ਓਂਟਾਰੀਓ, 5 ਫਰਵਰੀ (ਪੋਸਟ ਬਿਊਰੋ): ਪੂਰਬੀ ਓਂਟਾਰੀਓ ਵਿਚ ਮੰਗਲਵਾਰ ਸਵੇਰੇ ਓਡੇਸਾ ਨੇੜੇ ਹਾਈਵੇਅ 401 ਤੋਂ ਇੱਕ ਚਾਰਟਰ ਬੱਸ ਹਾਈਵੇਅ ਤੋਂ ਥੱਲੇ ਖਿਸਕ ਗਈ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਰਾਈਡਰ ਐਕਸਪ੍ਰੈਸ ਬੱਸ ਜਿਸ ਵਿੱਚ 14 ਯਾਤਰੀ ਸਵਾਰ ਸਨ, ਪੱਛਮ ਵੱਲ ਜਾਣ ਵਾਲੀਆਂ ਲੇਨਾਂ ਵਿੱਚ ਯਾਤਰਾ ਕਰਦੇ ਸਮੇਂ ਹਾਈਵੇਅ ਤੋਂ ਉਤਰ ਗਈ।
ਇੱਕ ਯਾਤਰੀ ਨੇ ਦੱਸਿਆ ਕਿ ਇੱਕ ਰਾਈਡਰ ਐਕਸਪ੍ਰੈਸ ਬੱਸ ਓਟਵਾ ਤੋਂ ਟੋਰਾਂਟੋ ਜਾ ਰਹੀ ਸੀ ਜਦੋਂ ਹਾਦਸਾ ਵਾਪਰਿਆ। ਇੱਕ ਫੋਟੋ ਵਿੱਚ ਬੱਸ ਹਾਈਵੇਅ ਦੇ ਨਾਲ ਖੱਡ ਵਿੱਚ ਦਿਖਾਈ ਦਿੱਤੀ, ਜਿਸ ਵਿੱਚ ਬੱਸ ਦਾ ਅਗਲਾ ਹਿੱਸਾ ਅਤੇ ਵਿੰਡਸ਼ੀਲਡ ਨੁਕਸਾਨੀ ਗਈ। ਬੱਸ ਕੰਪਨੀ ਨੇ ਦੱਸਿਆ ਕਿ ਬੱਸ ਦੇ ਤਿਲਕਣ ਦਾ ਕਾਰਨ ਬਰਫੀਲੀ ਸੜਕ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਬੱਸ ਦੀਆਂ ਸਵਾਰੀਆਂ ਨੂੰ ਲਿਜਾਣ ਲਈ ਦੂਜੀ ਬੱਸ ਬੁਲਾਈ ਗਈ।