ਬੈਰੀ, 26 ਦਸੰਬਰ (ਪੋਸਟ ਬਿਊਰੋ): ਲਾਟਰੀ ਡਰਾਅ ਦੇ ਲਗਭਗ ਚਾਰ ਮਹੀਨਿਆਂ ਬਾਅਦ, ਬੈਰੀ ਏਂਸਟੇਟ ਨੇ ਆਪਣੀ 1 ਮਿਲਿਅਨ ਡਾਲਰ ਦੀ ਜਿੱਤ ਦਾ ਐਲਾਨ ਕੀਤਾ।
56 ਸਾਲਾ ਏਂਸਟੇਟ ਪਿਛਲੇ ਕੁੱਝ ਸਾਲਾਂ ਤੋਂ ਲਾਟਰੀ ਪਾ ਰਹੇ ਹਨ। ਏਂਸਟੇਟ ਹੁਣ OLG ਦੇ ਲਾਟਰੀ ਗੇਮ, ਟਰਿਪਲ ਮਿਲੀਅਨਜ਼ ਦੀ ਬਦੌਲਤ ਆਪਣੀ ਪਹਿਲੀ ਵੱਡੀ ਜਿੱਤ ਦੀ ਖਬਰ ਸਾਂਝਾ ਕਰਦੇ ਹੋਏ ਬਹੁਤ ਖੁਸ਼ ਹਨ।
18 ਦਸੰਬਰ ਨੂੰ ਟੋਰਾਂਟੋ ਵਿੱਚ OLG ਪ੍ਰਾਈਜ਼ ਸੈਂਟਰ `ਤੇ ਆਪਣੀ ਜਿੱਤ ਦਾ ਇਨਾਮ ਲੈਣ ਲਈ ਜਾਂਦੇ ਸਮੇਂ ਏਂਸਟੇਟ ਨੇ ਕਿਹਾ ਕਿ ਮੈਂ ਸਟੋਰ `ਤੇ ਸੀ, ਜਦੋਂ ਮੈਂ ਆਪਣਾ ਟਿਕਟ ਸਕੈਨ ਕੀਤਾ ਅਤੇ ਆਪਣੀ ਜਿੱਤ ਦਾ ਪਤਾ ਚੱਲਿਆ।
ਟਰਿਪਲ ਮਿਲੀਅਨਜ਼ ਇੱਕ ਸੀਮਿਤ ਸਮਾਂ ਦਾ ਲਾਟਰੀ ਗੇਮ ਸੀ, ਜੋ 20 ਜੂਨ ਤੋਂ 29 ਅਗਸਤ ਵਿਚਕਾਰ 20 ਡਾਲਰ ਵਿੱਚ ਉਪਲੱਬਧ ਸੀ।
ਜੇਤੂ ਟਿਕਟ 12 ਅਗਸਤ ਨੂੰ ਕਾਲਿੰਗਵੁਡ ਦੇ ਬਾਲਸਮ ਸਟਰੀਟ ਸਥਿਤ Canadian Tire Gas+ ਤੋਂ ਖਰੀਦਿਆ ਗਿਆ ਸੀ।