ਮੰਗਲਵਾਰ ਨੂੰ ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਹੂਵਰ ਪਾਰਕ ਡਰਾਈਵ ਅਤੇ 9th ਲਾਈਨ ਕੋਲ ਇਨਾ ਲੇਨ ਅਤੇ ਮੋਸਟਾਰ ਸਟਰੀਟ ਦੇ ਇਲਾਕੇ ਵਿੱਚ ਸਵੇਰੇ 2 ਵਜੇ ਤੋਂ ਬਾਅਦ ਇੱਕ ਪੀੜਤ ਨੇ ਬੁਲਾਇਆ ਸੀ, ਜਿਸਨੇ ਦੱਸਿਆ ਸੀ ਕਿ ਉਨ੍ਹਾਂ ਦੀ Lexus GX460 ਚੋਰੀ ਹੋ ਰਹੀ ਹੈ ।
ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਲੱਭਿਆ ਜੋ ਘਟਨਾ ਸਥਾਨ ਤੋਂ ਪੈਦਲ ਭੱਜ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਡਿਵਾਈਸ ਮਿਲੀ ਹੈ।
ਪੁਲਿਸ ਨੇ ਕਿਹਾ ਕਿ ਚੋਰੀ ਅਸਫਲ ਰਹੀ। ਪੀੜਤ ਦਾ ਵਾਹਨ ਨੁਕਸਾਨਿਆ ਗਿਆ ਪਰ ਚੋਰੀ ਨਹੀਂ ਹੋਇਆ। ਇੱਕ ਸ਼ੱਕੀ ਵਾਹਨ, ਜਿਸਨੂੰ ਗਰੇ ਮਰਸਿਡੀਜ਼-ਬੇਂਜ ਸੇਡਾਨ ਦੱਸਿਆ ਗਿਆ, ਨੂੰ ਵੀ ਇਲਾਕੇ `ਚੋਂ ਜਾਂਚੇ ਹੋਏ ਵੇਖਿਆ ਗਿਆ।
ਪੁਲਿਸ ਨੇ Chateauguay ਕਿਊਬਿਕ ਦੇ 27 ਸਾਲਾ ਸ਼ੱਕੀ ਦੀ ਪਹਿਚਾਣ ਰਹੀਮ ਮਤੀਨਜਾਮ ਦੇ ਰੂਪ ਵਿੱਚ ਕੀਤੀ ਹੈ, ਜਿਸ `ਤੇ ਇਸ ਘਟਨਾ ਦੇ ਸੰਬੰਧ ਵਿੱਚ ਚਾਰ ਚਾਰਜਿਜ਼ ਹਨ।