ਓਂਟਾਰੀਓ, 3 ਫਰਵਰੀ (ਪੋਸਟ ਬਿਊਰੋ): ਓਂਟਾਰੀਓ ਲਿਬਰਲ ਲੀਡਰ ਬੋਨੀ ਕਰੌਂਬੀ ਨੇ ਕਿਹਾ ਹੈ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰ ਡੱਗ ਫੋਰਡ ਕੋਲ ਚੋਣਾਂ ਲਈ ਕੋਈ ਯੋਜਨਾ ਨਹੀਂ ਹੈ ਕਿਉਂਕਿ ਕੈਨੇਡਾ ਸੰਯੁਕਤ ਰਾਜ ਅਮਰੀਕਾ ਨਾਲ ਵਪਾਰ ਯੁੱਧ ਲਈ ਤਿਆਰ ਹੋ ਰਿਹਾ ਹੈ। ਕਰੌਂਬੀ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਫੋਰਡ ਦੇ ਐਲ.ਸੀ.ਬੀ.ਓ. ਸ਼ੈਲਫਾਂ ਤੋਂ ਅਮਰੀਕੀ ਉਤਪਾਦਾਂ ਨੂੰ ਹਟਾਉਣ ਦੇ ਫੈਸਲੇ ਦਾ ਸਮਰਥਨ ਕਰਦੇ ਹਨ, ਕਿਉਂਕਿ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡੀਅਨ ਸਮਾਨ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਵਾਅਦਾ ਲਾਗੂ ਹੋਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਫੋਰਡ ਐਲ.ਸੀ.ਬੀ.ਓ. ਦੀਆਂ ਸ਼ੈਲਫਾਂ ਤੋਂ ਅਮਰੀਕੀ ਬ੍ਰਾਂਡਾਂ ਨੂੰ ਹਟਾਉਣ ਜਾ ਰਹੇ ਹਨ। ਇਬ ਫ਼ੈਸਲਾ ਠੀਕ ਹੈ ਪਰ ਬਾਕੀ ਯੋਜਨਾ ਕਿੱਥੇ ਹੈ? ਸਾਡੇ ਉਦਯੋਗਾਂ ਲਈ ਉਤਸ਼ਾਹ ਕਿੱਥੇ ਹੈ? ਲੋਕ ਡਰਦੇ ਹਨ, ਗੁੱਸੇ ਵਿੱਚ ਹਨ। ਉਹ ਅੱਜ ਕਿਰਾਏ ਦਾ ਭੁਗਤਾਨ ਕਰਨ ਅਤੇ ਆਪਣੇ ਭੋਜਨ ਬਾਰੇ ਚਿੰਤਤ ਹਨ ਅਤੇ ਹੁਣ ਉਹ ਆਪਣੀ ਨੌਕਰੀ ਬਾਰੇ ਵੀ ਚਿੰਤਤ ਹਨ।
ਲਿਬਰਲ ਨੇਤਾ ਨੇ ਕਿਹਾ ਕਿ ਫੋਰਡ ਨੇ ਓਨਟਾਰੀਓ ਦੀ ਆਰਥਿਕਤਾ ਨੂੰ ਵਿਭਿੰਨ ਬਣਾਉਣ ਲਈ ਜ਼ਿਆਦਾ ਕੁਝ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੇ 27 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਸ਼ੁਰੂ ਕਰਕੇ ਅਤੇ ਆਪਣੀ ਮੁੜ ਚੋਣ ਮੁਹਿੰਮ 'ਤੇ ਧਿਆਨ ਕੇਂਦਰਿਤ ਕਰਕੇ ਸੂਬੇ ਨੂੰ ਇੱਕ ਵੱਡੇ ਸੰਕਟ ਵਿਚ ਛੱਡ ਦਿੱਤਾ ਹੈ।